ਲੋਕ ਸਭਾ ਮੈਂਬਰ ਸ਼੍ਰੀ ਬਿੱਟੂ, ਦੋ ਵਿਧਾਇਕਾਂ ਅਤੇ ਡਿਪਟੀ ਕਮਿਸ਼ਨਰ ਦੇ ਸਾਂਝੇ ਡੈਲੀਗੇਸ਼ਨ ਵੱਲੋਂ ਨਿਤਿਨ ਗਡਕਰੀ ਨਾਲ ਸ਼ਹਿਰ ਦੇ ਰੋਡ ਪ੍ਰੋਜੈਕਟਾਂ ਬਾਰੇ ਵਿਚਾਰ ਵਟਾਂਦਰਾ,

0
1524

ਲੁਧਿਆਣਾ 3 ਜਨਵਰੀ (ਸੀ ਐਨ ਆਈ )- ਸ਼੍ਰੀ ਰਵਨੀਤ ਸਿੰਘ ਬਿੱਟੂ, ਲੋਕ ਸਭਾ ਮੈਂਬਰ, ਵਿਧਾਇਕ (ਲੁਧਿਆਣਾ ਈਸਟ) ਸ਼੍ਰੀ ਸੰਜੇ ਤਲਵਾੜ, ਵਿਧਾਇਕ (ਪਾਇਲ) ਸ਼੍ਰੀ ਲਖਵੀਰ ਸਿੰਘ ਲੱਖਾ ਅਤੇ ਡਿਪਟੀ ਕਮਿਸ਼ਨਰ ਸ਼੍ਰੀ ਪ੍ਰਦੀਪ ਕੁਮਾਰ ਅਗਰਵਾਲ ਦੇ ਸਾਂਝੇ ਡੈਲੀਗੇਸ਼ਨ ਵੱਲੋਂ ਕੇਂਦਰੀ ਸੜਕ, ਟਰਾਂਸਪੋਰਟ ਅਤੇ ਆਵਾਜਾਈ ਮੰਤਰੀ ਸ਼੍ਰੀ ਨਿਤਿਨ ਗਡਕਰੀ ਨਾਲ ਮਿਲ ਕੇ ਸ਼ਹਿਰ ਦੇ ਰੋਡ ਪ੍ਰੋਜੈਕਟ ‘ਤੇ ਅੱਜ ਵਿਚਾਰ ਵਟਾਂਦਰਾ ਕੀਤਾ। ਇਸ ਮੌਕੇ ਉਨਾਂ ਪ੍ਰਸਤਾਵਿਤ ਸੜਕੀ ਪ੍ਰੋਜੈਕਟਾਂ ਸਮੇਤ ਸਮਰਾਲਾ-ਚੰਡੀਗੜ• ਚੌਂਕ ਤੋਂ ਫੌਰਟੀਜ਼ ਹਸਪਤਾਲ ਤੱਕ ਬਣਨ ਵਾਲੇ 4 ਕਿਲੋਮੀਟਰ ਲੰਬੇ ਐਲੀਵੇਟਿਡ ਰੋਡ ‘ਤੇ ਟਰੈਫਿਕ ਸਮੱਸਿਆ ਨੂੰ ਹੱਲ ਕਰਨ ਲਈ ਵੀ ਗੱਲਬਾਤ ਕੀਤੀ।
ਉਨਾਂ ਨੇ ਦੱਖਣੀ ਬਾਈਪਾਸ ਐਨ.ਐਚ-44 ਸਤਲੁਜ ਦਰਿਆ ਤੋਂ ਸ਼ੁਰੂ ਹੋ ਕੇ ਐਨ.ਐਚ-95 ਨੀਲੋਂ ਤੱਕ ਬਣਨ ਵਾਲੇ ਬਾਈਪਾਸ ਦਾ ਪ੍ਰਸਤਾਵ ਰੱਖਿਆ ਕਿਉਂਕਿ ਇਸ ਬਾਈਪਾਸ ਦੇ ਬਣਨ ਨਾਲ ਦੱਖਣੀ ਅਤੇ ਪੱਛਮੀ ਬਾਈਪਾਸ ਨੂੰ ਜੋੜ ਦੇਵੇਗਾ। ਇਸ ਨਾਲ ਸਿਰਫ ਟਰੈਫਿਕ ਦੀ ਸਮੱਸਿਆ ਤੋਂ ਹੀ ਨਿਜ਼ਾਤ ਨਹੀਂ ਮਿਲੇਗੀ ਸਗੋਂ ਲੁਧਿਆਣਾ ਸ਼ਹਿਰ ਦੇ ਰਿੰਗ ਰੋਡ ਦਾ ਕੰਮ ਵੀ ਪੂਰਾ ਹੋ ਜਾਵੇਗਾ। ਇਸ ਦਾ ਲਾਭ ਜਿਲੇ ਦੀ ਸ਼ਹਿਰੀ ਅਤੇ ਪੇਂਡੂ ਆਬਾਦੀ ਸਮੇਤ ਇੰਡਸਟਰੀ ਨੂੰ ਮਿਲੇਗਾ।
ਇਸ ਤੋਂ ਇਲਾਵਾ ਮਾਨਪੁਰ ਹੈੱਡ ਵਰਕਜ਼ (ਦੋਰਾਹਾ) ਤੋਂ ਜਗਰਾਓ-ਰਾਏਕੋਟ ਤੱਕ ਨਹਿਰੀ ਸੜਕ ਨੂੰ ਚੌੜਾ ਕਰਨ ਦੀ ਤਜਵੀਜ਼ ਵੀ ਪੇਸ਼ ਕੀਤੀ ਗਈ, ਇਹ ਪ੍ਰਸਤਾਵਿਤ ਪ੍ਰੋਜੈਕਟ ਮਾਨਪੁਰ ਹੈੱਡ ਵਰਕਜ਼ (ਦੋਰਾਹਾ) ਐਨ.ਐਚ-44 ‘ਤੇ ਨਵੇਂ ਬਣੇ ਦੱਖਣੀ ਬਾਈਪਾਸ ਤੋਂ ਸ਼ੁਰੂ ਹੋ ਕੇ ਜਗਰਾਓ-ਰਾਏਕੋਟ ਰੋਡ (ਨਵੀਂ ਘੋਸ਼ਿਤ ਐਨ.ਐਚ.) ਦੇ ਨਾਲ ਨਹਿਰ ਦੇ ਜੰਕਸ਼ਨਾਂ ‘ਤੇ ਖਤਮ ਹੁੰਦਾ ਹੈ ਜਿਸ ਦੀ ਕੁੱਲ ਲੰਬਾਈ 51.13 ਕਿਲੋਮੀਟਰ ਹੈ ਅਤੇ ਇਹ ਐਨ.ਐਚ-44 ਤੇ ਐਨ.ਐਚ.-95 ਨੂੰ ਜੋੜੇਗਾ। ਉਨਾਂ ਦੱਸਿਆ ਕਿ ਇਸ ਦੇ ਬਣਨ ਨਾਲ ਸ਼ਹਿਰ ਦੀ ਟਰੈਫਿਕ ਲੋਡ ਘੱਟ ਜਾਵੇਗਾ ਅਤੇ ਬਾਹਰੀ ਦੱਖਣੀ ਬਾਈਪਾਸ ਹੋਵੇਗਾ।