ਮਹਾਮਹਿਮ ਅਚਾਰੀਆਂ ਦੇਵ ਵਰਤ ਜੀ ਰਾਜਪਾਲ ਹਿਮਾਚਲ ਪ੍ਰਦੇਸ਼ ਦਾ ਨਾਗਰਿਕ ਅਭਿਨੰਦਨ ਸਮਾਰੋਹ ਦੀ ਇੱਕ ਝੱਲਕ

0
1826

 

 

ਰਾਜਪੁਰਾ/ਕੁਰੂਖੇਤਰ (ਧਰਮਵੀਰ ਨਾਗਪਾਲ) ਯੋਗੀ ਰਾਜ ਸ਼੍ਰੀ ਕ੍ਰਿਸ਼ਨ ਭਗਵਾਨ ਅਤੇ ਕੋਰਵਾਂ ਪਾਡਵਾਂ ਦੀ ਕਰਮ ਭੂਮੀ ਸਥਾਨ ਗੁਰੂਕੁਲ ਕੁਰੂਖੇਤਰ ਦੇ ਆਗਨ ਵਿੱਖੇ ਮਹਾਮਹਿਮ ਰਾਜਪਾਲ ਹਿਮਾਚਲ ਪ੍ਰਦੇਸ਼ ਸਤਕਾਰ ਯੋਗ ਅਚਾਰੀਆ ਦੇਵ ਵਰਤ ਜੀ ਦਾ ਨਾਗਰਿਕ ਅਭਿਨੰਦਨ ਸਮਾਰੋਹ ਬੜੇ ਉਤਸ਼ਾਹ ਨਾਲ ਕੀਤਾ ਗਿਆ। ਇਸ ਸਮਾਰੋਹ ਵਿੱਚ 10 ਹਜਾਰ ਤੋਂ ਵੀ ਜਿਆਦਾ ਲੋਕਾ ਦੇ ਇੱਕਠ ਤੋਂ ਇਲਾਵਾ ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਮਨੋਹਰ ਲਾਲ ਖੱਟੜ ਨੇ ਆਪਣੇ ਕੁਝ ਮੰਤਰੀਆਂ ਸਹਿਤ ਸਿਰਕਤ ਕੀਤੀ ਅਤੇ ਵਿਸ਼ੇਸ ਹੈਲੀਕਾਪਟਰ ਰਾਹੀ ਪਹੁੰਚੇ ਯੋਗ ਗੁਰੁ ਬਾਬਾ ਰਾਮ ਦੇਵ ਨੇ ਅਚਾਰੀਆ ਦੇਵਵਰਤ ਦੀ ਸਰਾਹਨਾ ਕਰਦੇ ਹੋਏ ਕਿਹਾ ਕਿ ਸ਼ਿਮਲਾ ਵਿੱਖੇ ਉਹਨਾਂ ਰਾਜਪਾਲ ਭਵਨ ਵਿੱਖੇ ਸ਼ਰਾਬ ਪੀਣ ਦੀ ਥਾਂ ਹਰ ਰੋਜ ਸਵੇਰੇ ਹਵਨ ਯਗ ਅਤੇ ਇੱਕ ਗਊ ਮਾਤਾ ਦੀ ਸੇਵਾ ਕਰਨ ਦਾ ਜੋ ਕੰਮ ਸ਼ੁਰੂ ਕੀਤਾ ਹੈ ਉਹ ਭਾਰਤ ਦੇ ਕਿਸੇ ਵੀ ਰਾਜਪਾਲ ਵਲੋਂ ਅੱਜ ਤੱਕ ਨਹੀਂ ਕੀਤਾ ਗਿਆ ਹੋਵੇਗਾ ਉਹਨਾਂ ਨੇ ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਮਨੋਹਰ ਲਾਲ ਨੂੰ ਖੱਟੜ ਅਤੇ ਉਹਨਾ ਦੇ ਸਮੂਹ ਮੰਤਰੀਆਂ ਨੂੰ ਕਿਹਾ ਕਿ ਪੇਟ ਬਾਹਰ ਆਉਣ ਕਾਰਨ ਉਹਨਾਂ ਨੂੰ ਕਪਾਲ ਭਾਰਤੀ ਯੋਗਾ ਕਰਨਾ ਚਾਹੀਦਾ ਹੈ ਅਤੇ ਉਹਨਾਂ ਆਪਣਾ ਪੇਟ ਦਿਖਾਉਂਦੇ ਹੋਏ ਅਤੇ ਯੋਗਾ ਕਰਦੇ ਹੋਏ ਕਿਹਾ ਕਿ ਇਸ ਤਰਾਂ ਕਰਨ ਨਾਲ ਤੰਦਰੁਸ਼ਤੀ ਰਹਿੰਦੀ ਹੈ ਤੇ ਪੇਟ ਦੀਆਂ ਸਾਰੀਆਂ ਬਿਮਾਰੀਆਂ ਦੂਰ ਰਹਿੰਦੀਆਂ ਹਨ। ਸਾਰਿਆਂ ਦਾ ਧੰਨਵਾਦ ਕਰਦੇ ਹੋਏ ਅਚਾਰੀਆਂ ਦੇਵਵਰਤ ਜੀ ਰਾਜਪਾਲ ਹਿਮਾਚਲ ਪ੍ਰਦੇਸ਼ ਨੇ ਕਿਹਾ ਕਿ ਰਾਖੀ ਦੇ ਸ਼ੁਭ ਅਵਸਰ ੇ ਇਸ ਤਿਉਹਾਰ ਨੂੰ ਤੁਸਾ ਸਾਰਿਆਂ ਨੇ ਮਨਾਉਣਾ ਸੀ ਅਤੇ ਇਸ ਚਿਲਚਿਲਾਤੀ ਧੁਪ ਤੇ ਗਰਮੀ ਵਿੱਚ ਤੁਸਾ ਹਾਜਰੀ ਦਿੱਤੀ ਹੈ ਮੈਂ ਤੁਹਾਡਾ ਅਭਾਰੀ ਹਾਂ। ਉਹਨਾਂ ਕਿਹਾ ਕਿ ਮੈਂ ਬੀਤੇ 34 ਸਾਲਾ ਤੋਂ ਗੁਰੂਕੁਲ ਦੀ ਸੇਵਾ ਕੀਤੀ ਹੈ ਅਤੇ ਮੈਂ ਆਪਣੇ ਜੀਵਨ ਵਿੱਚ ਰਾਤੀ 10 ਵਜੇ ਸੋ ਕੇ ਸਵੇਰੇ 4 ਵਜੇ ਉੱਠਦਾ ਹਾਂ ਅਤੇ ਇਮਾਨਦਾਰੀ ਨਾਲ ਗੁਰੂਕੁਲ ਦੀ ਸੇਵਾ ਕੀਤੀ ਹੈ ਪਰ ਸਰਕਾਰ ਵਲੋਂ ਵਿਦਿਆਰਥੀਆਂ ਲਈ ਮਕਾਨ ਬਣਾਉਣ ਲਈ ਭਾਵੇਂ ਕੋਈ ਮਾਲੀ ਮਦਦ ਨਹੀਂ ਮਿਲੀ ਪਰ ਇਹ ਆਰਥਿਕ ਮਦਦ ਆਪ ਸਭਨਾ ਦੇ ਸਹਿਯੋਗ ਨਾਲ ਹੀ ਪ੍ਰਾਪਤ ਕੀਤੀ ਹੈ। ਉਹਨਾਂ ਕਿਹਾ ਕਿ ਮੇਰੇ ਗੁਰੂਕੁਲ ਵਿੱਚ 200 ਕਰਮਚਾਰੀ ਕੰਮ ਕਰਦੇ ਹਨ ਮੈਂ ਅਜ ਤੱਕ ਉਹਂਨਾਂ ਨੂੰ ਇਹ ਨਹੀਂ ਪੁਛਿਆਂ ਕਿ ਉਹ ਕਿਸ ਧਰਮ ਜਾ ਜਾਤ ਨਾਲ ਸਬੰਧ ਰਖਦੇ ਹਨ, ਕਿਉਂਕਿ ਮੇਰੇ ਲਈ ਸਭ ਬਰਾਬਰ ਹਨ। ਉਹਨਾਂ ਕਿਹਾ ਕਿ ਮੇਰਾ ਨਾਰਾ ਨੀਯਤ ਸਾਫ ਤੇ ਮੰਜਿਲ ਅਸਾਨ ਵਾਲਾ ਹੈ। ਇਸ ਨਾਗਰਿਕ ਅਭਿਨੰਦਨ ਸਮਾਰੋਹ ਵਿੱਚ ਮੁੱਖ ਮਹਿਮਾਨਾ ਨੂੰ ਯਾਦਗਾਰੀ ਚਿੰਨ ਵੀ ਗੁਰੂਕੁਲ ਕੁਰੂਖੇਤਰ ਵਲੋਂ ਦਿੱਤੇ ਗਏ ਅਤੇ ਆਰਿਆ ਸਮਾਜ ਮੰਦਰ ਰਾਜਪੁਰਾ ਟਾਊਨ ਦੇ ਪ੍ਰਧਾਨ ਜਿਹਨਾਂ ਦੇ ਯਤਨ ਸਦਕਾ ਇਹ ਕਵਰੇਜ ਕਰਨ ਦਾ ਮੌਕਾ ਮਿਲਿਆ ਸ਼੍ਰੀ ਅਸ਼ੋਕ ਛਾਬੜਾ ਜੀ ਦੇ ਸਮੂਹ ਮੈਂਬਰਾ ਵਲੋਂ ਅਤੇ ਪੰਜਾਬ ਹਰਿਆਣਾ ਹਿਮਾਚਲ ਅਤੇ ਦਿੱਲੀ ਦੇ ਸਮੂਹ ਆਰਿਆ ਸਮਾਜੀਆਂ ਵਲੋਂ ਵੀ ਮਹਾਮਹਿਮ ਅਚਾਰੀਆ ਦੇਵ ਵਰਤ ਜੀ ਗਵਰਨਰ ਹਿਮਾਚਲ ਪ੍ਰਦੇਸ਼ ਨੂੰ ਬੁਕੇ ਅਤੇ ਹਾਰ ਪਹਿਨਾਕੇ ਇਸ ਨਾਗਰਿਕ ਅਭਿਨੰਦਨ ਸਮਾਰੋਹ ਦੀ ਸ਼ਾਨ ਵਧਾਉਂਦੇ ਵੇਖੇ ਗਏ।