ਪੰਜਾਬੀ ਪ੍ਰਬੋਧ ਵਿਸ਼ੇਸ਼ ਪਰੀਖਿਆ 27 ਸਤੰਬਰ ਨੂੰ ਹੋਵੇਗੀ: ਡਾਇਰੈਕਟਰ

0
1273

ਪਟਿਆਲਾ,  (ਧਰਮਵੀਰ ਨਾਗਪਾਲ) ਡਾਇਰੈਕਟਰ, ਭਾਸ਼ਾ ਵਿਭਾਗ, ਪੰਜਾਬ, ਸ. ਚੇਤਨ ਸਿੰਘ ਨੇ ਦੱਸਿਆ ਕਿ ਪੰਜਾਬ ਲੋਕ ਸੇਵਾ ਕਮਿਸ਼ਨ ਵੱਲੋਂ ਪੀ.ਸੀ.ਐ¤ਸ. ਆਸਾਮੀਆਂ ਇਸ਼ਤਿਹਾਰੀਆਂ ਗਈਆਂ ਹਨ ਅਤੇ ਇਨ੍ਹਾਂ ਆਸਾਮੀਆਂ ਲਈ ਬਿਨੈ-ਪੱਤਰ ਜਮ੍ਹਾਂ ਕਰਵਾਉਣ ਦੀ ਆਖ਼ਰੀ ਮਿਤੀ 05.10.2015 ਹੈ। ਇਨ੍ਹਾਂ ਆਸਾਮੀਆਂ ਲਈ ਨਿਰਧਾਰਤ ਯੋਗਤਾਵਾਂ ਵਿਚ ਇਕ ਯੋਗਤਾ ਇਹ ਵੀ ਹੈ ਕਿ ਉਮੀਦਵਾਰ ਲਈ ਮੈਟ੍ਰਿਕ ਪੱਧਰ ਦੀ ਪੰਜਾਬੀ ਦਾ ਵਿਸ਼ਾ ਪਾਸ ਕੀਤਾ ਹੋਣਾ ਲਾਜ਼ਮੀ ਹੈ। ਜਿਹੜੇ ਉਮੀਦਵਾਰ ਉਕਤ ਇਸ਼ਤਿਹਾਰ ਅਨੁਸਾਰ ਜਾਂ ਦਫ਼ਤਰੀ ਕਾਰਜ ਵਿਹਾਰ ਸਬੰਧੀ ਕੋਈ ਹੋਰਵੇਂ ਇਸ਼ਤਿਹਾਰੀਆਂ ਆਸਾਮੀਆਂ ਜਿਨ੍ਹਾਂ ਲਈ ਬਿਨੈ ਪੱਤਰ ਦੇਣ ਦੀ ਆਖ਼ਰੀ ਮਿਤੀ 05.10.2015 ਤੋਂ ਬਾਅਦ ਹੋਵੇ, ਲਈ ਬਿਨੈ ਪੱਤਰ ਦੇਣਾ ਚਾਹੁੰਦੇ ਹੋਣ, ਪ੍ਰੰਤੂ ਉਨ੍ਹਾਂ ਕੋਲ ਮੈਟ੍ਰਿਕ ਪੱਧਰ ਦੀ ਪੰਜਾਬੀ ਦੀ ਯੋਗਤਾ ਨਾ ਹੋਵੇ, ਇਸ ਵਿਭਾਗ ਵੱਲੋਂ ਅਜਿਹੇ ਉਮੀਦਵਾਰਾਂ ਦੀ ਮਿਤੀ 27.09.2015 (ਦਿਨ ਐਤਵਾਰ) ਨੂੰ ਪੰਜਾਬੀ ਪ੍ਰਬੋਧ ਦੀ ਵਿਸ਼ੇਸ਼ ਪਰੀਖਿਆ ਵਿਭਾਗ ਦੇ ਮੁੱਖ ਦਫਤਰ, ਭਾਸ਼ਾ ਭਵਨ, ਸ਼ੇਰਾਂ ਵਾਲਾ ਗੇਟ, ਪਟਿਆਲਾ ਵਿਖੇ ਕਰਵਾਈ ਜਾ ਰਹੀ ਹੈ। ਇਸ ਵਿਸ਼ੇਸ਼ ਪਰੀਖਿਆ ਦੀ ਫੀਸ 500 ਰੁਪਏ ਹੋਵੇਗੀ ਅਤੇ ਇਹ ਨਕਦ ਵਸੂਲ ਕੀਤੀ ਜਾਵੇਗੀ। ਇਸ ਪਰੀਖਿਆ ਲਈ ਵਿਭਾਗ ਵੱਲੋਂ ਨਿਰਧਾਰਤ ਪਰੀਖਿਆ ਫਾਰਮ ਮਿਤੀ 22.09.2015 ਨੂੰ ਦੁਪਹਿਰ 1.00 ਵਜੇ ਤੱਕ ਵਿਭਾਗ ਦੇ ਮੁੱਖ ਦਫ਼ਤਰ ਵਿਖੇ ਜਮ੍ਹਾਂ ਕਰਵਾਏ ਜਾ ਸਕਦੇ ਹਨ। ਫਾਰਮ ਜਮ੍ਹਾਂ ਕਰਵਾਉਣ ਵਾਲੇ ਉਮੀਦਵਾਰ ਆਪਣੇ ਅਸਲ ਸਰਟੀਫਿਕੇਟ, ਇਕ 30×25 ਸੈਂਟੀਮੀਟਰ ਸਾਈਜ਼ ਦਾ ਸਵੈ-ਪਤੇ ਵਾਲਾ ਲਿਫਾਫਾ ਜਿਸ ਉਤੇ 32 ਰੁਪਏ ਦੀਆਂ ਡਾਕ ਟਿਕਟਾਂ ਲੱਗੀਆਂ ਹੋਣ ਅਤੇ ਪੰਜ ਫੋਟੋਆਂ (ਚਾਰ ਪਾਸਪੋਰਟ ਸਾਈਜ ਜਿਨ੍ਹਾਂ ਵਿਚੋਂ ਦੋ ਗਜ਼ਟਿਡ ਅਫ਼ਸਰ ਵੱਲੋਂ ਤਸਦੀਕੀਆਂ ਹੋਣ ਅਤੇ ਇਕ ਡਾਕ ਟਿਕਟ ਸ਼ਾਈਜ਼) ਜਿਨ੍ਹਾਂ ਦੀ ਬੈਕ ਗਰਾਉਂਡ ਅਤੇ ਕੱਪੜੇ ਹਲਕੇ ਰੰਗ ਦੇ ਹੋਣ, ਨਾਲ ਲਿਆਉਣ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਵਿਭਾਗ ਦੇ ਟੈਲੀਫੋਨ ਨੰਬਰ 0175-2214469 ’ਤੇ ਕਿਸੇ ਵੀ ਕੰਮਕਾਜ ਵਾਲੇ ਦਿਨ ਸੰਪਰਕ ਕੀਤਾ ਜਾ ਸਕਦਾ ਹੈ।