ਨੈਸ਼ਨਲ ਯੂਥ ਵੈੱਲਫੇਅਰ ਕਲੱਬ ਰਜਾਂ ਫਰੀਦਕੋਟ ਵਲੋਂ ਕਰਵਾਇਆ ਗਿਆ 15 ਵਾਂ ਧੀ ਪੰਜਾਬ ਦੀ ਪ੍ਰੋਗਰਾਮ

0
1467

ਫਰੀਦਕੋਟ 18 ਨਵੰਬਰ (ਮਖਣ ਸਿੰਘ) ਨੈਸ਼ਨਲ ਯੂਥ ਵੈੱਲਫੇਅਰ ਕਲੱਬ ਰਜਾਂ ਫਰੀਦਕੋਟ ਵਲੋਂ 15 ਵਾਂ ਧੀ ਪੰਜਾਬ ਦੀ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਪੰਜਾਬੀ ਸਭਿਆਚਾਰ ਨਾਲ ਜੁੜੇ ਵਿਰਸੇ ਬਾਰੇ ਸਵਾਲਾਂ ਦੇ ਜਵਾਬ ਦਾ ਮੁਕਾਬਲਾ ਹੋਇਆ ਜਿਸ ਵਿੱਚ 18 ਲੜਕੀਆਂ ਨੇ ਭਾਗ ਲਿਆ , ਗਿੱਧਾ ਭੰਗੜਾ ਲੋਕ ਗੀਤ ਪ੍ਰੋਗਰਾਮ ਵੀ ਪੇਸ਼ ਕੀਤੇ ਗਏ ਕਲੱਬ ਪ੍ਰਧਾਨ ਨੇ ਦੱਸਿਆ ਕਿ ਇਸ ਪ੍ਰੋਗਰਾਮ ਦਾ ਮੁੱਖ ਮਕਸਦ  ਲੜਕੀਆਂ ਨੂੰ ਅੱਗੇ ਲਿਆਉਣਾ, ਸਨਮਾਨ ਯੋਗ ਮੰਚ ਦੇਣਾ, ਧੀਆਂ ਦੀ ਇੱਜਤ ਕਰਨਾ ਅਤੇ ਪੰਜਾਬੀ ਵਿਰਸੇ ਨਾਲ ਜੋੜਨਾ ਹੈ। ਸਾਡੀ ਹੁਣ ਦੀ ਪੀੜ੍ਹੀ ਆਪਣਾ ਵਿਰਸਾ ਭੁਲਦੀ ਜਾਰਹੀ ਹੈ ਇਸ ਵਾਸਤੇ ਪੰਜਾਬੀ ਸਭਿਆਚਾਰ ਨਾਲ ਜੁੜੇ ਸਵਾਲਾਂ ਦੇ ਜਵਾਬਾਂ ਦਾ ਪ੍ਰੋਗਰਾਮ ਦਰਸ਼ਕਾਂ ਦੀ ਖਿੱਚ ਦਾ ਕੈਂਦਰ ਬਣਿਆ। ਇਸ ਸਮੇਂ ਜੇਤੂ ਟੀਮਾਂ ਨੂੰ ਇਨਾਮ ਦੇਣ ਦੇ ਨਾਲ ਨਾਲ ਪ੍ਰਬੰਧਕ ਕਮੇਟੀ , ਮਹਿਮਾਨਾਂ ਅਤੇ ਪੱਤਰਕਾਰਾਂ ਨੂੰ ਯਾਦਗਾਰੀ ਚਿੰਨ੍ਹ ਦੇਕੇ ਸਨਮਾਨਿਤ ਕੀਤਾ ਗਿਆ । ਇਸ ਪ੍ਰਗਰਾਮ ਦੌਰਾਨ ਸਮਾਜ ਸੇਵਾ ਦੇ ਖੇਤਰ ਵਿੱਚ ਉੱਘਾ ਯੋਗਦਾਨ ਪਾਉਣ ਵਾਲੇ ਹੈਲਪ ਕੰਮਿਉਨਿਟੀ ਵੈੱਲਫੇਅਰ ਸੋਸਾਇਟੀ ਦੇ ਪ੍ਰਧਾਨ ਅਤੇ ਬਾਬਾ ਫਰੀਦ ਕਾਲਜ ਆਫ ਨਰਸਿੰਗ ਦੇ ਡਾਇਰੈਕਟਰ ਡਾ : ਮਨਜੀਤ ਸਿੰਘ ਢਿਲੌਂ ਦਾ ਵਿਸੇਸ਼ ਸਨਮਾਨ ਕੀਤਾ ਗਿਆ ਜਿਸ ਵਿੱਚ ਉਨਾਂ ਨੂੰ ਯਾਦਗਾਰੀ ਚਿੰਨ੍ਹ , ਲੋਈ ਤੇ ਸਨਮਾਨ ਪੱਤਰ ਦਿੱਤਾ ਗਿਆ । ਇਸ ਸਮੇਂ ਮੁੱਖ ਪਾਰਲੀਮਾਨੀ ਸਕੱਤਰ ਸ: ਮਨਤਾਰ ਸਿੰਘ ਬਰਾੜ , ਹਲਕਾ ਫਰੀਦਕੋਟ ਦੇ ਵਿਧਾਇਕ  ਦੀਪ ਮਲਹੋਤਰਾ , ਉੱਘੇ ਅਕਾਲੀ ਆਗੂ ਬੰਟੀ ਰੋਮਾਨਾਂ ਮੁੱਖ ਅਤੇ ਵਿਸੇਸ਼ ਮਹਿਮਾਨ ਦੇ ਤੌਰ ਤੇ ਸ਼ਾਮਲ ਹੋਏ । ਪ੍ਰੋਗਰਾਮ ਦੌਰਾਨ ਜੇਤੂ ਕਲਾਕਾਰਾਂ ਨੂੰ ਇਨਾਮ ਵੀ ਵੰਡੇ ਗਏ ।

ਬਾਈਟ:  ਜਸਵੀਰ ਜੱਸੀ , ਭੰਗੜਾ ਟੀਮ , ਗਿੱਧਾ ਟੀਮ , ਡਾ : ਮਨਜੀਤ ਸਿੰਘ ਢਿਲੋਂ