ਸਵ. ਨਿਰਮਲ ਰਾਮਪਾਲ ਦਾ ਅੰਤਿਮ ਸੰਸਕਾਰ ਪ੍ਰਤਾਪ ਸਿੰਘ ਬਾਜਵਾ ਸਮੇਤ ਹੋਰਨਾਂ ਕਾਂਗਰਸੀਆਂ ਨੇ ਦਿੱਤੀ ਅੰਤਿਮ ਵਿਦਾਈ

0
1311

 

ਚੰਡੀਗੜ੍ਹ, 29 ਅਕਤੂਬਰ: (ਧਰਮਵੀਰ ਨਾਗਪਾਲ) ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਦਫਤਰ ਸਕੱਤਰ ਨਿਰਮਲ ਰਾਮਪਾਲ ਦਾ ਅੰਤਿਮ ਸੰਸਕਾਰ ਸੈਕਟਰ 25, ਚੰਡੀਗੜ੍ਹ ਸਥਿਤ ਸ਼ਮਸ਼ਾਨ ਘਾਟ ਵਿਖੇ ਕੀਤਾ ਗਿਆ। ਇਸ ਮੌਕੇ ਸਮਾਜ ਦੇ ਹਰ ਵਰਗ ਨਾਲ ਸਬੰਧਤ ਵੱਡੀ ਗਿਣਤੀ ’ਚ ਲੋਕ ਅੰਤਿਮ ਸੰਸਕਾਰ ਮੌਕੇ ਸ਼ਾਮਿਲ ਹੋਏ ਤੇ ਰਾਮਪਾਲ ਨੂੰ ਸ਼ਰਧਾਂਜਲੀਆਂ ਦਿੱਤੀਆਂ।
ਪੰਜਾਬ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਵੱਲੋਂ ਵਿਧਾਇਕ ਤੇ ਪ੍ਰਦੇਸ਼ ਕਾਂਗਰਸ ਦੇ ਮੀਤ ਪ੍ਰਧਾਨ ਤਰਲੋਚਨ ਸਿੰਘ ਸੂੰਦ ਨੇ ਅੰਤਿਮ ਵਿਦਾਈ ਦਿੱਤੀ, ਜਦਕਿ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਸ਼ਮਸ਼ੇਰ ਸਿੰਘ ਦੂਲੋ ਵੱਲੋਂ ਕਾਂਗਰਸ ਪਾਰਟੀ ਦਾ ਝੰਡਾ ਪਾਇਆ ਗਿਆ। ਐਮ.ਪੀ ਤੇ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀ ਅੰਤਿਮ ਵਿਦਾਈ ਦਿੱਤੀ ਗਈ।
ਅੰਤਿਮ ਸੰਸਕਾਰ ’ਚ ਹੋਰਨਾਂ ਤੋਂ ਇਲਾਵਾ, ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨਾਂ ’ਚ ਮੋਹਿੰਦਰ ਸਿੰਘ ਗਿੱਲ, ਚਰਨਜੀਤ ਸਿੰਘ ਚੰਨੀ ਵਿਧਾਇਕ ਤੇ ਮੀਤ ਪ੍ਰਧਾਨ ਪ੍ਰਦੇਸ਼ ਕਾਂਗਰਸ, ਵਿਧਾਇਕਾਂ ’ਚ ਜਗਮੋਹਨ ਸਿੰਘ ਕੰਗ, ਅਜੀਤ ਇੰਦਰ ਸਿੰਘ ਮੋਫਰ, ਬਲਬੀਰ ਸਿੰਘ ਸਿੱਧੂ, ਗੁਰਕੀਰਤ ਸਿੰਘ ਕੋਟਲੀ, ਜੋਗਿੰਦਰ ਸਿੰਘ ਪੰਜਗਰਾਈਂ, ਸਕੱਤਰਾਂ ’ਚ ਗੁਰਪ੍ਰਤਾਪ ਸਿੰਘ ਮਾਨ ਭੁਪਿੰਦਰ ਸਿੰਘ ਗੋਰਾ, ਕਾਰਜਕਾਰਨੀ ਮੈਂਬਰਾਂ ’ਚ ਰਾਜਪਾਲ ਸਿੰਘ, ਬਲਵੀਰ ਸਿੰਘ ਸੋਢੀ, ਰਜਿੰਦਰ ਕੌਰ ਬਾਬਰੀ ਮੈਂਬਰ ਏ.ਆਈ.ਸੀ.ਸੀ, ਰਜਨੀ ਮਹਿਤਾ ਦਫਤਰ ਸਕੱਤਰ ਮਹਿਲਾ ਕਾਂਗਰਸ, ਕ੍ਰਿਸ਼ਨਾ ਮੱਟੂ, ਸ਼ਮਸ਼ੇਰ ਸਿੰਘ ਰਾਏ ਸਾਬਕਾ ਵਿਧਾਇਕ, ਗੁਰਿੰਦਰ ਸਿੰਘ ਬਿੱਲਾ ਚੇਅਰਮੈਨ ਓ.ਬੀ.ਸੀ ਵਿਭਾਗ, ਜਗਤਾਰ ਸਿੰਘ ਬੁਰਜ ਚੇਅਰਮੈਨ ਰੂਰਲ ਡਿਵਲਪਮੈਂਟ ਸੈ¤ਲ, ਕੈਪਟਨ ਸੰਦੀਪ ਸੰਧੂ ਸਾਬਕਾ ਸਕੱਤਰ ਪ੍ਰਦੇਸ਼ ਕਾਂਗਰਸ, ਏ.ਸੀ ਕੌਸ਼ਲ ਦਫਤਰ ਸਕੱਤਰ ਸੀ.ਐਲ.ਪੀ, ਮੋਹਿੰਦਰ ਸਿੰਘ ਦਫਤਰ ਸਕੱਤਰ ਹਰਿਆਣਾ ਪ੍ਰਦੇਸ਼ ਕਾਂਗਰਸ, ਜਿਗਨੇਸ਼ ਕੁਮਾਰ ਰਿੰਕੂ, ਪਰਮਜੀਤ ਕਪਿਲ, ਯਾਦਵ ਰਾਏ, ਪੁਸ਼ਪਿੰਦਰ ਸ਼ਰਮਾ, ਨਰੇਸ਼ ਸ਼ਰਮਾ, ਪ੍ਰਦੁਮਨ ਸ਼ਰਮਾ, ਸੁਨੀਲ ਮਹਿਤਾ, ਸ੍ਰੀ ਗਰਗ, ਰਮੇਸ਼ ਤੇ ਡਾ. ਜਗਦੀਸ਼ ਜੱਗੀ, ਗੁਰਵਿੰਦਰ ਸਿੰਘ ਬਾਲੀ ਸਕੱਤਰ, ਜੰਗ ਬਹਾਦਰ ਸਿੰਘ ਚੇਅਰਮੈਨ ਐਸ.ਸੀ ਡਿਪਾਰਟਮੇਂਟ ਵੀ ਸ਼ਾਮਿਲ ਰਹੇ।
ਸਵ. ਨਿਰਮਲ ਰਾਮਪਾਲ ਦੀ ਕਿਰਿਆ ਦੀ ਰਸਮ 7 ਨਵੰਬਰ, 2015 (ਸ਼ਨੀਵਾਰ) ਨੂੰ ਸਨਾਤਨ ਧਰਮ ਮੰਦਰ, ਸੈਕਟਰ 15, ਚੰਡੀਗੜ੍ਹ ਵਿਖੇ ਦੁਪਹਿਰ 2 ਤੋਂ 3 ਵਜੇ ਤੱਕ ਹੋਵੇਗੀ।