ਪਟੇਲ ਪਬਲਿਕ ਸਕੂਲ ਦੇ 10+2 ਦੇ ਵਿਦਿਆਰਥੀਆਂ ਨੇ ਚਮਕਦੇ ਸਿਤਾਰਿਆਂ ਵਾਂਗ ਰਚਿਆਂ ਇਤਿਹਾਸ

0
1623

 

ਰਾਜਪੁਰਾ (ਧਰਮਵੀਰ ਨਾਗਪਾਲ) ਪਟੇਲ ਪਬਲਿਕ ਸਕੂਲ ਰਾਜਪੁਰਾ ਵਿੱਚ 10+2 ਦੇ ਨਤੀਜੇ ਆਉਣ ਦੀ ਜਦੋਂ ਘੋਸ਼ਣਾ ਹੋਈ ਤਾਂ ਵਿਦਿਆਰਥੀਆਂ ਵਿੱਚ ਨਤੀਜੇ ਦੇਖਣ ਦੀ ਬੇਸੱਬਰੀ ਨਾ ਰਹੀ ਤੇ ਜਦੋਂ ਇੰਟਰਨੈੱਟ ਰਾਹੀ ਨਤੀਜੇ ਦੇਖਣ ਨੂੰ ਮਿਲੇ ਤਾਂ ਅਸਮਾਨ ਤੋਂ ਟਿਮਟਿਮਾਉਂਦੇ ਤਾਰਿਆਂ ਵਾਂਗ ਖੁਸ਼ੀਆਂ ਦੀ ਬਰਸਾਤ ਹੋਣ ਲੱਗੀ। ਰਾਜਪੁਰਾ ਦੇ ਸਾਰੇ ਸਕੂਲਾ ਵਿੱਚੋ ਸੱਭ ਤੋਂ ਵੱਧ ਅੰਕ ਨਾਨ ਮੈਡੀਕਲ ਦੇ ਅਪੂਰਵ ਆਨੰਦ ਨੇ 96 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਅਤੇ ਇਕਰੂਪ ਚੀਮਾ ਨੇ 95.8 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਸ਼ਹਿਰ ਵਿੱਚੋਂ ਦੂਜਾ ਸਥਾਨ ਹਾਸਲ ਕੀਤਾ। ਸੋਮਆ ਨੇ 91.8 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਤੀਜੇ ਸਥਾਨ ਤੇ ਰਹੀ। ਮੈਡੀਕਲ ਵਿੱਚ ਕਰਨ ਸਚਦੇਵਾ 92 ਪ੍ਰਤੀਸ਼ਤ ਅੰਕ ਲੈ ਕੇ ਪਹਿਲੇ ਸਥਾਨ ਤੇ ਰਿਹਾ। ਕਾਮਰਸ ਵਿੱਚ 93.4 ਪ੍ਰਤੀਸ਼ਤ ਅੰਕ ਲੈ ਕੇ ਹਿਮਾਸ਼ੀ ਗਰਗ ਪਹਿਲੇ ਸਥਾਨ ਤੇ ਰਹੀ। ਸਵੇਤਾ 92.8 ਪ੍ਰਤੀਸ਼ਤ ਅੰਕਾ ਨਾਲ ਦੂਜੇ ਸਥਾਨ ਤੇ ਅਤੇ ਹਰਸ਼ਦੀਪ ਕੌਰ 92.6 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਤੀਜੇ ਸਥਾਨ ਤੇ ਰਹੀ। 10+2 ਜਮਾਤ ਦੇ ਵਿਦਿਆਰਥੀਆਂ ਵਿੱਚੋਂ 18 ਵਿਦਿਆਰਥੀਆਂ ਨੇ 90 ਪ੍ਰਤੀਸ਼ਤ ਤੋ ਵੱਧ ਅਤੇ 45 ਵਿਦਿਆਰਥੀਆਂ ਨੇ 80 ਪ੍ਰਤੀਸ਼ਤ ਤੋਂ ਵੱਧ ਅੰਕ ਪ੍ਰਾਪਤ ਕਰਕੇ ਨਵਾ ਇਤਿਹਾਸ ਕਾਇਮ ਕੀਤਾ। ਸਕੂਲ ਦੀ ਪ੍ਰਿੰਸੀਪਲ ਅਤੇ ਮੈਡਮਾ ਨੇ ਸਾਰੇ ਵਿਦਿਆਰਥੀਆਂ ਨੂੰ ਸਕੂਲ ਦੇ ਸ਼ਾਨਦਾਰ ਨਤੀਜੇ ਆਉਣ ਤੇ ਵਧਾਈ ਦਿੱਤੀ ਤੇ ਹੋਰਨਾ ਵਿਦਿਆਰਥੀਆਂ ਨੂੰ ਵੀ ਸਖਤ ਮਿਹਨਤ ਕਰਨ ਦੀ ਪ੍ਰੇਰਣਾ ਦਿੱਤੀ।