ਪਿੰਡ ਵਾਸੀਆ ਨੇ ਨਾਭਾ ਦੇ ਮੁੱਖ ਚੌਕ ਵਿਖੇ ਚੱਕਾ ਜਾਮ ਕਰਕੇ ਪੁਲਿਸ ਖਿਲਾਫ ਜੰਮ ਕੇ ਨਾਰੇਬਾਜੀ ਕੀਤੀ।

0
1417

ਨਾਭਾ 27 ਨਵਬਰ (ਰਾਜੇਸ਼ ਬਜਾਜ) ਨਾਭਾ ਬਲਾਕ ਦੇ ਪਿੰਡ ਫੈਜ਼ਗੜ੍ਹ ਵਿਖੇ ਪਿੰਡ ਦੇ ਨੋਜਵਾਨ ਵੀਰ ਸਿੰਘ ਦਾ ਕਤਲ ਕਰਕੇ ਉਸ ਦੀ ਲਾਸ ਨੂੰ ਨਹਿਰ ਵਿਚ ਸੁੱਟ ਦਿੱਤਾ ਸੀ। ਪੁਲਿਸ ਨੇ ਦੋਸੀਆ ਖਿਲਾਫ ਭਾਵੇ 302 ਦਾ ਮਾਮਲਾ ਦਰਜ ਕਰ ਲਿਆ ਸੀ ਪਰ ਅਜੇ ਤੱਕ ਪੁਲਿਸ ਨੂੰ ਇਹ ਨਹੀ ਪਤਾ ਕਿ ਲਾਸ ਕਿਹੜੀ ਨਹਿਰ ਵਿਚ ਗੇਰੀ ਸੀ , ਦੋ ਦਿਨ ਬੀਤ ਜਾਣ ਤੋ ਬਾਅਦ ਵੀ ਪੁਲਿਸ ਦੇ ਹੱਥ ਖਾਲੀ ਹਨ, ਜਿਸ ਦੇ ਰੋਸ ਵੱਜੋ ਪਿੰਡ ਵਾਸੀਆ ਨੇ ਨਾਭਾ ਦੇ ਮੁੱਖ ਚੌਕ ਬੋੜਾ ਗੇਟ ਵਿਖੇ ਚੱਕਾ ਜਾਮ ਕਰਕੇ ਪੁਲਿਸ ਖਿਲਾਫ ਜੰਮ ਕੇ ਨਾਰੇਬਾਜੀ ਕੀਤੀ।
ਨਾਭਾ ਬਲਾਕ ਦੇ ਪਿੰਡ ਫੈਜ਼ਗੜ ਦੇ ਨੋਜਵਾਨ ਵੀਰ ਸਿੰਘ ਨੂੰ ਇਹ ਨਹੀ ਸੀ ਪਤਾ ਕਿ ਜਿਹੜੀ ਜਮੀਨ ਦਾ ਮੈ ਬਿਆਨਾ ਕਰਵਾ ਰਿਹਾ ਹਾ ਉਹ ਹੀ ਮੇਰੀ ਮੋਤ ਦਾ ਕਾਰਨ ਬਣੇਗੀ । ਮ੍ਰਿਤਕ ਵੀਰ ਸਿੰਘ ਨੇ ਅਪਣੀ ਜਮੀਨ ਦਾ ਬਿਆਨਾ ਪਿੰਡ ਛੀਂਟਾਵਾਲਾ ਦੇ ਵਿਅਕਤੀ ਲੱਖਾ ਸਿੰਘ ਨੂੰ ਚਾਰ ਦਿਨ ਪਹਿਲਾ ਕਰਵਾਇਆ ਸੀ ਅਤੇ ਇਹ ਸੋਦਾ ਪਿੰਡ ਦੇ ਹੀ ਦਲਾਲ ਸੁਖਬੀਰ ਮੁਹੰਮਦ ਉਰਫ ਸੋਨੀ ਨੇ 12 ਲੱਖ ਵਿਚ ਕਰਵਾਇਆ ਸੀ ਅਤੇ ਬਿਆਨੇ ਵੱਜੋ 12 ਲੱਖ ਰੂਪਏ ਮ੍ਰਿਤਕ ਵੀਰ ਸਿੰਘ ਨੂੰ ਦੇਣੇ ਸਨ ਲੱਖਾ ਸਿੰਘ ਅਤੇ ਸੁਖਬੀਰ ਮਹੁੰਮਦ ਨੇ ਪੈਸੇ ਦੇਣ ਲਈ ਮ੍ਰਿਤਕ ਵੀਰ ਸਿੰਘ ਨੂੰ ਫੋਨ ਕਰਕੇ ਅਪਣੇ ਕੋਲ ਬੁਲਾਇਆ ਕਿ ਬਿਆਨੇ ਦੇ 12 ਲੱਖ ਰੁਪਏ ਸਾਡੇ ਕੋਲ ਆ ਕੇ ਲਏ ਜਾ ਪਰ ਉਹਨਾ ਵਿਅਕਤੀਆ ਨੇ ਵੀਰ ਸਿੰਘ ਨੂੰ ਪੈਸੇ ਤਾ ਕਿ ਦੇਣੇ ਸਨ ਉਸ ਨੂੰ ਜਾਨੋ ਮਾਰ ਕੇ ਉਸ ਦੀ ਲਾਸ ਨੂੰ ਨਹਿਰ ਵਿਚ ਗੇਰ ਦਿੱਤਾ ਘਰ ਜਾਣ ਤੋ ਪਹਿਲਾ ਪੈਸੇ ਲੈਣ ਦੀ ਗੱਲ ਮ੍ਰਿਤਕ ਅਪਣੀ ਪਤਨੀ ਨੂੰ ਦੱਸ ਕੇ ਗਿਆ ਸੀ। ਪੁਲਿਸ ਨੇ ਸੁਖਬੀਰ ਮੁਹੰਮਦ ਅਤੇ ਲੱਖਾ ਸਿਘ ਦੇ ਖਿਲਾਫ 302 ਅਤੇ ਹੋਰ ਧਾਰਾਵਾ ਦੇ ਤਹਿਤ ਮਾਮਲਾ ਦਰਜ ਕਰ ਲਿਆ ਪਰ ਮ੍ਰਿਤਕ ਦੀ ਲਾਸ ਬਰਾਮਦ ਕਰਾਉਣ ਵਿਚ ਅਸਮਰਥ ਰਹੀ ਜਿਸ ਦੇ ਰੋਸ ਵੱਜੋ ਅੱਜ ਪਿੰਡ ਵਾਸੀਆ ਵੱਲੋ ਅਤੇ ਮ੍ਰਿਤਕ ਦੇ ਪਰਿਵਾਰਕ ਮੈਬਰਾ ਵੱਲੋ ਨਾਭਾ ਦੇ ਮੁੱਖ ਚੌਕ ਤੇ ਚੱਕਾ ਜਾਮ ਕਰਕੇ ਆਵਾਜਾਈ ਠੱਪ ਕਰ ਦਿੱਤੀ। ਜਿਕਰਯੋਗ ਹੈ ਕਿ ਮ੍ਰਿਤਕ ਵੀਰ ਸਿੰਘ ਹੀ ਘਰ ਦਾ ਕਮਾਊ ਪੁੱਤ ਸੀ ਅਤੇ ਹੁਣ ਅਪਣੇ ਪਿੱਛੇ ਪਤਨੀ ਅਤੇ 10 ਸਾਲਾ ਦਾ ਲੜਕਾ ਬੁੱਢੇ ਮਾਤਾ ਪਿਤਾ ਰਹਿ ਗਏ ਹਨ ਅਤੇ ਮ੍ਰਿਤਕ ਦੇ ਪਿਤਾ ਨੂੰ ਅੱਖਾ ਤੋ ਬਿਲਕੁਲ ਵਿਖਾਈ ਨਹੀ ਦਿੰਦਾ ਅਤੇ ਇਹ ਪਰਿਵਾਰ ਦਾ ਗੁਜਾਰਾ ਕਿਵੇ ਚੱਲੇਗਾ ਇਹ ਕਿਸੇ ਨੂੰ ਨਹੀ ਪਤਾ। ਇਸ ਮੋਕੇ ਤੇ ਪਿੰਡ ਵਾਸੀ ਅਮਰਦੀਪ ਸਿੰਘ ਅਤੇ ਮਿਤਕ ਦੀ ਪਤਨੀ ਨੇ ਇਨਸਾਫ ਦੀ ਮੰਗ ਕੀਤੀ ਹੈ ਦੂਜੇ ਪਾਸੇ ਨਾਭਾ ਥਾਣਾ ਦੇ ਐਸ ਐਚ ਓ ਬਿਕਰਮਜੀਤ ਸਿੰਘ ਨੇ ਕਿਹਾ ਕਿ ਅਸੀ ਛੇਤੀ ਹੀ ੍ਿਰਮਤਕ ਦੀ ਲਾਸ ਨੂੰ ਬਰਾਮਦ ਕਰ ਲਵਾਗੇ ਅਤੇ ਦੋਸੀਆ ਖਿਲਾਫ ਸਖਤ ਤੋ ਸਖਤ ਕਾਰਵਾਈ ਕੀਤੀ ਜਾਵੇਗੀ ।
ਪਰ ਹੁਣ ਵੇਖਣਾ ਤਾ ਇਹ ਹੋਵੇਗਾ ਕਿ ਪੁਲਿਸ ਪਰਿਵਾਰ ਦੇ ਇਕਲੋਤੇ ਪੁੱਤਰ ਦੀ ਲਾਸ ਨੂੰ ਕਦੋ ਬਰਾਮਦ ਕਰੇਗੀ ਇਹ ਤਾ ਆਉਣ ਵਾਲਾ ਸਮਾ ਹੀ ਦੱਸੇਗਾ।