ਰਾਜਪੁਰਾ (ਧਰਮਵੀਰ ਨਾਗਪਾਲ) ਏ.ਡੀ.ਜੀ.ਪੀ ਰੇਲਵੇ ਦੇ ਦਿਸ਼ਾ ਨਿਰਦੇਸ਼ ਦੇ ਮਦੇਨਜਰ ਤਿਉਹਾਰਾ ਦੇ ਸੀਜਨ ਨੂੰ ਮੁੱਖ ਰਖਦਿਆਂ ਆਮ ਲੋਕਾ ਦੀ ਸੁਰਖਿਆ ਨੂੰ ਪੁਖਤਾ ਬਣਾਉਣ ਲਈ ਅੱਜ ਡੀ ਐਸ ਪੀ ਰੇਲਵੇ ਮੈਡਮ ਰਜਵੰਤ ਕੌਰ ਵਲੋਂ ਰਾਜਪੁਰਾ ਦੇ ਰੇਲਵੇ ਸਟੇਸ਼ਨ ਤੇ ਪੁੱਜ ਕੇ ਸਮੂਹ ਸਟਾਫ ਸਣੇ ਚੈਕਿੰਗ ਅਭਿਆਨ ਚਲਾਇਆ ਗਿਆ। ਇਸ ਮੌਕੇ ਉਹਨਾਂ ਨਾਲ ਵਿਸ਼ੇਸ ਤੌਰ ਤੇ ਪਹੁੰਚੇ ਇੰਸਪੈਕਟਰ ਗੁਰਚਰਨ ਸਿੰਘ ਐਂਟੀ ਬੰਬ ਵਿਰੋਧਕ ਦਸਤਾ ਨੇ ਵੀ ਆਪਣੀ ਟੀਮ ਸਣੇ ਚੈਕਿੰਗ ਕੀਤੀ। ਇਸ ਮੌਕੇ ਉਹਨਾਂ ਦੇ ਨਾਲ ਮੌਜੂਦ ਸਟਾਫ ਵਿਚੋਂ ਰਾਜਪੁਰਾ ਰੇਲਵੇ ਸ਼ਟੇਸਨ ਦੇ ਇੰਚਾਰਜ ਸ੍ਰ. ਕਸ਼ਮੀਰਾ ਸਿੰਘ ਵੀ ਮੌਜੂਦ ਰਹੇ। ਡੀ ਐਸ ਪੀ ਮੈਡਮ ਦੀ ਦੇਖਰੇਖ ਵਿੱਚ ਸਮੂਹ ਸਟਾਫ ਵਲੋਂ ਦਿੱਲੀ ਤੋਂ ਅਮ੍ਰਿਤਸਰ ਜਾਂਦੀ ਸ਼ਾਨੇ ਪੰਜਾਬ ਅਤੇ ਦਿੱਲੀ ਤੋਂ ਅਮ੍ਰਿਤਸਰ ਜਾਂਦੀ ਜਨਸੇਵਾ ਗੱਡੀ ਦੀ ਵਿਸ਼ੇਸ ਚੈਕਿੰਗ ਵੀ ਕੀਤੀ ਗਈ। ਡੀ ਐਸ ਪੀ ਰਜਵੰਤ ਕੌਰ ਨੇ ਪਤਰਕਾਰਾ ਨਾਲ ਗਲਬਾਤ ਦੌਰਾਨ ਦਸਿਆ ਕਿ ਇਹ ਚੈਕਿੰਗ ਅਭਿਆਨ ਤਿਉਹਾਰਾ ਦੇ ਮਦੇਨਜਰ ਚਲਾਇਆ ਗਿਆ ਹੈ ਤਾਂ ਕਿ ਆਮ ਜਨਤਾ ਦੀ ਸੁਰਖਿਆ ਨੂੰ ਯਕੀਨੀ ਬਣਾਇਆ ਜਾਵੇ। ਉਹਨਾਂ ਦਸਿਆ ਕਿ ਜੀਵੇ ਅੱਜਕਲ ਤਿਉਹਾਰਾ ਦੇ ਸੀਜਨ ਦਾ ਜੌਰ ਹੈ ਇਸ ਦੌਰਾਨ ਯਾਤਰੀਆਂ ਦੀ ਆਵਾਜਾਈ ਵੀ
ਅੱਜਕਲ ਵੱਧ ਜਾਂਦੀ ਹੈ ਜਿਸ ਕਾਰਨ ਸ਼ਰਾਰਤੀ ਅਨਸਰਾਂ ਦੀਆਂ ਗਤੀਵਿਧਿਆ ਨੂੰ ਨੁਕੇਲ ਕਸਣ ਲਈ ਅਤੇ ਪੁਖਤਾ ਸੁਰਖਿਆਂ ਪ੍ਰਬੰਧ ਕਰ ਆਮ ਲੋਕਾਂ ਨੂੰ ਸੁਰਖਿਆਂ ਮੁਹਇਆ ਕਰਾਉਣਾ ਹੀ ਉਹਨਾਂ ਦਾ ਮੁੱਖ ਉਦੇਸ਼ ਹੈ।