ਜ਼ਿਲ੍ਹੇ ‘ਚ ਤਿੰਨਾਂ ਦਿਨਾਂ ਆਰ.ਟੀ.ਆਈ. ਟ੍ਰੇਨਿੰਗ ਪ੍ਰੋਗਰਾਮ ਸ਼ੁਰੂ

0
1462

ਲੁਧਿਆਣਾ 7 ਮਾਰਚ (ਸੀ ਐਨ ਆਈ )- ਅੱਜ ਇੱਥੇ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ ਐਡਮਨਿਸਟ੍ਰੇਸ਼ਨ ਪੰਜਾਬ (ਮੈਗਸੀਪਾ) ਰਿਜ਼ਨਲ ਸੈਂਟਰ ਪਟਿਆਲਾ ਵੱਲੋਂ ਸੂਚਨਾ ਦਾ ਅਧਿਕਾਰ ਐਕਟ-2005 ਵਿਸ਼ੇ ‘ਤੇ ਤਿੰਨ ਦਿਨਾਂ ਟ੍ਰੇਨਿੰਗ ਪ੍ਰੋਗਰਾਮ ਸ਼ੁਰੂ ਹੋਇਆ।
ਅੱਜ ਪ੍ਰੋਗਰਾਮ ਦੀ ਸ਼ੁਰੂਆਤ ਜ਼ਿਲ੍ਹਾ ਮਾਲ ਅਫਸਰ ਸ੍ਰੀਮਤੀ ਸਵਿਤਾ ਨੇ ਕੀਤੀ ਅਤੇ ਇਸ ਵਿੱਚ ਵੱਖ-ਵੱਖ ਵਿਭਾਗਾਂ ਦੇ ਦੇ 30 ਕਰਮਚਾਰੀਆਂ ਨੇ ਭਾਗ ਲਿਆ।
ਇਹ ਤਿੰਨ ਦਿਨਾਂ ਪ੍ਰੋਗਰਾਮ ਕੇਂਦਰ ਸਰਕਾਰ ਦੇ ਅਮਲਾ ਅਤੇ ਸਿਖਲਾਈ ਵਿਭਾਗ ਵੱਲੋਂ ਆਯੋਜਿਤ ਕੀਤਾ ਗਿਆ ਅਤੇ ਇਸ ਦਾ ਮੁੱਖ ਆਦੇਸ਼ ਆਰ.ਟੀ.ਆਈ ਐਕਟ-2005 ਸਬੰਧੀ ਅਧਿਕਾਰੀਆਂ/ਕਰਮਚਾਰੀਆਂ ਨੂੰ ਜਾਗਰੂਕ ਕੀਤਾ ਜਾ ਸਕੇ।
ਜ਼ਿਲ੍ਹਾ ਮਾਲ ਅਫਸਰ ਸ੍ਰੀਮਤੀ ਸਵਿਤਾ ਨੇ ਟ੍ਰੇਨਿੰਗ ਪ੍ਰੋਗਰਾਮ ਨੂੰ ਸੰਬੋਧਨ ਕਰਦਿਆ ਸਮੂਹ ਕਰਮਚਾਰੀਆਂ ਨੂੰ ਕਿਹਾ ਕਿ ਉਹ ਇਸ ਟੇਨਿੰਗ ਨੂੰ ਗੰਭੀਰਤਾ ਨਾਲ ਲੈਣ ਤਾਂ ਕਿ ਭਵਿੱਖ ਆਰ.ਟੀ.ਆਈ ਸਬੰਧੀ ਆਈਆਂ ਅਰਜ਼ੀਆਂ ਦਾ ਸਮੇਂ ਸਿਰ ਨਿਪਟਾਰਾ ਕਰਨ ਵਿੱਚ ਅਸਾਨੀ ਰਹੇ।
ਸ੍ਰੀ ਜਰਨੈਲ ਸਿੰਘ ਕੋਰਸ ਡਾਇਰੈਕਟਰ (ਆਰ.ਟੀ.ਆਈ) ਮੈਗਸੀਪਾ, ਚੰਡੀਗੜ੍ਹ-ਕਮ- ਰਿਜ਼ਨਲ ਪ੍ਰੋਜੈਕਟ ਡਾਇਰੈਕਟਰ ਮੈਗਸੀਪਾ ਰਿਜ਼ਨਲ ਸੈਂਟਰ ਪਟਿਆਲਾ ਵੱਲੋਂ ਵੀ ਇਸ ਟ੍ਰੇਨਿੰਗ ਪ੍ਰੋਗਰਾਮ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਇਸ ਸਮੇਂ ਉਹਨਾਂ ਨਾਲ ਸ੍ਰੀ ਅਮਰਜੀਤ ਸਿੰਘ ਸੋਢੀ ਪ੍ਰੋਜੈਕਟ ਡਾਇਰੈਕਟਰ ਮੈਗਸੀਪਾ ਰਿਜ਼ਨਲ ਸੈਂਟਰ ਪਟਿਆਲਾ ਵੀ ਹਾਜ਼ਰ ਸਨ।
ਸ੍ਰੀ ਡੀ.ਸੀ. ਗੁਪਤਾ, ਇੰਡੀਅਨ ਡਿਫੈਂਸ ਅਕਾਂਊਟਸ ਸਰਵਿਸ (ਰਿਟਾ.) ਅਤੇ ਆਰ.ਟੀ.ਆਈ ਮਾਹਰ, ਸ੍ਰੀ ਯਸ਼ਪਾਲ ਮੰਨਵੀ ਨੇ ਆਰ.ਟੀ.ਆਈ. ਨਿਯਮਾਂ ਸਬੰਧੀ ਅਧਿਕਾਰੀਆਂ/ਕਰਮਚਾਰੀਆਂ ਨੂੰ ਜਾਣਕਾਰੀ ਦਿੱਤੀ।