ਪੁਲਿਸ ਡੀ.ਏ.ਵੀ ਪਬਲਿਕ ਸਕੂਲ ਵਿੱਚ ਆਯੋਜਨ ਗੀਤ ਮੁਕਾਬਲਾ

0
1619

ਪਟਿਆਲਾ 5 ਅਗਸਤ : (ਧਰਮਵੀਰ ਨਾਗਪਾਲ) ਪੁਲਿਸ ਡੀ.ਏ.ਵੀ ਪਬਲਿਕ ਸਕੂਲ,ਦਦਹੇੜਾ ਵਿੱਚ ਗੀਤ ਮੁਕਾਬਲਾ ਆਯੋਜਿਤ ਕਰਵਾਇਆ ਗਿਆ ਜਿਸ ਵਿੱਚ ਯੂ.ਕੇ.ਜੀ,ਪਹਿਲੀ ਅਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ।ਇਸ ਮੋਕੇ ਵਿਦਿਆਰਥੀ ਬੜੇ ਹੀ ਉਤਸ਼ਾਹਿਤ ਲੱਗ ਰਹੇ ਸਨ। ਇਸ ਮੌਕੇ ਤੇ ਸਕੂਲ ਨੂੰ ਬਹੁਤ ਵਧੀਆ ਢੰਗ ਨਾਲ ਸਜਾਇਆ ਗਿਆ। ਵਿਦਿਆਰਥੀਆਂ ਨੇ ਵੱਖ-ਵੱਖ ਤਰ੍ਹਾਂ ਦੇ ਗੀਤ ਗਾ ਕੇ ਸਾਰੇ ਸਰੋਤਿਆਂ ਦਾ ਮਨ ਮੋਹ ਲਿਆ।ਬੱਚਿਆਂ ਨੇ ਦੇਸ਼ ਭਗਤੀ,ਪੰਜਾਬੀ,ਹਿੰਦੀ ਬਾਲੀਵੁਡ ਗੀਤ ਗਾ ਕੇ ਵਾਹ ਵਾਹੀ ਲੁੱਟੀ। ਇਸ ਗੀਤ ਪ੍ਰਤਿਯੋਗਤਾ ਵਿੱਚ ਯੂ.ਕੇ.ਜੀ ਜਮਾਤ ਦੇ ਤਨੂ ਪ੍ਰਕਾਸ਼ ਤੇ ਆਦਿਤਯ ਨੇ ਪਹਿਲਾ ਸਥਾਨ ਹਾਸਿਲ ਕੀਤਾ।ਪਹਿਲੀ ਜਮਾਤ ਦੇ ਗੁਰੂਸ਼ਰਨ ਅਤੇ ਹਰਮੀਨ ਪਹਿਲੇ ਸਥਾਨ ਤੇ ਰਹੇ।ਦੂਜੀ ਜਮਾਤ ਵਿੱਚੋਂ ਯੁਵਰਾਜ ਸਿੰਘ ਅਤੇ ਪ੍ਰਦੀਪ ਨੇ ਵੀ ਪਹਿਲਾ ਸਥਾਨ ਹਾਸਲ ਕੀਤਾ। ਸਕੂਲ ਦੇ ਪ੍ਰਿਸ9ਪਲ ਸ਼੍ਰ9ਮਤ9 ਮ9ਨਾ ਥਾਪਰ ਨੇ ਵਿਦਿਆਰਥੀਆਂ ਪ੍ਰੇਰਿਤ ਕਰਦਿਆ ਕਿਹਾ ਕਿ ਵਿਦਿਆਰਥੀਆਂ ਨੂੰ ਸਕੂਲ ਵਿੱਚ ਆਯੋਜਿਤ ਹੋਣ ਵਾਲੇ ਹਰੇਕ ਤਰ੍ਹਾਂ ਦੇ ਮੁਕਾਬਿਲਆਂ ਵਿੱਚ ਭਾਗ ਲੈਣਾ ਚਾਹੀਦਾ ਹੈ ਜਿਸ ਨਾਲ ਉੁਨ੍ਹਾਂ ਦੀ ਪ੍ਰਤੀਬਾ ਵਿੱਚ ਨਿਖਾਰ ਆ ਸਕੇ । ਉਨ੍ਹਾ ਵਿਦਿਆਰਥੀਆਂ ਦੇ ਨਾਲ ਨਾਲ ਸਕੂਲ ਦੇ ਅਧਿਆਪਕਾਂ ਨੂੰ ਨਿਰਦੇਸ ਦਿੱਤੇ ਕਿ ਹਰੇਕ ਵਿਦਿਆਰਥੀ ਦੀ ਸਕੂਲ ਵਿਖੇ ਆਯੋਜਤ ਹੋਣ ਵਾਲੇ ਮੁਕਾਬਲਿਆਂ ਵਿੱਚ ਭਾਗ ਨੂੰ ਯਕੀਨੀ ਬਣਾਉਣ ।