ਐਨ ਆਰ ਆਈ ਭਾਈਚਾਰੇ ਵਲੋਂ ਕੈਂਸਰ ਪੀੜੀਤਾਂ ਲਈ ਕੈਂਪ ਦਾ ਅਯੋਜਨ ਕੀਤਾ

0
1386

ਰਾਜਪੁਰਾ (ਧਰਮਵੀਰ ਨਾਗਪਾਲ) ਅੱਜ ਪਿੰਡ ਨੌਸ਼ਹਿਰਾ ਵਿੱਖੇ ਐਨ ਆਰ ਆਈ ਭਾਈਚਾਰੇ ਵਲੋਂ ਸਮਾਜ ਸੇਵੀ ਸ੍ਰ. ਕਰਮਜੀਤ ਸਿੰਘ ਦੀ ਅਗਵਾਈ ਵਿੱਚ ਵੱਖ ਵੱਖ ਤਰਾਂ ਦੇ ਕੈਂਸਰ ਪੀੜਤਾਂ ਦੀ ਜਾਂਚ ਅਤੇ ਉਹਨਾਂ ਦਾ ਮੁੱਫਤ ਇਲਾਜ ਕੀਤਾ ਗਿਆ। ਇਸ ਕੈਂਪ ਵਿੱਚ ਮੁੱਖ ਮਹਿਮਾਨ ਸ਼੍ਰੋਮਣੀ ਅਕਾਲੀਦਲ ਘਨੌਰ ਹਲਕੇ ਦੀ ਮੋਜੂਦਾ ਵਿਧਾਇਕ ਬੀਬੀ ਹਰਪ੍ਰੀਤ ਕੌਰ ਮੁਖਮੈਲਪੁਰ ਸਨ।ਇਹ ਕੈਂਪ ਰੋਕੋ ਕੈਂਸਰ ਸ਼ੰਸ਼ਥਾਂ ਦੇ ਸਹਿਯੋਗ ਸਦਕਾ ਲਾਇਆ ਗਿਆ। ਇਸ ਕੈਂਪ ਵਿੱਚ ਮਰੀਜਾ ਨੂੰ ਮੁੱਫਤ ਦਵਾਇਆ, ਮੁੱਫਤ ਟੈਸਟ ਅਤੇ ਮੁੱਫਤ ਚੈਕ-ਅਪ ਵੀ ਕੀਤਾ ਗਿਆ। ਇਸ ਕੈਂਪ ਵਿੱਚ ਪਹੁੰਚੇ ਕੈਂਸਰ ਦੇ ਮਰੀਜਾ ਨੂੰ ਅਤੇ ਆਮ ਮਰੀਜਾ ਨੂੰ ਸੰਸ਼ਥਾਂ ਵਲੋਂ ਬਣਾਈ ਗਈ ਵਿਸ਼ੇਸ ਤਰਾਂ ਦੀ ਬਸ ਵਿੱਚ ਵੀਡੀੳ ਗ੍ਰਾਫੀ ਰਾਹੀ ਇਸ ਭਿਆਨਕ ਬਿਮਾਰੀ ਦੇ ਬਚਾੳ ਬਾਰੇ ਵੀ ਦਸਿਆ ਗਿਆ। ਇਸ ਕੈਂਪ ਵਿੱਚ ਲਗਭਗ 450 ਦੇ ਕਰੀਬ ਲੋਕਾ ਵਲੋਂ ਰਜਿਸ਼ਟਰੇਸ਼ਨ ਕਰਾਈ ਗਈ ਸੀ ਅਤੇ 400 ਦੇ ਕਰੀਬ ਮਰੀਜਾ ਦੀ ਡਾਕਟਰਾ ਵਲੋਂ ਜਾਂਚ ਕੀਤੀ ਗਈ। ਇਹ ਕੈਂਪ ਸਵੇਰੇ 9 ਵਜੇ ਤੋਂ ਸ਼ਾਮੀ 4 ਵਜੇ ਤੱਕ ਲਾਇਆ ਗਿਆ ਸੀ ਅਤੇ ਇਸ ਕੈਂਪ ਵਿੱਚ ਰੋਕੋ ਕੈਂਸਰ ਸੰਸ਼ਥਾਂ ਵਲੋਂ ਵਿਸ਼ੇਸ ਤੌਰ ਤੇ ਸਪੈਸ਼ਲਿਸਟ ਡਾਕਟਰਾ ਦੀ ਟੀਮ ਨੂੰ ਜਲੰਧਰ ਤੋਂ ਮੰਗਵਾਇਆ ਗਿਆ ਸੀ। ਚਾਇਨਲ ਦੀ ਟੀਮ ਦੌਰਾਨ ਗਲਬਾਤ ਦੌਰਾਨ ਕੈਂਪ ਦੇ ਵਿਸ਼ੇ ਬਾਰੇ ਸ੍ਰ. ਕਰਮਜੀਤ ਸਿੰਘ ਨੇ ਦਸਿਆ ਕਿ ਇਹ ਕੈਂਪ ਰੋਕ ਕੈਂਸਰ ਸੰਸ਼ਥਾਂ ਦੇ ਫਾਉਂਡਰ ਅਤੇ ਚੇਅਰਮੈਨ ਸ੍ਰ. ਅਜਿੰਦਰਪਾਲ ਸਿੰਘ ਜੀ ਦੇ ਉਪਰਾਲੇ ਸਦਕਾ ਲਾਇਆ ਗਿਆ ਹੈ ਜੋ ਕਿ ਪਿਛਲੇ 10 ਵਰਿਆ ਤੋਂ ਰੋਕੋ ਕੈਂਸਰ ਸੰਸ਼ਥਾਂ ਵਲੋਂ ਪੂਰੇ ਪੰਜਾਬ ਵਿੱਚ 4000 ਤੋਂ ਵੀ ਜਿਆਦਾ ਅਜਿਹੇ ਚੈਕ-ਅਪ ਕੈਂਪ ਲਗਵਾ ਚੁਕੇ ਹਨ ਅਤੇ ਅੱਜ ਆਪ ਆਪਣੀ ਸਹਿਯੋਗੀ ਗੁਗਨੀ ਗਿੱਲ ਸਣੇ ਇਥੇ ਪਹੁੰਚੇ ਹਨ। ਇਸ ਮੌਕੇ ਮੁੱਖ ਮਹਿਮਾਨ ਵਜੋ ਪੁਜੀ ਮੌਜੂਦਾ ਐਮ ਐਲ ਏ ਘਨੌਰ ਬੀਬੀ ਹਰਪ੍ਰੀਤ ਕੌਰ ਮੁਖਮੈਲਪੁਰ ਵਲੋਂ ਐਨ ਆਰ ਆਈ ਭਾਈਚਾਰੇ ਵਲੋਂ ਇਸ ਕੈਂਪ ਲਾਉਣ ਦੀ ਸ਼ਲਾਘਾ ਕੀਤੀ ਗਈ ਅਤੇ ਸ਼੍ਰੋਮਣੀ ਅਕਾਲੀਦਲ ਵਲੋਂ ਉਹਨਾਂ ਨੂੰ ਹਰ ਤਰਾਂ ਦੀ ਮਦਦ ਮੁਹਿਆ ਕਰਾਉਣ ਦੀ ਗਲ ਵੀ ਕੀਤੀ ਗਈ।