ਨਰਕ ਦੀ ਜਿੰਦਗੀ ਜੀਣ ਲਈ ਮਜਬੂਰ ਹਨ ਪਿੰਡ ਮੇਹਰਬਾਨ ਨਾਲ ਲਗਦੇ ਡਾਵਰ ਕਲੋਨੀ ਦੇ ਵਾਸੀ

0
1692

ਲੁਧਿਆਣਾ 16 ਅਗਸਤ (ਸੀ ਐਨ ਆਈ ) ਪੰਜਾਬ ਦੀ ਰਾਜਨੀਤੀ ਵਿਚ ਜਨਤਾ ਤੋਂ ਵੋਟਾਂ ਹਾਸਿਲ ਕਰਨ ਲਈ ਅਨੇਕਾਂ ਵਾਧੇ ਨੇਤਾਵਾਂ ਵਲੋਂ ਕੀਤੇ ਜਾਂਦੇ ਹਨ ਅਤੇ ਵਕਤ ਬੇ ਵਕਤ ਉਹਨਾਂ ਨੂੰ ਪੂਰਾ ਵੀ ਕੀਤਾ ਜਾਂਦਾ ਹੈ ਪਰ ਪਤਾ ਨਹੀਂ ਕਿਉ ਪਿੰਡ ਮੇਹਰਬਾਨ ਵਿਖੇ ਲੱਗਦੀਆਂ ਕਲੋਨੀਆਂ ਦੇ ਲੋਕਾ ਤੋਂ ਕਿ ਕਸੂਰ ਹੋ ਗਿਆ ਹੈ ਕਿ ਉਹਨਾਂ ਨੂੰ ਅਜ ਆਪਣੀ ਜਿੰਦਗੀ ਨਰਕ ਵਿਚ ਜਿਨ ਲਈ ਮਜਬੂਰ ਹੋਣਾ ਪੈ ਰਿਹਾ ਹੈ ਜੀ ਹਾ ਅਸੀਂ ਗਲ ਕਰ ਰਹੇ ਹਾ

ਪਿੰਡ ਮੇਹਰਬਾਨ ਵਿਖੇ ਡਾਵਰ ਕਲੋਨੀ ਦੀ ਜਿਥੇ ਦੇ ਨਿਵਾਸੀ ਕੱਚੀਆਂ ਗਲੀਆਂ ਬਦਬੂਦਾਰ ਰੁਕੇ ਪਾਣੀ ਅਤੇ ਮੱਛਰ ਦੀ ਭਿਨ ਭਿਨ ਦੇ ਕਾਰਨ ਨੌਜਵਾਨਾਂ ਦੇ ਨਾਲ ਨਾਲ ਬਚਿਆ ਅਤੇ ਬਜ਼ੁਰਗ ਦਾ ਜਿਨ੍ਹਾਂ ਦੀ ਜਿੰਦਗੀ ਇਕ ਨਰਕ ਬਣ ਕੇ ਰਿਹ ਗਈ ਹੈ ਹਲਾ ਕਿ ਭਾਰਤ ਸਰਕਾਰ ਵਲੋਂ ਚਲਾਏ ਜਾ ਰਿਹੇ ਸਫਾਈ ਅਭਿਆਨ ਦੇ ਚਲਦੇ ਜੋ ਇਲਾਕਾ ਵਾਸੀਆਂ ਨੂੰ ਬਿਮਾਰੀ ਦਾ ਸਾਹਮਣਾ ਕਰਨ ਦੇ ਕਰਨ ਕਿਸੇ ਵਕਤ ਵੀ ਕੋਈ ਭਿਆਨਕ ਹਾਦਸਾ ਵਾਪਰ ਸਕਦਾ ਹੈ ਪੈ ਰਿਹਾ ਹੈ ਇਸ ਸਬੰਧ ਵਿਚ ਸਾਡੀ ਸੀ ਐਨ ਆਈ ਟੀਮ ਨੂੰ ਜਾਣਕਾਰੀ ਦੇਂਦੇ ਹੋਏ ਡਾਕਟਰ ਉਧੇ ਸਿੰਘ , ਊਸ਼ਾ ਰਾਣੀ ਸ਼ਸ਼ੀ ਕੁਮਾਰ , ਪਰਮਜੀਤ ਨੇ ਦੱਸਿਆ ਕਿ ਅਸੀਂ ਕਲੋਨੀ ਵਾਸੀ ਕਈ ਸਾਲਾ ਤੋਂ ਨਰਕ ਤੋਂ ਵੀ ਬੁਰੀ ਜਿੰਦਗੀ ਕਟ ਰਹੇ ਪਰ ਅਜ ਤੁਸੀਂ ਦੇਖ ਸਕਦੇ ਹੋ ਕਿ ਇਸ ਜਗਾਹ ਤੋਂ ਪੈਦਲ ਨਿਕਲ ਕੇ ਚਲਣਾ ਵੀ ਦਲ ਦਲ ਵਿਚ ਫਸਣ ਵਾਲੀ ਗੱਲ ਬਣੀ ਹੋਈ ਹੈ ਅਤੇ ਸਾਡੀ ਕੋਈ ਵੀ ਹਲਕਾ ਇੰਚਾਰਜ ਜਾ ਸਰਪੰਚ ਕੋਈ ਸੁਣਵਾਈ ਨਹੀਂ ਕਰ ਰਿਹਾ ਜਿਸ ਕਾਰਨ ਕਲੋਨੀਆਂ ਦੇ ਵਾਸੀ ਪਿਛਲੇ ਤਿਨ ਸਾਲਾਂ ਤੋਂ ਨਰਕ ਦੀ ਜਿੰਦਗੀ ਜਿਨ ਨੂੰ ਮਜਬੂਰ ਹੋਏ ਪਏ ਹਨ ਸਾਨੂ ਕਾਂਗਰਸ ਸਰਕਾਰ ਤੋਂ ਬਹੁਤ ਉਮੀਂਦਾ ਸਨ ਪਰ ਇਸ ਸਰਕਾਰ ਨੇ ਵੀ ਸਾਡੀਆਂ ਤਕਲੀਫਾਂ ਵਲ ਹਲੇ ਤਕ ਕੋਈ ਧਿਆਨ ਨਹੀਂ ਦਿਤਾ ਅਤੇ ਕਾਂਗਰਸ ਹਲਕਾ ਇੰਚਾਰਜ ਸਤਵਿੰਦਰ ਬਿੱਟੀ ਨੂੰ ਕਈ ਵਾਰ ਬੇਨਤੀਆਂ ਕੀਤੀਆਂ ਨੇ ਉਹ ਵੀ ਖਜਾਨੇ ਵਿਚ ਪੈਸਾ ਨਾ ਹੋਣ ਦੀ ਗੱਲ ਕਰਕੇ ਪੱਲਾ ਝਾੜ ਲਿਆ ਹੈ ਜਦ ਕਿ ਵੋਟਾਂ ਦੇ ਵਕਤ ਤਿਨ ਮਹੀਨਿਆਂ ਵਿਚ ਸਮਸਿਆ ਖਤਮ ਕਰਨ ਦਾ ਵਾਧਾ ਕੀਤਾ ਗਿਆ ਸੀ , ਇਸ ਮੌਕੇ ਤੇ ਕਲੋਨੀ ਦੇ ਗੋਰਵ ਅਤੇ ਸਨੀ ਡਾਵਰ ਨੇ ਦੱਸਿਆ ਕਿ ਅਗਰ ਸਰਕਾਰ ਨੇ ਇਸ ਸੰਬੰਧ ਵਿਚ ਕੋਈ ਜਲਦੀ ਕਾਰਵਾਈ ਨ ਕੀਤੀ ਤਾ ਅਸੀਂ ਸਾਰੇ ਕਲੋਨੀ ਵਾਸੀ ਸੜਕ ਰੋਕ ਕੇ ਧਰਨਾ ਅਤੇ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਵਾਂਗੇ,