ਭਾਰਤੀ ਫੌਜ ਮੁੱਖੀ ਵੱਲੋਂ ਨੌਜਵਾਨਾਂ ਨੂੰ ਭਾਰਤੀ ਫੌਜ ਦਾ ਅੰਗ ਬਣਨ ਦਾ ਸੱਦਾ -ਭਾਰਤ ਨੂੰ ਵਿਸ਼ਵ ਦਾ ਨੰਬਰ ਇੱਕ ਦੇਸ਼ ਬਣਾਉਣ ਲਈ ਸਾਂਝੇ ਯਤਨ ਕਰਨ ਅਤੇ ਭਾਰਤੀ ਰਿਵਾਇਤਾਂ ਅਤੇ ਸੱਭਿਆਚਾਰ ਨੂੰ ਬੜਾਵਾ ਦੇਣ ਦੀ ਲੋੜ-ਜਨਰਲ ਬਿਪਨ ਰਾਵਤ -ਨਹਿਰੂ ਸਿਧਾਂਤ ਕੇਂਦਰ ਟਰੱਸਟ ਵੱਲੋਂ ਸ਼ਹੀਦ ਸਿਪਾਹੀਆਂ ਦੇ ਬੱਚਿਆਂ ਨੂੰ ਸਾਲਾਨਾ 100 ਵਜ਼ੀਫੇ ਦੇਣ ਦਾ ਐਲਾਨ -ਨਹਿਰੂ ਸਿਧਾਂਤ ਕੇਂਦਰ ਟਰੱਸਟ ਅਤੇ ਭਾਰਤੀ ਫੌਜ ਦਰਮਿਆਨ ਇਕਰਾਰਨਾਮਾ

0
1335

ਭਾਰਤੀ ਫੌਜ ਮੁੱਖੀ ਵੱਲੋਂ ਨੌਜਵਾਨਾਂ ਨੂੰ ਭਾਰਤੀ ਫੌਜ ਦਾ ਅੰਗ ਬਣਨ ਦਾ ਸੱਦਾ
-ਭਾਰਤ ਨੂੰ ਵਿਸ਼ਵ ਦਾ ਨੰਬਰ ਇੱਕ ਦੇਸ਼ ਬਣਾਉਣ ਲਈ ਸਾਂਝੇ ਯਤਨ ਕਰਨ ਅਤੇ ਭਾਰਤੀ
ਰਿਵਾਇਤਾਂ ਅਤੇ ਸੱਭਿਆਚਾਰ ਨੂੰ ਬੜਾਵਾ ਦੇਣ ਦੀ ਲੋੜ-ਜਨਰਲ ਬਿਪਨ ਰਾਵਤ
-ਨਹਿਰੂ ਸਿਧਾਂਤ ਕੇਂਦਰ ਟਰੱਸਟ ਵੱਲੋਂ ਸ਼ਹੀਦ ਸਿਪਾਹੀਆਂ ਦੇ ਬੱਚਿਆਂ ਨੂੰ ਸਾਲਾਨਾ 100
ਵਜ਼ੀਫੇ ਦੇਣ ਦਾ ਐਲਾਨ
-ਨਹਿਰੂ ਸਿਧਾਂਤ ਕੇਂਦਰ ਟਰੱਸਟ ਅਤੇ ਭਾਰਤੀ ਫੌਜ ਦਰਮਿਆਨ ਇਕਰਾਰਨਾਮ
ਲੁਧਿਆਣਾ, 10 ਨਵੰਬਰ (raj kumar) ਮੁੱਖੀ ਜਨਰਲ ਬਿਪਨ ਰਾਵਤ ਨੇ ਨੌਜਵਾਨਾਂ
ਨੂੰ ਸੱਦਾ ਦਿੱਤਾ ਹੈ ਕਿ ਉਹ ਭਾਰਤੀ ਫੌਜ ਦਾ ਅੰਗ ਬਣਕੇ ਦੇਸ਼ ਅਤੇ ਦੇਸ਼ ਵਾਸੀਆਂ ਦੀ
ਸੇਵਾ ਲਈ ਅੱਗੇ ਆਉਣ। ਉਨ•ਾਂ ਕਿਹਾ ਕਿ ਸਾਨੂੰ ਭਾਰਤ ਨੂੰ ਵਿਸ਼ਵ ਦਾ ਨੰਬਰ ਇੱਕ ਦੇਸ਼
ਬਣਾਉਣ ਲਈ ਸਾਂਝੇ ਯਤਨ ਕਰਨੇ ਚਾਹੀਦੇ ਹਨ। ਉਹ ਅੱਜ ਸਥਾਨਕ ਸਤਪਾਲ ਮਿੱਤਲ ਸਕੂਲ ਵਿਖੇ
ਕਰਵਾਏ ਇੱਕ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਇਸ ਸਮਾਗਮ ਦੌਰਾਨ ਨਹਿਰੂ ਸਿਧਾਂਤ
ਕੇਂਦਰ ਟਰੱਸਟ ਵੱਲੋਂ ਭਾਰਤੀ ਫੌਜ ਨਾਲ ਇੱਕ ਇਕਰਾਰਨਾਮਾ ਕੀਤਾ ਗਿਆ, ਜਿਸ ਤਹਿਤ ਟਰੱਸਟ
ਵੱਲੋਂ ਦੇਸ਼ ਖ਼ਾਤਰ ਸ਼ਹੀਦੀ ਪ੍ਰਾਪਤ ਕਰਨ ਵਾਲੇ ਸਿਪਾਹੀਆਂ ਦੇ ਬੱਚਿਆਂ ਨੂੰ ਸਾਲਾਨਾ 100
ਵਜ਼ੀਫੇ ਦਿੱਤੇ ਜਾਇਆ ਕਰਨਗੇ।
ਸਮਾਗਮ ਨੂੰ ਸੰਬੋਧਨ ਕਰਦਿਆਂ ਜਨਰਲ ਰਾਵਤ ਨੇ ਕਿਹਾ ਕਿ ਆਧੁਨਿਕ ਭਾਰਤ ਹਰ ਖੇਤਰ ਵਿੱਚ
ਬੜੀ ਤੇਜ਼ੀ ਨਾਲ ਤਰੱਕੀ ਕਰ ਰਿਹਾ ਹੈ। ਅਜਿਹੇ ਮੌਕੇ ਜ਼ਰੂਰਤ ਹੈ ਕਿ ਨੌਜਵਾਨ ਆਪਣੇ ਆਪ
ਵਿੱਚ ਰਾਸ਼ਟਰੀਅਤਾ ਦਾ ਵਿਕਾਸ ਕਰਨ ਦੇ ਨਾਲ-ਨਾਲ ਭਾਰਤੀ ਫੌਜ ਦਾ ਹਿੱਸਾ ਬਣਨ ਲਈ ਉਤਸ਼ਾਹ
ਦਿਖਾਉਣ। ਭਾਰਤੀ ਫੌਜ ਦੇ ਦਰਵਾਜੇ ਉਨ•ਾਂ ਲਈ ਹਮੇਸ਼ਾਂ ਖੁੱਲ•ੇ ਹਨ। ਉਨ•ਾਂ ਕਿਹਾ ਕਿ
ਭਾਰਤੀ ਰਿਵਾਇਤਾਂ ਅਤੇ ਸੱਭਿਆਚਾਰਕ ਕਦਰਾਂ ਕੀਮਤਾਂ ਬੇਸ਼ਕੀਮਤੀ ਹਨ, ਜਿਨ•ਾਂ ਨੂੰ
ਸਾਨੂੰ ਅੱਗੇ ਲਿਜਾਣ ਦੀ ਲੋੜ ਹੈ। ਉਨ•ਾਂ ਨੌਜਵਾਨਾਂ ਨੂੰ ਪੱਛਮੀ ਸੱਭਿਆਚਾਰ ਤੋਂ ਬਚਣ
ਬਾਰੇ ਵੀ ਅਪੀਲ ਕੀਤੀ। ਉਨ•ਾਂ ਕਿਹਾ ਕਿ ਦੇਸ਼ ਅੱਗੇ ਬਹੁਤ ਚੁਣੌਤੀਆਂ ਦਰਪੇਸ਼ ਹਨ,
ਜਿਨ•ਾਂ ਦਾ ਅਸੀਂ ਇਕੱਠੇ ਹੋ ਕੇ ਮੁਕਾਬਲਾ ਕਰ ਸਕਦੇ ਹਾਂ। ਦੇਸ਼ ਦੀ ਅਨੇਕਤਾ ਵਿੱਚ
ਏਕਤਾ ਵਾਲੀ ਭਾਵਨਾ ਨੂੰ ਹੋਰ ਮਜ਼ਬੂਤ ਕਰਨਾ ਚਾਹੀਦਾ ਹੈ।
ਦੱਸਣਯੋਗ ਹੈ ਕਿ ਇਸ ਸਮਾਗਮ ਦੌਰਾਨ ਨਹਿਰੂ ਸਿਧਾਂਤ ਕੇਂਦਰ ਟਰੱਸਟ ਵੱਲੋਂ ਭਾਰਤੀ ਫੌਜ
ਨਾਲ ਇੱਕ ਇਕਰਾਰਨਾਮਾ ਕੀਤਾ ਗਿਆ, ਜਿਸ ਤਹਿਤ ਸ਼ਹੀਦ ਹੋਣ ਵਾਲੇ ਭਾਰਤੀ ਸਿਪਾਹੀਆਂ ਦੇ
ਪਿੱਛੇ ਰਹਿੰਦੇ ਬੱਚਿਆਂ ਨੂੰ ਵਧੀਆ ਸਿੱਖਿਆ ਮੁਹੱਈਆ ਕਰਾਉਣ ਲਈ ਟਰੱਸਟ ਵੱਲੋਂ ਹਰ ਸਾਲ
100 ਵਜੀਫ਼ੇ ਦਿੱਤੇ ਜਾਇਆ ਕਰਨਗੇ। ਇਹ ਵਜੀਫ਼ੇ ਪਹਿਲੀ ਜਮਾਤ ਤੋਂ ਪੰਜਵੀਂ ਜਮਾਤ ਦੇ
ਵਿਦਿਆਰਥੀਆਂ ਨੂੰ ਦਿੱਤੇ ਜਾਇਆ ਕਰਨਗੇ। ਇਸ ਵਜੀਫ਼ੇ ਤਹਿਤ ਯੋਗ ਵਿਦਿਆਰਥੀਆਂ ਨੂੰ
12ਵੀਂ ਜਮਾਤ ਤੱਕ ਪੜ•ਾਈ ਲਈ ਫੰਡ ਮੁਹੱਈਆ ਕਰਵਾਇਆ ਜਾਇਆ ਕਰਨਗੇ। ਇੱਕ ਪਰਿਵਾਰ ਦੇ
ਵੱਧ ਤੋਂ ਵੱਧ 2 ਬੱਚਿਆਂ ਨੂੰ ਇਹ ਵਜ਼ੀਫਾ ਮਿਲ ਸਕੇਗਾ। ਲੜਕੀਆਂ ਨੂੰ ਵਜੀਫ਼ੇ ਲਈ ਪਹਿਲ
ਦਿੱਤੀ ਜਾਇਆ ਕਰੇਗੀ।
ਸਮਾਗਮ ਨੂੰ ਸੰਬੋਧਨ ਕਰਦਿਆਂ ਨਹਿਰੂ ਸਿਧਾਂਤ ਕੇਂਦਰ ਟਰੱਸਟ ਦੇ ਪ੍ਰਧਾਨ ਸ੍ਰੀ ਰਾਕੇਸ਼
ਭਾਰਤੀ ਮਿੱਤਲ ਨੇ ਦੱਸਿਆ ਕਿ ਟਰੱਸਟ ਵੱਲੋਂ ਇਸ ਵਜੀਫ਼ਾ ਪ੍ਰੋਗਰਾਮ ਨੂੰ ‘ਨਹਿਰੂ
ਸਕਾਲਰਸ਼ਿਪ (ਆਰਮਡ ਫੋਰਸਜ਼) ਦਾ ਨਾਮ ਦਿੱਤਾ ਗਿਆ ਹੈ। ਟਰੱਸਟ ਵੱਲੋਂ ਹੁਣ ਤੱਕ 17100
ਗਰੀਬ ਅਤੇ ਲੋੜਵੰਦ ਵਿਦਿਆਰਥੀਆਂ ਨੂੰ ਵਜ਼ੀਫੇ ਮੁਹੱਈਆ ਕਰਵਾਏ ਜਾ ਚੁੱਕੇ ਹਨ। ਅੱਜ ਦੇ
ਸਮਾਗਮ ਦੌਰਾਨ 1147 ਬੱਚਿਆਂ ਨੂੰ ਇਹ ਵਜੀਫ਼ੇ ਦਿੱਤੇ ਗਏ। ਇਸ ਮੌਕੇ ਸ੍ਰੀ ਅਰੁਣਾਚਲਮ
ਮੁਰੁਗਨੰਥਰਮ, ਥਿਰੂਮਲਾਈ ਚੈਰਿਟੀ ਟਰੱਸਟ, ਦੀ ਲੈਪਰੋਸੀ ਮਿਸ਼ਨ ਟਰੱਸਟ ਇੰਡੀਆ ਨੂੰ
ਸਤਪਾਲ ਮਿੱਤਲ ਰਾਸ਼ਟਰੀ ਪੁਰਸਕਾਰਾਂ ਨਾਲ ਅਤੇ ਦੀਪਾਲਿਆ ਸੰਸਥਾ ਅਤੇ ਡਾ. ਓਮੇਸ਼ ਕੁਮਾਰ
ਭਾਰਤੀ ਨੂੰ ਵਿਸ਼ੇਸ਼ ਪ੍ਰਸ਼ੰਸਾ ਸਨਮਾਨਾਂ ਨਾਲ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਭਾਰਤੀ ਫੌਜ ਦੇ ਸਾਬਕਾ ਮੁੱਖੀ ਜਨਰਲ ਵੇਦ ਪ੍ਰਕਾਸ਼ ਮਲਿਕ, ਹੋਰ ਪ੍ਰਮੁੱਖ
ਸਖ਼ਸ਼ੀਅਤਾਂ ਅਤੇ ਵੱਡੀ ਗਿਣਤੀ ਵਿੱਚ ਵਜੀਫ਼ਾ ਪ੍ਰਾਪਤ ਕਰਨ ਵਾਲੇ ਸਰਕਾਰੀ ਅਤੇ ਨਿੱਜੀ
ਸਕੂਲਾਂ ਦੇ ਵਿਦਿਆਰਥੀ ਹਾਜ਼ਰ ਸਨ।