ਚੈਸਪੀਕ(ਵਿਰਜੀਨੀਆ) ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਸਥਾਨਿਕ ਗੁਰੂ ਨਾਨਕ ਨਾਮ ਲੇਵਾ ਸੰਗਤ ਵਲੋਂ ਬੜ੍ਹੀ ਸ਼ਰਧਾ ਤੇ ਉਤਸ਼ਾਹ ਨਾਲ ਮਨਾੲਿਆ ਗਿਆ |

0
1689

ਚੈਸਪੀਕ(ਵਿਰਜੀਨੀਆ) 29 ਨਵਬਰ (ਸੁਰਿੰਦਰ ਢਿਲੋਂ)-ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਸਥਾਨਿਕ ਗੁਰੂ ਨਾਨਕ ਨਾਮ ਲੇਵਾ ਸੰਗਤ ਵਲੋਂ ਗੁਰਦੁਆਰਾ ਗੁਰੂ ਨਾਨਕ ਫਾਊਡੇਸ਼ਨ ਵਿਖੇ ਬੜ੍ਹੀ ਸ਼ਰਧਾ ਤੇ ਉਤਸ਼ਾਹ ਨਾਲ ਮਨਾੲਿਆ ਗਿਆ | ਦੂਰ ਦੁਰਾਡੇ ਤੋਂ ਭਾਰੀ ਗਿਣਤੀ ਆਈਆਂ ਸੰਗਤਾਂ ਹੋਈਆਂ ਨਤਮਸਤਕ |ੲਿਸ ਮੌਕੇ ਬੀਬੀ ਹਰਜੀਤ ਕੌਰ,ਤੇ ਗਿਆਨੀ ਹੁਸ਼ਨਾਕ ਸਿੰਘ ਦੇ ਕੀਰਤਨੀ ਜਥਿਆਂ ਨੇ ੲਿਲਾਹੀ ਬਾਣੀ ਦੇ ੲਿਲਾਹੀ ਸ਼ਬਦ ਕੀਰਤਨ ਨਾਲ ਸੰਗਤਾਂ ਨੂੰ ਕੀਤਾ ਨਿਹਾਲ |ਗਿਆਨੀ ਹੁਸ਼ਨਾਕ ਸਿੰਘ ਜੀ ਨੇ ਕਥਾ ਰਾਂਹੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਮੁੱਚੀ ਮਾਨਵਤਾ ਨੂੰ ਲੰਗਰ ਦੀ ਦੇਣ ਦੇ ਬਾਰੇ ਤੇ ਅਜੋਕੇ ਸਮੇਂ ਵਿਚ ੲਿਸ ਦੀ ਮਹੱਤਤਾ ਦੇ ਬਾਰੇ ਜਾਣਕਾਰੀ ਸੰਗਤ ਨਾਲ ਸਾਂਝੀ ਕੀਤੀ |
ੲਿਸ ਮੌਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਸਾਬਕਾ ਉਪ ਕੁਲਪਤੀ ਡਾ ਖੇਮ ਸਿੰਘ ਗਿਲ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਨਾਮ ਜਪੋ,ਕਿਰਤ ਕਰੋ ਤੇ ਵੰਡ ਕੇ ਛਕੋ ਦੇ ਸਿਧਾਂਤ ਦਿੱਤੇ ਹਨ ਤੇ ਸਾਨੂੰ ੲਿਨ੍ਹਾਂ ਨੂੰ ਆਪਣੇ ਜੀਵਨ ਵਿਚ ਜਿਥੇ ਅਪਨਾਉਣਾ ਚਾਹੀਦਾ ਹੈ ਉਥੇ ਨਵੀਂ ਪੀੜੀ ਨੂੰ ਵੀ ੲਿਸ ਮਾਰਗ ਦਾ ਧਾਰਨੀ ਬਨਾਉਣਾ ਚਾਹੀਦਾ ਹੈ |ਡਾ ਬਲਜੀਤ ਸਿੰਘ ਗਿੱਲ,ਜਸਵਿੰਦਰ ਸਿੰਘ ਢਿਲੋਂ,ਪਾਲ ਸਿੰਘ ਗਿੱਲ,ਮਿਸਿਜ ਜਗਦੀਸ਼ ਸਿੰਘ ਜੁਗਿੰਦਰ ਸਿੰਘ ਚਾਨਾ਼
ਸਿੱਖ ਯੂਥ ਗਰੁੱਪ ਵਲੋਂ ੲਿਸ ਦੇ ਆਗੂ ਗੁਰਜਾਸ਼ ਸਿੰਘ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਤੇ ਮਾਨਵਤਾ ਨੂੰ ਉਨ੍ਹਾਂ ਦੀ ਦੇਣ ਦੇ ਵਿਸ਼ੇ ਤੇ ਪਰਚਾ ਪੜ੍ਹਿਆ | ਉਨ੍ਹਾਂ ਨੇ ਕਿਹਾ ਵਿਸ਼ਵ ਪੱਧਰ ਤੇ ਵੱਧ ਰਹੀਆਂ ਨਫਰਤਾਂ ਨੂੰ ਬਾਬਾ ਨਾਨਕ ਦੀ ਫਲਾਸਫੀ ਤੇ ਚਲ ਕੇ ਖਤਮ ਕੀਤਾ ਜਾ ਸਕਦਾ ਹੈ | ਉਨ੍ਹਾਂ ਅੱਗੇ ਕਿਹਾ ਕੇ ਜਗਤ ਗੁਰੂ ਬਾਬਾ ਨਾਨਕ ਵਲੋਂ ਵੀਹ ਰੁੱਪਏ ਨਾਲ ਚਲਾੲਿਆ ਲੰਗਰ ਅੱਜ ਵਿਸ਼ਵ ਪੱਧਰ ਤੇ ਲੱਖਾਂ ਲੋੜਵੰਦ ਲੋਕਾਂ ਲਈ ਮਦਦਗਾਰ ਸਾਬਿਤ ਹੋ ਰਿਹਾ ਹੈ ਤੇ ਨਾਲ ਹੀ ਮਾਨਵਤਾ ਦੀ ਸੇਵਾ ਤੇ ਮਿਲਜੁੱਲ ਕੇ ਰਹਿਣ ਦਾ ਸੰਦੇਸ਼ ਵੰਡ ਰਿਹਾ ਹੈ |
ਅੱਜ ਅਖੰਡ ਸਾਹਿਬ ਦੇ ਭੋਗ ਉਪਰੰਤ ਬੀਬੀ ਹਰਜੀਤ ਕੌਰ ਤੇ ਗਿਆਨੀ ਹੁਸ਼ਨਾਕ ਸਿੰਘ ਦੇ ਕੀਰਤਨੀ ਜਥਿਆਂ ਨੇ ੲਿਲਾਹੀ ਬਾਣੀ ਦੇ ੲਿਲਾਹੀ ਸ਼ਬਦ ਕੀਰਤਨ ਨਾਲ ਸੰਗਤ ਨੂ ਜੋੜੀ ਰੱਖਿਆ |ਗਿਆਨੀ ਹੁਸ਼ਨਾਕ ਸਿੰਘ ਜੀ ਨੇ ੲਿਸ ਮੌਕੇ ਕਥਾ ਰਾਂਹੀਂ ਸੰਗਤ ਨਾਲ ਗੁਰੂ ਨਾਨਕ ਦੇਵ ਜੀ ਦੀ ਫਲਾਸਫੀ ਦੀ ਮਹੱਤਤਾ ਬਾਰੇ ਜਾਣਕਾਰੀ ਸਾਂਝੀ ਕੀਤੀ |ਸੰਗਤਾਂ ਵਲੋ ਗੁਰਦੁਆਰਾ ਸਾਹਿਬ ਵਿਖੇ ਦੀਪਮਾਲਾ ਕੀਤੀ ਗਈ ਸੀ ਤੇ ਗੁਰੂ ਕਾ ਲੰਗਰ ਆਈਆਂ ਸਗਤਾਂ ਲਈ ਬੀਤੇ ਦੋ ਦਿੰਨ ਤੋਂ ਨਿਰੰਤਰ ਚਲਦਾ ਰਿਹਾ |
ਗੁਰੂ ਨਾਨਕ ਫਾਉਡੇਸ਼ਨ ਦੇ ਸਕੱਤਰ ਸੁਰਿੰਦਰ ਸਿੰਘ ਚਾਨਾ ਨੇ ਗੁਰੂ ਘਰ ਨਤਮਸਤਕ ਹੋਣ ਆਈਆਂ ਸੰਗਤਾਂ ਨੂੰ ਗੁਰੂ ਦੇ ਲੜ੍ਹ ਲੱਗ ਕੇ ਆਪਣਾ ਜਨਮ ਸਫਲ ਕਰਨ ਲਈ ਕਿਹਾ | ੲਿਸ ਮੌਕੇ ਹੋਰਨਾਂ ਤੋਂ ੲਿਲਾਵਾ ਗੁਰੂ ਨਾਨਕ ਫਾਉਡੇਸ਼ਨ ਦੇ ਚੇਅਰਮੈਨ ਰਾਜ ਰਾਹਿਲ,ਪੰਜਾਬੀ ਸੁਸਾੲਿਟੀ ਦੀ ਪ੍ਰਧਾਨ ਨੀਲਮ ਗਰੇਵਾਲ,ਅਮਰਜੀਤ ਸਿੰਘ ਕਾਹਲੋਂ,ਦਲਜੀਤ ਕੌਰ ਕਾਹਲੋਂ,ਬਲਜੀਤ ਸਿੰਘ ਦੁਲੇਅ,ਭੁਪਿੰਦਰ ਸਿੰਘ ਸੰਧੂ,ਰਵਿੰਦਰ ਸਿੰਘ ਖੁੱਬਰ,ਹਰੀਪਾਲ ਸਿੰਘ ਚਾਨਾ ,ਰਾਜਿੰਦਰ ਸਿੰਘ,ਸਿੱਖ ਯੂਥ ਆਗੂ ਗੁਰਜਾਸ਼ ਸਿੰਘ,ੲਿੰਦਰਜੀਤ ਕੌਰ,ਹਰਜੀਤ ਕੌਰ ਚੋਹਾਨ,ਅਮਰਜੀਤ ਸਿੰਘ ਚੋਹਾਨ ਡਾ ਬਲਜੀਤ ਸਿੰਘ ਗਿੱਲ,ਜਸਵਿੰਦਰ ਸਿੰਘ ਢਿਲੋਂ,ਪਾਲ ਸਿੰਘ ਗਿੱਲ,ਮਿਸਿਜ ਜਗਦੀਸ਼ ਸਿੰਘ ,ਜੁਗਿੰਦਰ ਸਿੰਘ ਚਾਨਾ਼ ਆਦਿ ਵੀ ਹਾਜ਼ਰ ਸਨ |

1 3