ਕੁਝ ਕਰ ਵਿਖਾਉਣ ਦਾ ਜਜ਼ਬਾ ਲੈ ਕੇ ਤੁਰਨ ਵਾਲਿਆਂ ਨੂੰ ਰਸਤੇ ਖੁਦ-ਬ-ਖੁਦ ਮਿਲਦੇ ਹਨ: ਵਿਜੇ ਸਾਂਪਲਾ

0
1739

* ਸੁਸਾਇਟੀ ਫ਼ਾਰ ਵੈਲਫੇਅਰ ਆਫ਼ ਦਾ ਹੈਂਡੀਕੈਪਡ ਦੇ ਸਥਾਪਨਾ ਦਿਹਾੜੇ ਮੌਕੇ ਕੀਤੀ ਸ਼ਿਰਕਤ
* ਦਿੱਲੀ ਤੋਂ ਵਿਸ਼ੇਸ਼ ਟੀਮ ਛੇਤੀ ਕਰੇਗੀ ਸੈਫ਼ਦੀਪੁਰ ’ਚ ਵਿਸ਼ੇਸ਼ ਬੱਚਿਆਂ ਦੇ ਸਕੂਲ ਦਾ ਦੌਰਾ
* ਵਿਸ਼ੇਸ਼ ਬੱਚਿਆਂ ਲਈ ਸਾਕਾਰਾਤਮਕ ਸੋਚ ਅਪਣਾਉਣ ਦੀ ਲੋੜ: ਤਾਇਲ
* ਵਿਸ਼ੇਸ਼ ਬੱਚਿਆਂ ਦੇ ਹੁਨਰ ਨੂੰ ਪਛਾਣ ਕੇ ਸਮੇਂ ਸਿਰ ਸਹੀ ਮੌਕੇ ਮੁਹੱਈਆ ਕਰਵਾਉਣਾ ਹਰੇਕ ਦਾ ਨੈਤਿਕ ਫਰਜ਼: ਉਪ ਕੁਲਪਤੀ

ਪਟਿਆਲਾ, 16 ਅਪ੍ਰੈਲ: (ਧਰਮਵੀਰ ਨਾਗਪਾਲ) ‘‘ ਮਿਹਨਤ ਦੇ ਜਜ਼ਬੇ ਅੱਗੇ ਰੁਕਾਵਟਾਂ ਬੌਣੀਆਂ ਹੋ ਜਾਂਦੀਆਂ ਹਨ ਅਤੇ ਹਰੇਕ ਇਨਸਾਨ ਦੇ ਮਨ ਅੰਦਰ ਜਗਦੀ ਜੋਤ ਉਸ ਨੂੰ ਮਿੱਥੇ ਟੀਚੇ ’ਤੇ ਪਹੁੰਚਾਉਣ ਦਾ ਅਹਿਮ ਜ਼ਰੀਆ ਬਣਦੀ ਹੈ। ਸਮਾਜ ਵਿੱਚ ਕੁਝ ਕਰ ਵਿਖਾਉਣ ਦਾ ਜਜ਼ਬਾ ਲੈ ਕੇ ਤੁਰਨ ਵਾਲਿਆਂ ਨੂੰ ਰਸਤੇ ਖੁਦ-ਬ-ਖੁਦ ਮਿਲ ਜਾਂਦੇ ਹਨ।’’ ਇਨ•ਾਂ ਵਿਚਾਰਾਂ ਦਾ ਪ੍ਰਗਟਾਵਾ ਕੇਂਦਰੀ ਰਾਜ ਮੰਤਰੀ ਸ਼੍ਰੀ ਵਿਜੇ ਸਾਂਪਲਾ ਨੇ ਸੁਸਾਇਟੀ ਫ਼ਾਰ ਵੈਲਫੇਅਰ ਆਫ਼ ਦਾ ਹੈਂਡੀਕੈਪਡ ਪਟਿਆਲਾ ਦੇ 48ਵੇਂ ਸਥਾਪਨਾ ਵਰ•ੇ ਮੌਕੇ ਪੰਜਾਬੀ ਯੂਨੀਵਰਸਿਟੀ ਦੇ ਕਲਾ ਭਵਨ ਵਿਖੇ ਆਯੋਜਿਤ ਸਮਾਗਮ ਦੌਰਾਨ ਕੀਤਾ। ਸ਼੍ਰੀ ਸਾਂਪਲਾ ਨੇ ਕਿਹਾ ਕਿ ਵਿਸ਼ੇਸ਼ ਬੱਚਿਆਂ ਦੀ ਸੇਵਾ ਸੰਭਾਲ, ਪੜ•ਾਈ, ਸਮਾਜ ਵਿੱਚ ਚੰਗਾ ਨਾਗਰਿਕ ਬਣ ਕੇ ਵਿਚਰਨ ਦੇ ਸਮਰੱਥ ਬਣਾਉਣ ਲਈ ਕਾਰਜਸ਼ੀਲ ਸਮਾਜ ਸੇਵੀ ਸੰਗਠਨ ਵਧਾਈ ਦੇ ਪਾਤਰ ਹਨ। ਉਨ•ਾਂ ਕਿਹਾ ਕਿ ਵਿਸ਼ੇਸ਼ ਬੱਚੇ ਤਰਸ ਦੇ ਪਾਤਰ ਨਹੀਂ ਹਨ ਅਤੇ ਇਨ•ਾਂ ਅੰਦਰ ਛੁਪੀ ਪ੍ਰਤਿਭਾ ਨੂੰ ਪਛਾਣ ਕੇ ਹੋਰਨਾਂ ਸਾਹਮਣੇ ਲਿਆਉਣ ਦੇ ਕਾਰਜ ਸੰਸਥਾਵਾਂ ਦੇ ਪ੍ਰਬੰਧਕਾਂ ਦੀ ਸਮਰਪਣ ਭਾਵਨਾ ਅਤੇ ਮਿਹਨਤ ਸਦਕਾ ਹੀ ਪੂਰੇ ਹੁੰਦੇ ਹਨ ।
ਇਸ ਦੌਰਾਨ ਸੁਸਾਇਟੀ ਫਾਰ ਵੈਲਫੇਅਰ ਆਫ਼ ਦਾ ਹੈਂਡੀਕੈਪਡ ਦੇ ਪ੍ਰਬੰਧਾਂ ਹੇਠ ਚੱਲਦੇ ਗੂੰਗੇ ਤੇ ਬੋਲੇ ਬੱਚਿਆਂ ਦੇ ਸਕੂਲੀ ਵਿਦਿਆਰਥੀਆਂ ਨੇ ਵੱਖ-ਵੱਖ ਸਭਿਆਚਾਰਕ ਵੰਨਗੀਆਂ ਪੇਸ਼ ਕਰਕੇ ਦਰਸ਼ਕਾਂ ਦਾ ਮਨੋਰੰਜਨ ਕੀਤਾ। ਬੱਚਿਆਂ ਦੀ ਕਲਾ ਤੋਂ ਪ੍ਰਭਾਵਿਤ ਹੁੰਦਿਆਂ ਸ਼੍ਰੀ ਸਾਂਪਲਾ ਨੇ ਸੁਸਾਇਟੀ ਨੂੰ ਵਿਭਾਗ ਦੀ ਤਰਫੋਂ ਪੰਜ ਲੱਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਕੀਤਾ। ਉਨ•ਾਂ ਦੱਸਿਆ ਕਿ ਦਿੱਲੀ ਤੋਂ ਵਿਭਾਗੀ ਅਧਿਕਾਰੀਆਂ ਦੀ ਇੱਕ ਉਚ ਪੱਧਰੀ ਟੀਮ ਜਲਦੀ ਸੈਫਦੀਪੁਰ ਵਿਖੇ ਸਥਿਤ ਸਕੂਲ ਦਾ ਦੌਰਾ ਕਰੇਗੀ ਤਾਂ ਜੋ ਸੁਸਾਇਟੀ ਦੀਆਂ ਹੋਰ ਲੋੜਾਂ ਨੂੰ ਪੂਰਾ ਕਰਨ ਲਈ ਢੁਕਵੀਂ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਜਾ ਸਕੇ।
ਸਮਾਰੋਹ ਦੌਰਾਨ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਜਸਪਾਲ ਸਿੰਘ ਨੇ ਕਿਹਾ ਕਿ ਇਨ•ਾਂ ਬੱਚਿਆਂ ਦੇ ਹੁਨਰ ਨੂੰ ਪਛਾਣ ਕੇ ਸਮੇਂ ਸਿਰ ਸਹੀ ਮੌਕੇ ਮੁਹੱਈਆ ਕਰਵਾਉਣਾ ਹਰੇਕ ਦਾ ਨੈਤਿਕ ਫਰਜ ਹੈ। ਉਨ•ਾਂ ਇਹ ਵੀ ਕਿਹਾ ਕਿ ਜਿਹੜੇ ‘ਵਿਸ਼ੇਸ਼ ਬੱਚੇ’ ਯੂਨੀਵਰਸਿਟੀ ਤੋਂ ਉਚੇਰੀ ਪੜ•ਾਈ ਕਰਨ ਦੇ ਚਾਹਵਾਨ ਹੋਣਗੇ ਉਨ•ਾਂ ਦੀ ਯੋਗਤਾ ਦੇ ਮੁਤਾਬਕ ਵਿਭਾਗਾਂ ’ਚ ਦਾਖਲੇ ਦਿੱਤੇ ਜਾਣਗੇ। ਇਸ ਮੌਕੇ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਪੀ.ਐਸ.ਟੀ.ਸੀ.ਐਲ ਦੇ ਡਾਇਰੈਕਟਰ ਪ੍ਰਬੰਧਕੀ ਸ਼੍ਰੀ ਨੀਰਜ ਹਿੱਤ ਅਭਿਲਾਸ਼ੀ ਤਾਇਲ ਨੇ ਹਰੇਕ ਨਾਗਰਿਕ ਨੂੰ ਗੂੰਗੇ, ਬੋਲੇ, ਨੇਤਰਹੀਣ, ਮੰਦਬੁੱਧੀ ਬੱਚਿਆਂ ਲਈ ਸਾਕਾਰਾਤਮਕ ਸੋਚ ਅਪਣਾਉਣ ਦਾ ਸੱਦਾ ਦਿੱਤਾ। ਉਨ•ਾਂ ਕਿਹਾ ਕਿ ਇਹ ਬੱਚੇ ਵੀ ਆਮ ਬੱਚਿਆਂ ਵਾਂਗ ਪਿਆਰ ਵਾਲਾ ਰਵੱਈਆ ਚਾਹੁੰਦੇ ਹਨ ਅਤੇ ਪਰਮਾਤਮਾ ਦੀ ਰਜ਼ਾ ’ਚ ਖੁਸ਼ ਹਨ। ਸ਼੍ਰੀ ਤਾਇਲ ਨੇ ਵਿਸ਼ੇਸ਼ ਬੱਚਿਆਂ ਤੇ ਉਨ•ਾਂ ਦੇ ਮਾਪਿਆਂ ਨੂੰ ਵੀ ਇਸ ਸਮਾਰੋਹ ਦੇ ਸਫ਼ਲ ਆਯੋਜਨ ਲਈ ਮੁਬਾਰਕਬਾਦ ਦਿੱਤੀ। ਇਸ ਮੌਕੇ ਆਈ.ਐਲ.ਓ ਦੇ ਸਾਬਕਾ ਮੈਂਬਰ ਸ. ਅਮਰਜੀਤ ਸਿੰਘ ਓਬਰਾਏ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।
ਸਮਾਰੋਹ ਦੇ ਅੰਤ ਵਿੱਚ ਸੁਸਾਇਟੀ ਫ਼ਾਰ ਵੈਲਫੇਅਰ ਆਫ਼ ਦਾ ਹੈਂਡੀਕੈਪਡ ਦੇ ਪ੍ਰਧਾਨ ਸ਼੍ਰੀ ਬੀ.ਐਸ. ਬਰਾੜ, ਸਕੱਤਰ ਕਰਨਲ (ਸੇਵਾਮੁਕਤ) ਕਰਮਿੰਦਰਾ ਸਿੰਘ, ਸੰਯੁਕਤ ਸਕੱਤਰ ਸ਼੍ਰੀ ਅਸ਼ਵਨੀ ਕੁਮਾਰ ਸਮੇਤ ਹੋਰ ਅਹੁਦੇਦਾਰਾਂ ਵੱਲੋਂ ਮੁੱਖ ਮਹਿਮਾਨ ਸਮੇਤ ਹੋਰ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਭਾਜਪਾ ਦੇ ਸੂਬਾ ਸਕੱਤਰ ਸ. ਗੁਰਤੇਜ ਸਿੰਘ ਢਿੱਲੋਂ, ਸ਼੍ਰੀ ਰਾਜ ਕੁਮਾਰ ਪਾਠੀ, ਸ਼ਹਿਰੀ ਪ੍ਰਧਾਨ ਸ਼੍ਰੀ ਅਨਿਲ ਬਜਾਜ, ਸ਼੍ਰੀ ਰਮੇਸ਼ਵਰ ਸ਼ਰਮਾ, ਸ਼੍ਰੀ ਪਰਮਜੀਤ ਸਿੰਘ ਸਚਦੇਵਾ, ਸ਼੍ਰੀ ਮਦਨ ਲਾਲ ਹਸੀਜਾ, ਸ਼੍ਰੀ ਸੰਜੀਵ ਭਾਰਦਵਾਜ, ਕੰਟਰੋਲਰ ਪ੍ਰੀਖਿਆਵਾਂ ਸ਼੍ਰੀ ਪਵਨ ਸਿੰਗਲਾ ਸਮੇਤ ਹੋਰ ਆਗੂ, ਅਧਿਕਾਰੀ ਤੇ ਸੁਸਾਇਟੀ ਨਾਲ ਸਬੰਧਤ ਸਮਾਜ ਸੇਵਕ ਤੇ ਸਕੂਲਾਂ ਦੇ ਵਿਦਿਆਰਥੀ ਵੀ ਹਾਜ਼ਰ ਸਨ।