ਕੇਂਦਰੀ ਗੁਰਦੁਆਰਾ ਸਿੰਘ ਸਭਾ ਰਾਜਪੁਰਾ ਵਲੋਂ ਬੀਬੀ ਬਲਵਿੰਦਰ ਕੌਰ ਚੀਮਾ ਪ੍ਰਤੀ ਕੀਤਾ ਸਨਮਾਨ ਸਮਾਰੋਹ ਦਾ ਅਯੋਜਨ

0
1907

 

ਰਾਜਪੁਰਾ 21 ਅਗਸਤ (ਧਰਮਵੀਰ ਨਾਗਪਾਲ) ਅੱਜ ਰਾਜਪੁਰਾ ਦੇ ਕੇਂਦਰੀ ਗੁਰਦੁਆਰਾ ਸਿੰਘ ਸਭਾ ਵਿੱਖੇ ਵੱਡੀ ਗਿਣਤੀ ਵਿੱਚ ਅੱਜ ਬੀਬੀ ਬਲਵਿੰਦਰ ਕੌਰ ਚੀਮਾ ਨੂੰ ਸ਼੍ਰੋਮਣੀ ਅਕਾਲੀ ਦਲ ਮਹਿਲਾ ਵਿੰਗ ਦਾ ਜਿਲਾ ਪ੍ਰਧਾਨ ਬਣਾਉਣ ਤੇ ਸਨਮਾਨ ਸਮਾਰੋਹ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਲੋਕਾ ਵਲੋਂ ਭਾਰੀ ਉਤਸ਼ਾਹ ਵੇਖਿਆ ਗਿਆ। ਅਕਾਲੀ ਆਗੂਆ ਨੇ ਬੀਬੀ ਬਲਵਿੰਦਰ ਕੌਰ ਚੀਮਾ ਨੂੰ ਕੇਂਦਰੀ ਗੁਰਦੁਆਰਾ ਸਿੰਘ ਸਭਾ ਵਿੱਚ ਬੁਲਾ ਕੇ ਉਹਨਾਂ ਨੂੰ ਮੁਬਾਰਕਵਾਦ ਅਤੇ ਸਨਮਨਾਨਿਤ ਕੀਤਾ। ਇਸ ਮੌਕੇ ਬੀਬੀ ਬਲਵਿੰਦਰ ਕੌਰ ਚੰਦੂਮਾਜਰਾ ਨੇ ਬੀਬੀ ਚੀਮਾ ਨੂੰ ਸਨਮਾਨਿਤ ਕਰਨ ਤੋਂ ਬਾਅਦ ਕਿਹਾ ਕਿ ਬੀਬੀ ਚੀਮਾ ਨੂੰ ਪਿੰਡ ਪਿੰਡ ਜਾ ਕੇ ਸਮਾਜਿਕ ਬੁਰਾਈਆ ਨੂੰ ਦੂਰ ਹਟਾਉਣ ਲਈ ਲੋਕਾ ਨੂੰ ਜਾਗਰੂਕ ਕਰਨਾ ਚਾਹੀਦਾ ਹੈ ਤਾ ਕਿ ਲੋਕੀ ਨਸ਼ੇ ਅਤੇ ਭਰੁਣ ਹਤਿਆ ਵਰਗੀਆਂ ਬੁਰਾਈਆ ਤੋਂ ਦੂਰ ਰਹਿ ਸਕਣ। ਉਹਨਾਂ ਨਾਲ ਬੀਬੀ ਜਸਵਿੰਦਰ ਕੌਰ, ਬੀਬੀ ਹਰਵਿੰਦਰ ਕੌਰ ਕੰਗ, ਬੀਬੀ ਰਣਜੀਤ ਕੌਰ, ਬੀਬੀ ਸੰਧੂ ਐਮ ਸੀ ਰਾਜਪੁਰਾ ਨੇ ਵਿਸ਼ੇਸ ਤੌਰ ਤੇ ਸਿਰਕਤ ਕੀਤੀ ਅਤੇ ਉਹਨਾਂ ਨੇ ਬੀਬੀ ਚੀਮਾ ਨੂੰ ਸਿਰੋਪਾਏ ਭੇਂਟ ਕਰਕੇ ਸਨਮਾਨਿਤ ਕੀਤਾ। ਕੇਂਦਰੀ ਗੁਰਦੁਆਰਾ ਸਿੰਘ ਸਭਾ ਰਾਜਪੁਰਾ ਟਾਊਨ ਦੇ ਪ੍ਰਧਾਨ ਸ੍ਰ. ਅਬਰਿੰਦਰ ਸਿੰਘ ਕੰਗ ਵਾਈਸ ਪ੍ਰਧਾਨ ਨਗਰ ਕੌਂਸਲ ਰਾਜਪੁਰਾ ਦੇ ਜੋਗਿੰਦਰਪਾਲ ਸਿੰਘ ਜੋਗਾ, ਰਾਜੀਵ ਡੀ ਸੀ ਐਮ ਸੀ ਰਾਜਪੁਰਾ, ਸ੍ਰ. ਕਰਨਵੀਰ ਸਿੰਘ ਕੰਗ ਐਮ ਸੀ ਰਾਜਪੁਰਾ ਦੇ ਇਲਾਵਾ ਸ੍ਰ. ਕਿਰਪਾਲ ਸਿੰਘ ਭੰਗੁੂ, ਸ੍ਰ. ਬਲਦੇਵ ਸਿੰਘ ਖੁਰਾਨਾ, ਚਰਨਜੀਤ ਸਿੰਘ ਸਲੈਚ, ਜਗਦੇਵ ਸਿੰਘ ਵਿਰਕ, ਸ੍ਰ. ਗੁਰਦੇਵ ਸਿੰਘ ਢਿੱਲੋ, ਸ੍ਰ. ਹਰਪਾਲ ਸਿੰਘ ਸਰਾੳ, ਸ੍ਰ. ਇਕਬਾਲ ਸਿੰਘ, ਸ੍ਰ. ਦੀਦਾਰ ਸਿੰਘ ਭਾਟੀਆ, ਸ੍ਰ. ਗੁਰਜੀਤ ਸਿੰਘ, ਮਹਿੰਦਰ ਸਿੰਘ ਮੈਂਬਰ ਸਾਹਿਬਾਨ, ਕੈਪਟਨ ਪ੍ਰੀਤਮ ਸਿੰਘ ਚੀਮਾ ਅਤੇ ਸ਼ਹਿਰ ਦੇ ਵੱਡੀ ਗਿਣਤੀ ਵਿੱਚ ਪਤਵੰਤੇ ਸਜੱਣਾ ਨੇ ਪਹੁੰਚ ਕੇ ਬੀਬੀ ਬਲਵਿੰਦਰ ਕੌਰ ਚੀਮਾ ਨੂੰ ਵਧਾਈਆਂ ਦਿੱਤੀਆ।