ਰੋਜ਼ਗਾਰ ਜਾਗਰੂਕਤਾ ਮੇਲੇ ’ਚ ਸਿਰਫ਼ ਆਨ ਲਾਈਨ ਰਜਿਸਟਰਡ ਹੋਏ ਬਿਨੇਪਾਤਰੀ ਹੀ ਸ਼ਾਮਲ ਹੋ ਸਕਣਗੇ: ਵਰੁਣ ਰੂਜਮ * ਡਿਪਟੀ ਕਮਿਸ਼ਨਰ ਵੱਲੋਂ ਰੋਜ਼ਗਾਰ ਜਾਗਰੂਕਤਾ ਮੇਲੇ ਦੀਆਂ ਤਿਆਰੀਆਂ ਦਾ ਜਾਇਜ਼ਾ

0
1519

 

ਪਟਿਆਲਾ, 13 ਅਕਤੂਬਰ: (ਧਰਮਵੀਰ ਨਾਗਪਾਲ) ਜ਼ਿਲਾ ਪ੍ਰਸ਼ਾਸ਼ਨ ਵੱਲੋਂ 16 ਅਕਤੂਬਰ ਨੂੰ ਸਰਕਾਰੀ ਮਹਿਲਾ ਬਹੁਤਕਨੀਕੀ ਕਾਲਜ ਵਿਖੇ ਲਗਾਏ ਜਾ ਰਹੇ ਵਿਸ਼ਾਲ ਰੋਜ਼ਗਾਰ ਜਾਗਰੂਕਤਾ ਮੇਲੇ ਦੀਆਂ ਤਿਆਰੀਆਂ ਦਾ ਅੱਜ ਡਿਪਟੀ ਕਮਿਸ਼ਨਰ ਸ਼੍ਰੀ ਵਰੁਣ ਰੂਜਮ ਨੇ ਜਾਇਜ਼ਾ ਲਿਆ। ਇਸ ਦੌਰਾਨ ਉਨ•ਾਂ ਦੱਸਿਆ ਕਿ ਇਸ ਮੇਲੇ ਵਿੱਚ ਸ਼ਾਮਲ ਹੋਣ ਲਈ ਪਟਿਆਲਾ ਜ਼ਿਲ•ੇ ’ਚੋਂ ਕਰੀਬ 9600 ਬਿਨੇਪਾਤਰੀਆਂ ਨੇ 10 ਅਕਤੂਬਰ ਤੱਕ ਆਨ ਲਾਈਨ ਆਪਣੀ ਰਜਿਸਟਰੇਸ਼ਨ ਕਰਵਾਈ ਹੈ ਇਸ ਲਈ ਇਸ ਮੇਲੇ ਵਿੱਚ ਸਿਰਫ਼ ਇਹੀ ਰਜਿਸਟਰਡ ਬਿਨੇਪਾਤਰੀ ਹੀ ਸ਼ਾਮਲ ਹੋ ਸਕਣਗੇ। ਉਨ•ਾਂ ਦੱਸਿਆ ਕਿ ਜ਼ਿਲ•ੇ ਵਿੱਚੋਂ ਰੋਜ਼ਗਾਰ ਜਾਗਰੂਕਤਾ ਮੇਲੇ ਪ੍ਰਤੀ ਮਿਲੇ ਭਰਵੇਂ ਹੁੰਗਾਰੇ ਦੇ ਮੱਦੇਨਜ਼ਰ ਛੇਤੀ ਹੀ ਅਜਿਹੇ ਦੂਜੇ ਮੇਲੇ ਦਾ ਆਯੋਜਨ ਕੀਤਾ ਜਾਵੇਗਾ ਤਾਂ ਜੋ ਹੁਣ ਆਪਣੀ ਰਜਿਸਟਰੇਸ਼ਨ ਕਰਵਾਉਣ ਤੋਂ ਵਾਂਝੇ ਰਹੇ ਲੋੜਵੰਦਾਂ ਨੂੰ ਵੀ ਭਵਿੱਖ ’ਚ ਮੌਕਾ ਮਿਲ ਸਕੇ।
ਸ਼੍ਰੀ ਰੂਜਮ ਨੇ ਦੱਸਿਆ ਕਿ ਰਜਿਸਟਰਡ ਹੋਏ ਬਿਨੇਪਾਤਰੀਆਂ ਦੇ ਹੁਨਰ ਅਤੇ ਕਾਬਲੀਅਤ ਮੁਤਾਬਕ ਵੱਖ-ਵੱਖ ਨਾਮੀ ਕੰਪਨੀਆਂ ਵੱਲੋਂ ਇੰਟਰਵਿਊ ਆਦਿ ਪ੍ਰਕਿਰਿਆ ਦੇ ਰਾਹੀਂ ਰੋਜ਼ਗਾਰ ਮੁਹੱਈਆ ਕਰਵਾਉਣ ਤੋਂ ਇਲਾਵਾ ਸਿਖਲਾਈ ਦੇਣ ਦੀ ਵੀ ਵਿਵਸਥਾ ਹੋਵੇਗੀ। ਉਨ•ਾਂ ਦੱਸਿਆ ਕਿ ਸਵੈ ਰੋਜ਼ਗਾਰ ਤੇ ਸਿਖਲਾਈ ਦੇ ਇਛੁੱਕ ਰਜਿਸਟਰਡ ਵਿਅਕਤੀ ਗੇਟ ਨੰਬਰ ਇੱਕ ਰਾਹੀਂ ਦਾਖਲ ਹੋਣਗੇ ਜਿਨ•ਾਂ ਨੂੰ ਸਬੰਧਤ ਸਟਾਲ ’ਤੇ ਭੇਜ ਕੇ ਅਦਾਰੇ/ਸੰਸਥਾ ਤੇ ਬੈਂਕ ਨਾਲ ਸਬੰਧਤ ਲਿਟਰੇਚਰ ਮੁਹੱਈਆ ਕਰਵਾਇਆ ਜਾਵੇਗਾ। ਉਨ•ਾਂ ਦੱਸਿਆ ਕਿ ਗੇਟ ਨੰਬਰ 2 ਰਾਹੀਂ ਰੋਜ਼ਗਾਰ ਲਈ ਰਜਿਸਟਰਡ ਹੁਨਰਮੰਦ ਅਤੇ ਗੈਰ-ਹੁਨਰਮੰਦ ਵਿਅਕਤੀ (ਆਈ.ਟੀ.ਆਈ ਪਾਸ ਨੂੰ ਛੱਡ ਕੇ) ਦਾਖਲ ਹੋਣਗੇ ਅਤੇ ਆਈ.ਟੀ.ਆਈ ਪਾਸ ਵਿਅਕਤੀ ਸ਼ਿਵਾਲਿਕ ਪਬਲਿਕ ਸਕੂਲ ਵਿਖੇ ਟੈਸਟ/ਇੰਟਰਵਿਊ ਲਈ ਜਾਣਗੇ। ਸ਼੍ਰੀ ਰੂਜਮ ਨੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਮੇਲੇ ਦੌਰਾਨ ਲੋਕਾਂ ਲਈ ਪੀਣ ਵਾਲੇ ਸਾਫ਼ ਪਾਣੀ ਤੋਂ ਇਲਾਵਾ ਬਿਜਲੀ, ਸਫ਼ਾਈ ਤੇ ਸੁਰੱਖਿਆ ਵਿਵਸਥਾ ਨੂੰ ਯਕੀਨੀ ਬਣਾਇਆ ਜਾਵੇ। ਉਨ•ਾਂ ਆਵਾਜਾਈ ਵਿਵਸਥਾ ਨੂੰ ਵੀ ਸੁਚਾਰੂ ਰੱਖੇ ਜਾਣ ਦੀ ਹਦਾਇਤ ਕੀਤੀ।
ਇਸ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ਼੍ਰੀ ਰਾਜੇਸ਼ ਤ੍ਰਿਪਾਠੀ ਨੇ ਡਿਪਟੀ ਕਮਿਸ਼ਨਰ ਨੂੰ ਰੋਜ਼ਗਾਰ ਅਤੇ ਸਿਖਲਾਈ ਸਬੰਧੀ ਮੇਲੇ ਵਿੱਚ ਸ਼ਾਮਲ ਹੋਣ ਵਾਲੀਆਂ ਵੱਖ-ਵੱਖ ਕੰਪਨੀਆਂ ਬਾਰੇ ਜਾਣੂ ਕਰਵਾਇਆ। ਉਨ•ਾਂ ਕਿਹਾ ਕਿ ਜਿਹੜੇ ਵਿਅਕਤੀ ਹੁਣ ਰਜਿਸਟਰਡ ਨਹੀਂ ਹੋਏ ਉਨ•ਾਂ ਨੂੰ ਆਉਣ ਵਾਲੇ ਅਗਲੇ ਮੇਲੇ ਲਈ ਵਿਚਾਰਿਆ ਜਾਵੇਗਾ। ਇਸ ਮੌਕੇ ਐਸ.ਡੀ.ਐਮ ਪਟਿਆਲਾ ਸ਼੍ਰੀ ਗੁਰਪਾਲ ਸਿੰਘ ਚਹਿਲ, ਸ਼੍ਰੀਮਤੀ ਗੁਰਮੀਤ ਕੌਰ ਸ਼ੇਰਗਿੱਲ, ਡਿਪਟੀ ਡਾਇਰੈਕਰ ਰੋਜ਼ਗਾਰ ਵਿਭਾਗ, ਸ਼੍ਰੀ ਰਵਿੰਦਰ ਸਿੰਘ ਹੁੰਦਲ, ਪ੍ਰਿੰਸੀਪਲ ਸਰਕਾਰੀ ਬਹੁਤਕਨੀਕੀ ਕਾਲਜ ਅਤੇ ਸ਼੍ਰੀ ਵਰਿੰਦਰ ਬਾਂਸਲ ਪ੍ਰਿੰਸੀਪਲ ਆਈ.ਟੀ.ਆਈ ਲੜਕੇ ਵੀ ਹਾਜ਼ਰ ਸਨ।