ਜੰਮੂ ਵਿੱਚ ਮਾਰੇ ਗਏ ਸਿੱਖ ਨੌਜਵਾਨ ਦੇ ਸਬੰਧੀ ਕੇਂਦਰੀ ਗੁਰਦੁਆਰਾ ਸਿੰਘ ਸਭਾ ਰਾਜਪੁਰਾ ਟਾਊਨ ਵਿੱਚ ਭਾਰੀ ਗਿਣਤੀ ਵਿੱਚ ਇੱਕਠੇ ਹੋ ਕੇ ਕੀਤਾ ਰੋਸ਼ ਪ੍ਰਦਰਸ਼ਨ

0
1835

 

ਰਾਜਪੁਰਾ 6 ਜੂਨ (ਧਰਮਵੀਰ ਨਾਗਪਾਲ) ਅੱਜ ਰਾਜਪੁਰਾ ਟਾਊਨ ਦੇ ਕੇਂਦਰੀ ਗੁਰਦੁਆਰਾ ਸਿੰਘ ਸਭਾ ਵਿੱਖੇ ਸਿੱਖ ਭਾਈਚਾਰੇ ਵਲੋਂ ਵੱਡੀ ਗਿਣਤੀ ਵਿੱਚ ਇੱਕਠੇ ਹੋ ਕੇ ਜੰਮੂ ਪੁਲਿਸ ਵਲੋਂ ਗੋਲੀ ਨਾਲ ਮਾਰੇ ਗਏ ਸਿੱਖ ਨੌਜਵਾਨ ਜਗਜੀਤ ਸਿੰਘ (24 ਸਾਲ) ਦੀ ਯਾਦ ਵਿਚ ਰੋਸ਼ ਪ੍ਰਦਰਸ਼ਨ ਕੀਤਾ ਗਿਆ ਜਿਸ ਵਿੱਚ ਮੌਜੂਦ ਸਮੂਹ ਸਿੱਖਾ ਵਲੋਂ ਇਸ ਕਾਰਵਾਈ ਦੀ ਨਿੰਦਾ ਕੀਤੀ ਗਈ। ਇਸ ਮੌਕੇ ਮੌਜੂਦ ਜਥੇਦਾਰ ਸੁਰਜੀਤ ਸਿੰਘ ਗੜੀ ਸੀਨੀਅਰ ਮੈਂਬਰ ਐਸ ਜੀ ਪੀ ਸੀ ਵਲੋਂ ਕਿਹਾ ਗਿਆ ਕਿ 6 ਜੂਨ 1984 ਨੂੰ ਕਾਂਗਰਸ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਅਮ੍ਰਿਤਸਰ ਵਿੱਚ ਸ਼੍ਰੀ ਹਰਿ ਮੰਦਰ ਸਾਹਿਬ ਤੇ ਹਮਲਾ ਕਰਵਾ ਕੇ ਹਜਾਰਾ ਦੀ ਗਿਣਤੀ ਵਿੱਚ ਸਿੱਖਾ ਅਤੇ ਦਮਦਮੀ ਟਕਸਾਲ ਦੇ ਮੁੱਖੀ ਸੰਤ ਜਰਨੈਲ ਸਿੰਘ ਭਿੰਡਰਾ ਵਾਲਿਆ ਨੂੰ ਸ਼ਹੀਦ ਕਰ ਦਿੱਤਾ ਸੀ ਜਿਸ ਦੀ ਯਾਦ ਵਿੱਚ ਉਸ ਸਮੇਂ ਤੋਂ ਅੱਜ ਦੇ ਦਿਨ ਤੱਕ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਅਤੇ ਸਿੱਖ ਕੌਮ ਦੇ ਜੂਝਾਰੂ ਆਗੂਆਂ ਦੀ ਯਾਦ ਵਿੱਚ ਰੋਸ਼ ਜਤਾਇਆ ਜਾਂਦਾ ਹੈ ਪਰ ਇਸ ਘੱਲੂਘਾਰੇ ਦੇ ਰੋਸ਼ ਵਿੱਚ ਜਦੋਂ ਜੰਮੂ ਦੇ ਸਿੱਖਾ ਵਲੋਂ ਰੋਸ਼ ਜਤਾਉਣ ਲਈ ਸੰਤ ਜਰਨੈਲ ਸਿੰਘ ਭਿੰਡਰਾ ਵਾਲੇ ਦੇ ਪੋਸਟਰ ਅਤੇ ਤਸਵੀਰਾ ਲਗਾਇਆ ਜਾ ਰਹੀਆ ਸਨ ਤਾਂ ਉੱਥੋ ਦੀ ਪੁਲਿਸ ਨੇ ਸੰਤ ਜੀ ਦੇ ਪੋਸਟਰਾ ਦੀ ਬੇਅਦਬੀ ਕਰਦੇ ਹੋਏ ਪੋਸਟਰ ਉਤਾਰੇ ਅਤੇ ਸ਼ਾਂਤੀ ਪੂਰਨ ਢੰਗ ਨਾਲ ਵਿਰੋਧ ਕਰ ਰਹੇ ਜੰਮੂ ਦੇ ਸਿੱਖਾ ਨੂੰ ਰੋਕਣ ਦੀ ਕੌਸ਼ਿਸ ਕੀਤੀ, ਜਿਸ ਦੌਰਾਨ ਇੱਕ ਸਿੱਖ ਨੌਜਵਾਨ ਗੋਲੀ ਲਗਣ ਨਾਲ ਸ਼ਹੀਦ ਹੋ ਗਿਆ ਜਿਸਦਾ ਉਹ ਅੱਜ ਪੂਰਜੋਰ ਵਿਰੋਧ ਕਰਦੇ ਹਨ ਅਤੇ ਕੇਂਦਰ ਸਰਕਾਰ ਤੋਂ ਮੰਗ ਕਰਦੇ ਹਨ ਕਿ ਜੰਮੂ ਪੁਲਿਸ ਤੇ ਸਖਤ ਤੋਂ ਸਖਤ ਅਤੇ ਬਣਦੀ ਕਾਰਵਾਈ ਕੀਤੀ ਜਾਵੇ। ਇਸ ਮੌਕੇ ਜੱਥੇਦਾਰ ਸੁਰਜੀਤ ਸਿੰਘ ਗੜੀ ਮੈਂਬਰ ਐਸ ਜੀ ਪੀ ਸੀ, ਭਾਈ ਕਰਨੈਲ ਸਿੰਘ ਗਰੀਬ, ਪ੍ਰਧਾਨ ਭਾਈ ਅਬਰਿੰਦਰ ਸਿੰਘ ਕੰਗ, ਐਮ ਸੀ ਸ੍ਰ. ਜਸਬੀਰ ਸਿੰਘ ਜੱਸੀ, ਐਮ ਸੀ ਸ੍ਰ. ਕਰਨਵੀਰ ਸਿੰਘ ਕੰਗ, ਬਾਬਾ ਬਲਜਿੰਦਰ ਸਿੰਘ ਦਮਦਮੀ ਟਕਸਾਲ ਵਾਲੇ, ਗੁਰਦੁਆਰਾ ਜੋਤ ਪ੍ਰਕਾਸ਼ ਫੋਕਲ ਪੁਆਇੰਟ ਰਾਜਪੁਰਾ ਦੇ ਪ੍ਰਧਾਨ ਸ੍ਰ. ਸੁਰਜੀਤ ਸਿੰਘ, ਗੁਰਦੁਆਰਾ ਜਪ ਸਾਹਿਬ ਗੋਬਿੰਦ ਕਲੌਨੀ ਦੇ ਪ੍ਰਧਾਨ ਸ੍ਰ.ਗੁਰਪ੍ਰੀਤ ਸਿੰਘ ਰਾਣਾ, ਗੁਰਦੁਆਰਾ ਗੁਰੁ ਨਾਨਕ ਮੁੱਹਲਾ ਦੇ ਪ੍ਰਧਾਨ ਸ੍ਰ. ਕਸ਼ਮੀਰ ਸਿੰਘ, ਗੁਰਦੁਆਰਾ ਮਹਿੰਦਰ ਗੰਜ ਦੇ ਪ੍ਰਧਾਨ ਸ੍ਰ. ਭੁਪਿੰਦਰ ਸਿੰਘ ਗੋਲੂ, ਖਾਲਸੀ ਸੀਨੀਅਰ ਸੈਕੰਡਰੀ ਸਕੂਲ ਰਾਜਪੁਰਾ ਦੇ ਪਿੰ੍ਰਸੀਪਲ ਸ੍ਰ. ਕੁਲਵੰਤ ਸਿੰਘ ਤੇ ਪ੍ਰਧਾਨ ਸ੍ਰ. ਤਰਲੋਚਨ ਸਿੰਘ ਚੰਦੂਮਾਜਰਾ, ਸ੍ਰ. ਸੁਬੇਗ ਸਿੰਘ ਐਡਵੋਕੇਟ, ਸ੍ਰ. ਰਣਧੀਰ ਸਿੰਘ ਪ੍ਰਧਾਨ ਗੁਰਮਤਿ ਸੇਵਾ ਸੋਸਇਟੀ, ਸ੍ਰ. ਸੁਖਦੇਵ ਸਿੰਘ ਵਿਰਕ, ਸ੍ਰ. ਇੱਕਬਾਲ ਸਿੰਘ, ਸ੍ਰ. ਬਲਦੇਵ ਸਿੰਘ ਖੁਰਾਨਾ, ਸ੍ਰ. ਦਾਤਾਰ ਸਿੰਘ ਭਾਟੀਆ, ਸ੍ਰ. ਰਵਿੰਦਰ ਸਿੰਘ, ਸ੍ਰ. ਚਰਨਜੀਤ ਸਿੰਘ ਸਲੈਚ ਅਤੇ ਵੱਡੀ ਗਿਣਤੀ ਵਿੱਚ ਸੇਵਾਦਾਰ ਅਤੇ ਸਿੱਖ ਕੌਮ ਦੇ ਆਗੂ ਇਸ ਰੋਸ਼ ਪ੍ਰਦਰਸ਼ਨ ਵਿੱਚ ਸ਼ਾਮਲ ਹੋਏ।