ਧਾਰੀਵਾਲ ਦੇ ਇਕ ਸਰਕਾਰੀ ਸਕੂਲ ‘ਚ ਪੜ੍ਹਦੇ ਲੜਕਾ-ਲੜਕੀ ਖਾਲੀ ਜਮਾਤ ਵਿਚ ਇਤਰਾਜ਼ਯੋਗ ਹਾਲਤ ‘ਚ ਮਿਲੇ

0
1698

ਧਾਰੀਵਾਲ ਦੇ ਇਕ ਸਰਕਾਰੀ ਸਕੂਲ ‘ਚ ਪੜ੍ਹਦੇ ਲੜਕਾ-ਲੜਕੀ ਖਾਲੀ ਜਮਾਤ ਵਿਚ ਇਤਰਾਜ਼ਯੋਗ ਹਾਲਤ ‘ਚ ਮਿਲੇ

ਸਕੂਲ ਪ੍ਰਬੰਧਕਾਂ ਵਲੋਂ ਸਕੂਲ ਦੀ ਬਦਨਾਮੀ ਤੋਂ ਡਰਦੇ ਮਾਮਲੇ ਨੂੰ ਕੀਤਾ ਰਫਾ- ਦਫਾ

ਬਟਾਲਾ , 15 ਅਗਸਤ ( ਯੂਵੀ ਸਿੰਘ ਮਾਲਟੂ ) – ਬਟਾਲਾ ਤੋਂ ਗੁਰਦਾਸਪੁਰ ਰੋਡ ‘ਤੇ ਸਥਿਤ ਕਸਬਾ ਧਾਰੀਵਾਲ ਵਿੱਚ ਪੈਂਦੇ ਇਕ ਪਿੰਡ ਦੇ ਸਰਕਾਰੀ ਸਕੂਲ ਵਿੱਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਕਿ ਸਕੂਲ ਵਿਚ ਹੀ ਪੜ੍ਹਾਈ ਕਰਦਾ ਇਕ ਵਿਦਿਆਰਥੀ ਆਪਣੀ ਸਹਿ ਵਿਦਿਆਰਥਣ ਨਾਲ ਹੀ ਸਕੂਲ ਦੇ ਇਕ ਕਮਰੇ ਵਿੱਚ ਇਤਰਾਜ਼ਯੋਗ ਹਾਲਤ ਵਿੱਚ ਸਕੂਲ ਪ੍ਰਬੰਧਕਾਂ ਵਲੋਂ ਕਾਬੂ ਕੀਤੇ ਗਏ ! ਉਕਤ ਸਕੂਲ ਦੇ ਇਕ ਪ੍ਰਬੰਧਕ ਵਲੋਂ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ‘ਤੇ ਦੱਸਿਆ ਇਸ ਸਰਕਾਰੀ ਸਕੂਲ ਵਿੱਚ ਪੜ੍ਹਦੇ ਖਾਨੋਵਾਲ ਪਿੰਡ ਦੇ ਇਕ ਲੜਕੇ ਨੂੰ ਸਕੂਲ ਵਿੱਚ ਹੀ ਪੜ੍ਹਾਈ ਕਰਦੀ ਇਕ ਵਿਦਿਆਰਥਣ ਨਾਲ ਇਕ ਕਮਰੇ ਵਿਚੋਂ ਇਤਰਾਜ਼ਯੋਗ ਹਾਲਤ ਵਿੱਚ ਫੜਿਆ ਗਿਆ ਹੈ ਪਰ ਸਕੂਲ ਦੀ ਪ੍ਰਿੰਸੀਪਲ ਵਲੋਂ ਆਪਣੇ ਸਕੂਲ ਦੀ ਬਦਨਾਮੀ ਤੋਂ ਬਚਣ ਲਈ ਅਤੇ ਸਿਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਸਕੂਲ ਉਤੇ ਗਾਜ ਡਿੱਗਣ ਦੇ ਡਰੋਂ ਇਸ ਮਾਮਲੇ ਨੂੰ ਸਕੂਲ ਵਿੱਚ ਹੀ ਠੱਪ ਕਰ ਦਿੱਤਾ ਗਿਆ ਹੈ ਅਤੇ ਉਕਤ ਵਿਦਿਆਰਥੀਆਂ ਦੇ ਮਾਪਿਆਂ ਨੂੰ ਬੁਲਾ ਕੇ ਚੇਤਾਵਨੀ ਦੇ ਕੇ ਮਾਮਲੇ ਨੂੰ ਚੁੱਪ ਕਰਵਾ ਕੇ ਸਕੂਲ ਦੀ ਹੀ ਚਾਰਦਿਵਾਰੀ ਵਿੱਚ ਦਫਨਾ ਦਿੱਤਾ ਗਿਆ ਹੈ ।Sports 085-1125