ਰਾਜਪੁਰਾ ਵਿੱਚ ਅਜੀਬੋ ਅਜੀਬ ਕਿਸਮ ਦਾ ਵਿਦਿਆਰਥੀ ਗੁਰਿੰਦਰ ਸਿੰਘ ਜਿਸ ਦੀ ਯਾਦਦਾਸਤ ਨੂੰ ਦੇਖ ਕੇ ਲੋਕੀ ਹੈਰਾਨ ਹੋ ਜਾਂਦੇ ਹਨ

0
1755

ਰਾਜਪੁਰਾ (ਧਰਮਵੀਰ ਨਾਗਪਾਲ) ; ਹਮੇਸ਼ਾ ਸੁਣਦੇ ਤੇ ਕਹਿੰਦੇ ਹਾਂ ਕਿ ਲਾਲ ਕਦੇ ਗੁੱਦੜੀ ਵਿੱਚ ਨਹੀਂ ਛੁੱਪਦਾ। ਹਰ ਸ਼ਹਿਰ ਦੀ ਤਰਾਂ ਰਾਜਪੁਰਾ ਵਿੱਖੇ ਇੱਕ ਲਾਲ ਜਿਸਦੀ ਉਮਰ ਸਾਢੇ ਪੰਜ ਸਾਲ ਦੀ ਹੈ ਜਿਸਦਾ ਨਾਮ ਗੁਰਵਿੰਦਰ ਸਿੰਘ ਹੈ। ਇਸ ਪੰਜਾਬ ਦੇ ਬੱਚੇ ਤੇ ਜੇ ਪੰਜਾਬ ਸਰਕਾਰ ਨੇ ਹੱਥ ਰੱਖ ਦਿੱਤਾ ਤਾਂ ਇਹ ਬੱਚਾ ਲਾਲ ਤੋਂ ਉੱਠ ਕੇ ਪੰਜਾਬ ਦਾ ਹੀਰਾ ਬਣ ਸਕਦਾ ਹੈ। ਇਹ ਬੱਚਾ ਦੇਸ਼ ਵਿਦੇਸ਼ਾ ਦੀਆਂ ਰਾਜਧਾਨੀਆਂ, ਸਿੱਖ ਅਤੇ ਹਿੰਦੂ ਸਮਾਜ ਦੀ ਸੰਸ਼ਕ੍ਰਿਤੀ ਤੇ ਫਰਾਟੇ ਨਾਲ ਜੁਆਬ ਦੇ ਕੇ ਹੈਰਾਨੀ ਵਿੱਚ ਪਾ ਦਿੰਦਾ ਹੈ। ਕੁਝ ਹੈਰਾਨ ਕਰਨ ਵਾਲੀਆਂ ਗੱਲਾ ਸੁਣਕੇ ਵਿਸ਼ਵਾਸ ਨਹੀਂ ਹੁੰਦਾ ਜਦ ਤੱਕ ਅੱਖਾ ਨਾਲ ਵੇਖ ਜਾ ਕੰਨਾ ਨਾਲ ਨਾ ਸੁਣ ਲਿਆ ਜਾਵੇ। ਤੇ ਹੁਣ ਉਸਨਾਲ ਮੁਲਾਕਾਤ ਕਰਨ ਤੋਂ ਬਾਅਦ ਦਸਦਾ ਹਾਂ ਇਸ ਬੱਚੇ ਦੇ ਕਾਰਨਾਮੇ। ਗੁਰਵਿੰਦਰ ਜਿਸਦੀ ਉਮਰ ਸਾਢੇ ਪੰਜ ਸਾਲ ਹੈ ਜਿਸਦਾ ਪਿਤਾ ਜਸਵੀਰ ਸਿੰਘ ਰਾਜਪੁਰਾ ਦੇ ਨਲਾਸ ਰੋਡ ਤੇ ਦਰਜੀ ਦਾ ਕੰਮ ਕਰਦਾ ਹੈ। ਇਸ ਦਾ ਚਿਰਾਗ ਗੁਰਵਿੰਦਰ ਸਿੰਘ ਜੋ ਕਿ ਪਟੇਲ ਸਕੂਲ ਕੇ.ਜੀ ਦਾ ਵਿਦਿਆਰਥੀ ਹੈ ਜੋ ਸਿਰਫ 3 ਮਿੰਟਾ ਵਿੱਚ ਦੇਸ ਦੇ ਸਾਰੇ ਰਾਜ ਅਤੇ ਰਾਜਧਾਨੀਆਂ, ਮੰਤਰੀਆਂ, ਸਟੇਟਾ ਦੇ ਮੁੱਖ ਮੰਤਰੀ, ਪੰਜਾਬ ਦੇ ਪਿੰਡਾ ਦੀ ਸੰਖਿਆਂ, ਦੇਸ਼ ਦੇ ਰਾਜਪਾਲਾ ਦਾ ਨਾਮ ਫਰਾਟੇ ਵਾਂਗ ਬੋਲਕੇ ਦਸਦਾ ਚੱਲਾ ਜਾਂਦਾ ਹੈ ਇਤਨਾ ਹੀ ਨਹੀਂ 11 ਗੁਰੂਆਂ, 4 ਸ਼੍ਰੀ ਅਕਾਲ ਤੱਖਤ ਗੁਰੂਆਂ ਦੇ ਪ੍ਰਕਾਸ਼ ਸ਼ਹੀਦੀ ਦਿਵਸ, ਗੁਰਬਾਣੀ ਦੇ ਸ਼ਲੋਕ, ਹਿੰਦੀ ਸੰਸਕ੍ਰਿਤ ਧਾਰਮਿਕ ਸਥਾਨਾ ਦੇ ਬਾਰੇ ਦੱਸ ਕੇ ਹੈਰਾਨਗੀ ਵਿੱਚ ਪਾ ਦਿੰਦਾ ਹੈ। ਜਦੋਂ ਇਸ ਕ੍ਰਿਸ਼ਮੇ ਬਾਰੇ ਡੁੰਘਾਈ ਵਿੱਚ ਜਾ ਕੇ ਜਾਣਕਾਰੀ ਲਈ ਕਿ ਇਸ ਉਮਰ ਵਿੱਚ ਇੰਨੀ ਯਾਦਾਸਤ ਦਾ ਰੱਖਣਾ ਵਾਕਿਆ ਹੀ ਕਰਿਸ਼ਮੇ ਵਾਲੀ ਗੱਲ ਹੈ ਜੋ ਕਿ ਅਸੀ ਤਾਂ ਮੰਨ ਰਹੇ ਹਾਂ ਪਰ ਪਾਠਕਾ ਨੂੰ ਵੀ ਮੰਨਣਾ ਪਵੇਗਾ ਜਦੋਂ ਤੁਸੀ ਟੀ.ਵੀ ਨਿਊਜ ਤੇ ਪ੍ਰਿੰਟਿਡ ਨਿਊਜ ਪੇਪਰ ਪੜੋਗੇ ਜਾ ਵੇਖੋਗੇ। ਜਦੋਂ ਇਸ ਬੱਚੇ ਦੀ ਇਸ ਰਾਜ ਬਾਰੇ ਇਸ ਦੇ ਪਿਤਾ ਤੋਂ ਪੁਛਿਆ ਗਿਆ ਤਾਂ ਗੁਰਵਿੰਦਰ ਦੇ ਪਿਤਾ ਜਸਵੀਰ ਸਿੰਘ ਨੇ ਦਸਿਆ ਕਿ 4 ਸਾਲ ਦੀ ਉਮਰ ਵਿੱਚ ਗੁਰਵਿੰਦਰ ਨੇ ਦੁਕਾਨ ਤੇ ਲਗੇ ਭਾਰਤ ਦੇ ਨਕਸ਼ੇ ਨੂੰ ਦੇਖ ਕੇ ਸਾਰੇ ਰਾਜਾ ਦੇ ਨਾ ਦਸਣੇ ਸ਼ੁਰੂ ਕਰ ਦਿੱਤੇ ਮੈਂ ਅੱਠਵੀ ਤੱਕ ਪੜਿਆ ਹੋਇਆ ਸਾਂ ਜਿਸ ਤੇ ਮੈਂ ਨਜਦੀਕ ਇੱਕ ਸਕੂਲ ਮਾਸਟਰ ਨੂੰ ਬੁਲਾ ਕੇ ਕਿਹਾ ਕਿ ਵੇਖੋ ਕਿ ਜੋ ਇਹ ਬੱਚਾ ਦਸ ਰਿਹਾ ਹੈ ਇਹ ਸਹੀ ਹੈ ਤਾਂ ਮਾਸਟਰ ਵੀ ਹੈਰਾਨ ਰਹਿ ਗਿਆ। ਉਸ ਦਿਨ ਤੋਂ ਮੇਰੇ ਦਿਮਾਗ ਵਿੱਚ ਟੀਵੀ ਤੇ ਛਾ ਚੁੱਕੇ ਕੋਟਿਲਯ ਦੀ ਯਾਦ ਆ ਗਈ ਮੈਂ ਨਿਸ਼ਚੈ ਕੀਤਾ ਹੈ ਕਿ ਮੈਂ ਵੀ ਆਪਣੇ ਬੇਟੇ ਨੂੰ ਇਸ ਮੁਕਾਮ ਤੇ ਪਹੁੰਚਾਵਾਂਗਾ। ਜਸਵੀਰ ਨੇ ਦਸਿਆ ਕਿ ਗੁਰਵਿੰਦਰ ਇੱਕ ਚਲਦਾ ਫਿਰਦਾ ਕੰਪੂਯਟਰ ਵਾਂਗ ਹੈ ਜੋ ਵੀ ਇਕ ਵਾਰੀ ਵੇਖ ਲੈਂਦਾ ਹੈ ਤੇ ਯਾਦ ਕਰ ਲੈਂਦਾ ਹੈ ਉਹ ਕਦੇ ਵੀ ਨਹੀਂ ਭੁੱਲਦਾ, ਹੋਰ ਤਾਂ ਹੋਰ ਵਾਹਨਾ ਤੇ ਲਗੀ ਨੰਬਰ ਪਲੇਟ ਦੇਖ ਕੇ ਉਹ ਸ਼ਹਿਰ ਦਾ ਨਾ ਵੀ ਦਸ ਦਿੰਦਾ ਹੈ ਕਿ ਇਹ ਵਾਹਨ ਕਿਹੜੇ ਸ਼ਹਿਰ ਦਾ ਹੈ। ਜਿਸਦਾ ਵੀ ਮੋਬਾਇਲ ਨੰਬਰ ਇੱਕ ਵਾਰੀ ਪੁੱਛ ਲੈਂਦਾ ਹੈ ਉਹ ਕਦੇ ਵੀ ਨਹੀਂ ਭੁੱਲਦਾ। ਇਹ ਬੱਚਾ ਦੇਸ਼ ਦੇ ਨਾਲ ਨਾਲ ਵਿਦੇਸ਼ਾ ਦੀਆਂ ਰਾਜਧਾਨੀਆਂ ਕਰੰਸੀ ਦੇ ਨਾਮ, ਜਪਾਨ ਦੇ ਹੀਰੋ ਸ਼ੀਮਾ ਪ੍ਰਮਾਣੂ ਬੰਬ ਧਮਾਕੇ ਦੇ ਬਾਰੇ ਬੜੇ ਧੜਲੇ ਨਾਲ ਬੋਲ ਕੇ ਪੱਤਰਕਾਰਾ ਨੂੰ ਹੈਰਾਨੀ ਵਿੱਚ ਪਾ ਦਿੰਦਾ ਹੈ। ਹੋਰ ਤਾਂ ਹੋਰ ਪੰਜਾਬ ਦਾ ਇਤਿਹਾਸ ਅਤੇ ਰਾਜਨੀਤੀ ਕਦੋਂ ਸ਼ੁਰੂ ਹੋਈ ਫਰਾਟੇ ਨਾਲ ਜੁਆਬ ਦਿੰਦਾ ਹੈ। ਗੁਰਵਿੰਦਰ ਦੀ ਮਾਂ ਕੁਲਦੀਪ ਕੌਰ ਨਾਲ ਪਤਰਕਾਰਾ ਨੇ ਗਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਦੇਸ਼ ਵਿਦੇਸ਼ ਦੇ ਇਤਿਹਾਸ ਦੀ ਜਾਣਕਾਰੀ ਨੂੰ ਲੈ ਕੇ ਲੋਕ ਗੁਰਵਿੰਦਰ ਦੀ ਤਾਰੀਫ ਕਰਦੇ ਰਹਿੰਦੇ ਹਨ, ਇਸ ਲਈ ਮੈਂ ਉਸਨੂੰ ਕਾਲਾ ਟਿਕਾ ਲਗਾ ਕੇ ਰੱਖਦੀ ਹਾਂ ਤਾਂ ਕਿ ਇਸਨੂੰ ਕਿਸੇ ਦੀ ਵੀ ਭੈੜੀ ਨਜਰ ਨਾ ਲਗ ਸਕੇ। ਕੁਲਦੀਪ ਕੌਰ ਨੇ ਕਿਹਾ ਕਿ ਉਸਦਾ ਪੁੱਤਰ ਪੜਾਈ ਲਿਖਾਈ ਕਰਕੇ ਉੱਚ ਚੋਟੀ ਤੇ ਪਹੰਚੇ ਮੈਂ ਇਹ ਦੇਖਣਾ ਚਾਹੁੰਦੀ ਹਾਂ। ਜਦੋਂ ਗੁਰਵਿੰਦਰ ਨਾਲ ਗਲਬਾਤ ਕੀਤੀ ਗਈ ਤਾਂ ਗੁਰਵਿੰਦਰ ਨੇ ਦਸਿਆ ਕਿ ਉਹ ਦੇਸ਼ ਦਾ ਪੁਲਸ ਅਫਸਰ ਕਿਰਨ ਬੇਦੀ ਵਾਂਗੂੰ ਆਈ ਪੀ ਐਸ ਬਣਨਾ ਚਾਹੁੰਦਾ ਹੈ ਜਦੋਂ ਗੁਰਵਿੰਦਰ ਸਿੰਘ ਤੋਂ ਪੁਛਿਆ ਕਿ ਇਤਨਾ ਕੁਝ ਤੁਸੀ ਕਿਸ ਤਰਾਂ ਯਾਦ ਰੱਖ ਲੈਂਦੇ ਹੋ ? ਤਾਂ ਉਸਨੇ ਜਵਾਬ ਦਿੰਦਿਆ ਕਿਹਾ ਕਿ ਮੈਨੂੰ ਖੁਦ ਹੀ ਪਤਾ ਨਹੀਂ ਲਗਦਾ ਕਿ ਇਤਨਾ ਕੁਝ ਕਿਸ ਤਰਾਂ ਯਾਦ ਕਰ ਲੈਂਦਾ ਹਾਂ। ਉਸਨੇ ਕਿਹਾ ਕਿ ਸਕੂਲ ਅਤੇ ਲੋਕਾ ਤੋਂ ਮਿਲ ਰਹੇ ਪਿਆਰ ਤੋਂ ਮੈਂਨੂੰ ਬੜੀ ਹੀ ਖੁਸ਼ੀ ਮਿਲਦੀ ਹੈ।