ਵਿਧਾਇਕ ਸੰਜੇ ਤਲਵਾੜ ਵੱਲੋਂ ਵਿਦਿਆਰਥਣਾਂ ਦਾ ਐਕਟਿਵਾ ਸਕੂਟਰ ਨਾਲ ਕੀਤਾ ਸਨਮਾਨ – ਮਾਪਿਆਂ ਅਤੇ ਹਲਕੇ ਦਾ ਮਾਣ ਵਧਾਉਣ ਵਾਲੇ ਵਿਦਿਆਰਥੀਆਂ ਨੂੰ ਹਰ ਸਾਲ ਦਿੱਤਾ ਜਾਵੇਗਾ ਐਕਟਿਵਾ ਸਕੂਟਰ

0
1343

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਲੁਧਿਆਣਾ

ਵਿਧਾਇਕ ਸੰਜੇ ਤਲਵਾੜ ਵੱਲੋਂ ਵਿਦਿਆਰਥਣਾਂ ਦਾ ਐਕਟਿਵਾ ਸਕੂਟਰ ਨਾਲ ਕੀਤਾ ਸਨਮਾਨ
ਮਾਪਿਆਂ ਅਤੇ ਹਲਕੇ ਦਾ ਮਾਣ ਵਧਾਉਣ ਵਾਲੇ ਵਿਦਿਆਰਥੀਆਂ ਨੂੰ ਹਰ ਸਾਲ ਦਿੱਤਾ ਜਾਵੇਗਾ ਐਕਟਿਵਾ ਸਕੂਟਰ – ਵਿਧਾਇਕ ਸੰਜੇ ਤਲਵਾੜ
ਵਾਅਦੇ ਮੁਤਾਬਿਕ ਐਮ.ਪੀ. ਚੋਣਾਂ ‘ਚ ਸਭ ਤੋਂ ਵੱਧ ਲੀਡ ਲਿਆਉਣ ਵਾਲੀ ਕੌਸਲਰ ਨੂੰ ਭੇਜਿਆ ਜਾ ਰਿਹਾ ਦੁਬਈ ਟੂਰ ‘ਤੇ
ਲੁਧਿਆਣਾ, 15 ਜੁਲਾਈ (000) – ਲੁਧਿਆਣਾ ਹਲਕਾ ਪੂਰਬੀ ਦੇ ਵਿਧਾਇਕ ਸੰਜੇ ਤਲਵਾੜ ਵੱਲੋਂ ਸੀਨੀਅਰ ਸੈਕੰਡਰੀ ਸਕੂਲ ਬਸਤੀ ਜੋਧੇਵਾਲ, ਸੁਭਾਸ਼ ਨਗਰ ਦੀ 12ਵੀਂ ਜਮਾਤ ਅਤੇ ਬੀ.ਸੀ.ਐਮ. ਸੀਨੀਅਰ ਸੈਕੰਡਰੀ ਸਕੂਲ ਫੋਕਲ ਪੁਆਇੰਟ ਵਿੱਚੋਂ ਸਭ ਤੋਂ ਵੱਧ ਅੰਕ ਲੈਣ ਵਾਲੇ ਵਿਦਿਆਰਥੀਆਂ ਨੂੰ ਐਕਟਿਵਾ ਸਕੂਟਰ ਦੇ ਕੇ ਸਨਮਾਨਿਤ ਕੀਤਾ ਗਿਆ।
ਸੀਨੀਅਰ ਸੈਕੰਡਰੀ ਸਕੂਲ ਬਸਤੀ ਜੋਧੇਵਾਲ ਵਿਖੇ 12ਵੀਂ ਜਮਾਤ ਵਿੱਚੋਂ ਲੁਧਿਆਣਾ ਪੂਰਬੀ ਦੇ ਸਕੂਲਾਂ ਵਿਚੋਂ ਸਭ ਤੋਂ ਵੱਧ ਅੰਕ ਲੈਣ ਵਾਲੀ ਗੀਤਾ ਰਾਣੀ ਪੁੱਤਰੀ ਦਲਜੀਤ ਕੁਮਾਰ ਅਤੇ ਬੀ.ਸੀ.ਐਮ. ਸੀਨੀਅਰ ਸੈਕੰਡਰੀ ਸਕੂਲ ਫੋਕਲ ਪੁਆਇੰਟ ਵਿੱਖੇ ਦਸਵੀਂ ਜਮਾਤ ਵਿੱਚੋਂ ਲੁਧਿਆਣਾ ਪੂਰਬੀ ਦੇ ਸਕੂਲਾਂ ਵਿਚੋਂ ਸੱਭ ਤੋਂ ਵੱਧ ਅੰਕ ਲੈਣ ਵਾਲੀ ਅੰਜਲੀ ਪੁਤਰੀ ਸੰਜੀਵ ਕੁਮਾਰ ਨੂੰ ਵਿਧਾਇਕ ਸੰਜੇ ਤਲਵਾੜ ਨੇ ਐਕਟਿਵਾ ਸਕੂਟਰ ਦੇ ਕੇ ਸਨਮਾਨਿਤ ਕੀਤਾ। ਇਨ੍ਹਾਂ ਵਿਦਿਆਰਥਣਾਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ 12ਵੀਂ ਜਮਾਤ ਵਿੱਚ 450 ਅੰਕਾਂ ਵਿੱਚੋਂ 401 ਅੰਕ ਪ੍ਰਾਪਤ ਕੀਤੇ ਅਤੇ ਦਸਵੀਂ ਜਮਾਤ ਵਿੱਚੋਂ 650 ਵਿੱਚੋਂ 645 ਅੰਕ ਪ੍ਰਾਪਤ ਕੀਤੇ। ਇਸ ਦੇ ਨਾਲ ਹੀ ਵਿਧਾਇਕ ਸੰਜੇ ਤਲਵਾੜ ਨੇ ਆਪਣੇ ਕੌਸਲਰਾਂ ਨਾਲ ਐਮ.ਪੀ. ਚੋਣਾਂ ਤੋਂ ਪਹਿਲਾਂ ਸਭ ਤੋਂ ਵੱਧ ਲੀਡ ਲਿਆਉਣ ਵਾਲੇ ਕੌਸਲਰਾਂ ਨੂੰ ਦੁਬਈ ਦਾ ਟੂਰ ਪੈਕਿਜ ਦੇਣ ਦਾ ਜੋ ਵਾਅਦਾ ਕੀਤਾ ਸੀ, ਨੂੰ ਧਿਆਨ ਵਿੱਚ ਰੱਖਦੇ ਹੋਏ ਕੌਸਲਰ ਗੁਲਸ਼ਨ ਕੌਰ ਰੰਧਾਵਾ ਦਾ ਨਾਮ ਘੋਸ਼ਿਤ ਕੀਤਾ ਅਤੇ ਉਨ੍ਹਾਂ ਦੀ ਟੀਮ ਨੂੰ ਵਧਾਈ ਦਿੰਦੇ ਹੋਏ ਆਪਣੇ ਵਾਅਦੇ ਅਨੁਸਾਰ 15 ਅਗਸਤ ਨੂੰ ਦੁਬਈ ਟੂਰ ਭੇਜਿਆ ਜਾ ਰਿਹਾ ਹੈ।
ਸ੍ਰੀ ਤਲਵਾੜ ਨੇ ਵਿਦਿਆਰਥਣਾਂ ਨੂੰ ਅਸ਼ੀਰਵਾਦ ਦਿੰਦਿਆਂ ਬੱਚਿਆਂ ਦੇ ਉਜੱਵਲ ਭਵਿੱਖ ਦੀ ਕਾਮਨਾ ਕੀਤੀ ਤੇ ਉਮੀਦ ਕੀਤੀ ਕਿ ਹਲਕਾ ਪੂਰਬੀ ਦੇ ਹੋਰ ਵੀ ਵਿਦਿਆਰਥੀ ਆਉਣ ਵਾਲੇ ਸਮੇਂਂ ਵਿੱਚ ਚੰਗੇ ਅੰਕ ਲੈ ਕੇ ਆਪਣੇ ਮਾਪਿਆਂ ਤੇ ਹਲਕੇ ਦਾ ਮਾਣ ਵਧਾਉਣਗੇ ਅਤੇ ਹਰ ਸਾਲ ਇਸੇ ਤਰ੍ਹਾਂ ਐਕਟਿਵਾ ਸਕੂਟਰ ਚੰਗੇ ਅੰਕ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਦਿੱਤੀ ਜਾਵੇਗੀ।
ਪ੍ਰਿਸੀਪਲ ਰਾਜੇਸ਼ ਕੁਮਾਰ ਅਤੇ ਪ੍ਰਿੰਸੀਪਲ ਨੀਰੂ ਕੌੜਾ ਨੇ ਵਿਧਾਇਕ ਸੰਜੇ ਤਲਵਾੜ ਦਾ ਧੰਨਵਾਦ ਕੀਤਾ ਤੇ ਵਿਦਿਆਰਥਣਾਂ ਦੀ ਹੌਸਲਾ ਅਫਜਾਈ ਕੀਤੀ ਤੇ ਕਿਹਾ ਕਿ ਹਲਕਾ ਪੂਰਬੀ ਵਿੱਚ ਪਹਿਲੀ ਵਾਰ ਕਿਸੇ ਵਿਧਾਇਕ ਨੇ ਆਪਣੇ ਨਿਜ਼ੀ ਖਰਚ ਵਿੱਚੋਂ ਇਸ ਤਰ੍ਹਾਂ ਦਾ ੳਪਹਾਰ (ਐਕਟਿਵਾ ਸਕੂਟਰ) ਦਿੱਤਾ।
ਇਸ ਮੌਕੇ ਸਮੂਹ ਕੌਸਲਰ ਸਹਿਬਾਨ ਤੋਂ ਇਲਾਵਾ ਮੀਨੂ ਤਲਵਾੜ, ਜ਼ਿਲ੍ਹਾ ਮਹਿਲਾ ਪ੍ਰਧਾਨ ਲੀਨਾ ਟਪਾਰੀਆ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।