ਕੈਬਿਨੇਟ ਮੰਤਰੀ ਭਾਰਤ ਭੂਸ਼ਣ ਆਸ਼ੂ ਜੀ ਨੇ ਲੁਧਿਆਣਾ ਦੀ ਇਕ ਸੜਕ ਦਾ ਕੀਤਾ ਨਾਮਕਰਨ !

0
2083

ਫਿਰੋਜ਼ਪੁਰ ਸੜਕ (ਨੇੜੇ ਗਰੈਂਡ ਵਾਕ ਮਾਲ) ਤੋਂ ਪੱਖੋਵਾਲ ਸੜਕ (ਬੀ 7 ਚੌਕ) ਨਾਲ ਜੋੜਨ ਵਾਲੀ ਸੜਕ ਹੁਣ ਜਾਣੀ ਜਾਵੇਗੀ ‘ਸਵਰਗੀ ਲਾਲਾ ਸਰਦਾਰੀ ਲਾਲ ਕਪੂਰ ਮਾਰਗ’ ਦੇ ਨਾਮ ਨਾਲ
ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਕੀਤੀ ਸੜਕ ਲੋਕਾਂ ਨੂੰ ਸਮਰਪਿਤ
ਲੁਧਿਆਣਾ, 8 ਮਾਰਚ
ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲੇ ਵਿਭਾਗ ਦੇ ਕੈਬਨਿਟ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਅੱਜ ਸਥਾਨਕ ਫਿਰੋਜ਼ਪੁਰ ਸੜਕ (ਨੇੜੇ ਗਰੈਂਡ ਵਾਕ ਮਾਲ) ਤੋਂ ਪੱਖੋਵਾਲ ਸੜਕ (ਬੀ 7 ਚੌਕ) ਨਾਲ ਜੋੜਨ ਵਾਲੀ ਸੜਕ ਦਾ ਨਾਮਕਰਨ ਉਪਰੰਤ ਉਦਘਾਟਨ ਕੀਤਾ। ਇਹ ਸੜਕ ਦਾ ਨਾਮ ਪ੍ਰਸਿੱਧ ਅਜ਼ਾਦੀ ਘੁਲਾਟੀਏ ਅਤੇ ਸਾਬਕਾ ਮੰਤਰੀ ਸਵਰਗੀ ਲਾਲਾ ਸਰਦਾਰੀ ਲਾਲ ਕਪੂਰ ਦੇ ਨਾਮ ‘ਤੇ ਰੱਖਿਆ ਗਿਆ ਹੈ। ਇਸ ਸੰਬੰਧੀ ਫਿਰੋਜ਼ਪੁਰ ਸੜਕ ‘ਤੇ ਇੱਕ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਸਵਰਗੀ ਲਾਲਾ ਸਰਦਾਰੀ ਲਾਲ ਕਪੂਰ ਦੇ ਪੋਤੇ ਸ੍ਰੀ ਸੁਨੀਲ ਕਪੂਰ ਅਤੇ ਹੋਰ ਪਰਿਵਾਰਕ ਮੈਂਬਰ ਵੀ ਹਾਜ਼ਰ ਸਨ।
ਇਸ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀ ਆਸ਼ੂ ਨੇ ਕਿਹਾ ਕਿ ਲਾਲਾ ਸਰਦਾਰੀ ਲਾਲ ਕਪੂਰ ਇੱਕ ਮਹਾਨ ਅਜ਼ਾਦੀ ਘੁਲਾਟੀਏ ਸਨ। ਉਹ ਲੁਧਿਆਣਾ (ਉੱਤਰੀ) ਹਲਕੇ ਤੋਂ ਵਿਧਾਇਕ ਰਹੇ। ਉਹ ਸਰਦਾਰ ਦਰਬਾਰਾ ਸਿੰਘ ਦੀ ਸਰਕਾਰ ਵਿੱਚ ਸਿਹਤ ਅਤੇ ਸਥਾਨਕ ਸਰਕਾਰਾਂ ਬਾਰੇ ਵਿਭਾਗਾਂ ਦੇ ਕੈਬਨਿਟ ਮੰਤਰੀ ਰਹੇ। ਕਾਂਗਰਸ ਪਾਰਟੀ ਹਮੇਸ਼ਾਂ ਇਸ ਪਰਿਵਾਰ ਦੇ ਨਾਲ ਖੜ•ੀ ਹੈ।
ਸ੍ਰੀ ਸੁਨੀਲ ਕਪੂਰ ਨੇ ਦੱਸਿਆ ਕਿ ਲਾਲਾ ਸਰਦਾਰੀ ਲਾਲ ਕਪੂਰ 12 ਦਸੰਬਰ 1991 ਨੂੰ ਸਵਰਗ ਸਿਧਾਰ ਗਏ ਸਨ। ਇਸ ਸਮੇਂ ਉਹ ਕਈ ਸਮਾਜਿਕ, ਧਾਰਮਿਕ ਅਤੇ ਵਿਦਿਅਕ ਸੰਸਥਾਵਾਂ ਨਾਲ ਜੁੜੇ ਹੋਏ ਸਨ। ਉਹ ਬੀ. ਐੱਲ. ਕਪੂਰ ਯਾਦਗਾਰੀ ਹਸਪਤਾਲ ਦੇ ਉੱਮਰ ਭਰ ਲਈ ਚੇਅਰਮੈਨ, ਕੇ. ਵੀ. ਐੱਮ. ਸਕੂਲ ਦੇ ਮੈਂਬਰ, ਡੀ. ਐੱਮ. ਸੀ. ਕਮੇਟੀ ਦੇ ਮੈਂਬਰ ਅਤੇ ਹੋਰ ਕਈ ਸੰਸਥਾਵਾਂ ਨਾਲ ਜੁੜੇ ਰਹੇ ਸਨ।
ਇਸ ਮੌਕੇ ਉਕਤ ਤੋਂ ਇਲਾਵਾ ਸੀਨੀਅਰ ਕਾਂਗਰਸੀ ਆਗੂ ਸ੍ਰੀ ਅਸ਼ਵਨੀ ਸ਼ਰਮਾ, ਸ੍ਰ. ਕਰਨਜੀਤ ਸਿੰਘ ਸੋਨੀ ਗਾਲਿਬ, ਚੇਅਰਮੈਨ ਸ੍ਰੀ ਕੇ. ਕੇ. ਬਾਵਾ, ਚੇਅਰਮੈਨ ਸ੍ਰੀ ਰਮਨ ਸੁਬਰਾਮਨੀਅਮ, ਸ੍ਰੀ ਸ਼ਾਮ ਸੁੰਦਰ ਮਲਹੋਤਰਾ, ਸ੍ਰੀਮਤੀ ਮਮਤਾ ਆਸ਼ੂ, ਸ੍ਰੀਮਤੀ ਸੀਮਾ ਕਪੂਰ, ਸ੍ਰੀ ਪੰਕਜ ਕਾਕਾ, ਸ੍ਰ. ਦਿਲਰਾਜ ਸਿੰਘ, ਡਾ. ਹਰੀ ਸਿੰਘ ਬਰਾੜ, ਸ੍ਰੀਮਤੀ ਰਾਸ਼ੀ ਅਗਰਵਾਲ, ਸ੍ਰ. ਬਲਜਿੰਦਰ ਸਿੰਘ ਬੰਟੀ, ਸ੍ਰ. ਬਲਜਿੰਦਰ ਸਿੰਘ ਸੰਧੂ, ਸ੍ਰੀਮਤੀ ਅੰਮ੍ਰਿਤ ਵਰਸ਼ਾ ਰਾਮਪਾਲ ਅਤੇ ਵੱਡੀ ਗਿਣਤੀ ਵਿੱਚ ਸਥਾਨਕ ਲੋਕ ਹਾਜ਼ਰ ਸਨ।