ਸੁਵਿਧਾ ਕੇਂਦਰ ‘ਚ ਇੱਕ ਤਿਹਾਈ ਦਰਖਾਸਤਾਂ ਦਾ ਨਹੀਂ ਹੋ ਸਕਿਆ ਹੱਲ

0
1432

ਸੁਵਿਧਾ ਕੇਂਦਰ ‘ਚ ਇੱਕ ਤਿਹਾਈ ਦਰਖਾਸਤਾਂ ਦਾ ਨਹੀਂ ਹੋ ਸਕਿਆ ਹੱਲ
* ਮਹੀਨਾ ਸਤੰਬਰ -ਦਾਖਲ ਦਰਖਾਸਤਾਂ -3106,  ਨਿਰਾਸ਼  ਦਰਖਾਸਤਾਂ -953
* ਸੁਵਿਧਾ ਕੇਂਦਰ ਜ਼ਿਲ•ਾ ਵਾਸੀਆਂ ਲਈ ਹੋ ਰਹੇ ਹਨ ਕਾਫ਼ੀ ਲਾਭਦਾਇਕ ਸਾਬਿਤ-ਡੀਸੀ
ਅਖਿਲੇਸ਼ ਬਾਂਸਲ, ਬਰਨਾਲਾ।
ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ ਬਿਹਤਰ ਪ੍ਰਸਾਸ਼ਨਿਕ ਸਹੂਲਤਾਂ ਦੇਣ ਦੇ ਮੰਤਵ ਨਾਲ ਖੋਲ•ੇ ਗਏ ਸੁਵਿਧਾ ਕੇਂਦਰ ਬਾਰੇ ਬੇਸ਼ਕ ਜ਼ਿਲਾ ਪ੍ਰਆਸਨਿਕ ਅਧਿਕਾਰੀਆਂ ਵੱਲੋਂ ਬੇਹਤਰ ਸੇਵਾਵਾਂ ਪ੍ਰਦਾਨ ਕਰਨ ਦੇ ਦਾਵੇ ਕੀਤੇ ਜਾ ਰਹੇ ਹਨ, ਪਰ ਅਸਲੀਅਤ ਦੂਰ ਹੈ। ਇਸਦਾ ਖੁਲਾਸਾ ਜ਼ਿਲਾ ਪ੍ਰਸ਼ਾਸਨਿਕ ਤੌਰ ‘ਤੇ ਜਾਰੀ ਪ੍ਰੈਸਨੋਟ ਤੋਂ ਹੀ ਹੋਇਆ। ਜੇਕਰ ਆਧਾਰ ਕਾਰਡ ਨਾਲ ਸਬੰਧਤ ਸ਼ਾਮਲ ਦਰਖ਼ਾਸਤਾਂ ਨੂੰ ਛੱਡਕੇ ਬਾਕੀ ਪੰਜ ਵਿਭਾਗਾਂ ਨਾਲ ਸੰਬੰਧਤ ਦਰਖਾਸਤਾਂ ਦੀ ਗੱਲ ਕਰੀਏ ਤਾਂ ਕੁੱਲ 3106 ਦਰਖਾਸਤਾਂ ਸਾਮਲ ਹੋਈਆਂ। ਜਿੰਨਾਂ ਵਿੱਚੋਂ ਕੇਵਲ 2153 ਦਾ ਹੀ ਨਿਪਟਾਰਾ ਹੋ ਸਕਿਆ। ਬਾਕੀ 953 ਦਰਖਾਸਤਾਂ ਸੁਵਿਧਾ ਕੇਂਦਰ ਅੰਦਰ ਪਰੇਸ਼ਾਨ ਹੋ ਰਹੀਆਂ ਹਨ।
ਮਾਮਲਾ ਇਹ ਹੈ ਕਿ ਜ਼ਿਲਾ ਦੇ ਖੇਤੀਬਾੜੀ ਨਾਲ ਸਬੰਧਤ 55 ਦਰਖਾਸਤਾਂ ਵਿੱਚੋਂ 23, ਸਿਵਿਲ ਸਰਜਨ ਨਾਲ ਸਬੰਧਤ 1579 ਦਰਖਾਸਤਾਂ ਵਿੱਚੋਂ 259 ਦਰਖ਼ਾਸਤਾਂ, ਲੋਕਲ ਰਜਿਸਟਰਾਰ (ਬੀ ਐਂਡ ਆਰ) ਨਾਲ ਸਬੰਧਤ 960  ਦਰਖ਼ਾਸਤਾਂ ‘ਚੋਂ 398 ਦਰਖ਼ਾਸਤਾਂ, ਆਮਦਨ ਸਰਟੀਫਿਕੇਟ ਨਾਲ ਸਬੰਧਤ 395 ਦਰਖਾਸਤਾਂ ‘ਚੋਂ 196 ਦਰਖਾਸਤਾਂ ਅਤੇ ਜਾਤੀ ਸਰਟੀਫਿਕੇਟ ਨਾਲ ਸਬੰਧਤ 117 ਦਰਖਾਸਤਾਂ ‘ਚੋਂ 77 ਦਰਖਾਸਤਾਂ ਦਾ ਨਿਪਟਾਰਾ ਨਹੀਂ ਕੀਤਾ ਗਿਆ।
ਜਾਰੀ ਕੀਤੇ ਗਏ ਪ੍ਰੈਸਨੋਟ ਰਾਹੀ ਡਿਪਟੀ ਕਮਿਸ਼ਨਰ ਗੁਰਲਵਲੀਨ ਸਿੰਘ ਸਿੱਧੂ ਨੇ ਦੱਸਿਆ ਕਿ ਜ਼ਿਲ•ੇ ਅੰਦਰ ਬਰਨਾਲਾ ਸਮੇਤ ਤਪਾ, ਭਦੌੜ, ਮਹਿਲਕਲਾਂ ਅਤੇ ਧਨੌਲਾ ਵਿਖੇ ਵੀ ਸੁਵਿਧਾ ਕੇਂਦਰ ਚੱਲ ਰਹੇ ਹਨ। ਜ਼ਿਲ•ਾ ਦੇ ਲੋਕਾਂ ਨੂੰ ਹੁਣ ਆਪਣੇ ਕੰਮਾਂ ਲਈ ਵੱਖ-ਵੱਖ ਵਿਭਾਗਾਂ ਨਾਲ ਸਬੰਧਤ ਸੇਵਾਵਾਂ ਇੱਕੋ ਹੀ ਛੱਤ ਹੇਠ ਮਿਲ ਰਹੀਆਂ ਹਨ। ਸਿੱਧੂ ਨੇ ਦੱਸਿਆ ਕਿ ਜ਼ਿਲਾ ਅੰਦਰ ਸੁਵਿਧਾ ਕੇਂਦਰਾਂ ਤੋਂ ਮਹੀਨਾ ਸਤੰਬਰ 2015 ਦੌਰਾਨ 4527 ਬਿਨੈਕਾਰਾਂ ਵੱਲੋਂ ਵੱਖ-ਵੱਖ ਸੇਵਾਵਾਂ ਲੈਣ ਲਈ ਦਰਖਾਸਤਾਂ ਦਿੱਤੀਆ ਗਈਆ, ਜ਼ਿਨ•ਾਂ ਵਿੱਚੋਂ 2491 ਲਾਭਪਾਤਰੀਆਂ ਵੱਲੋਂ ਸਮੇਂ-ਸਿਰ ਸੇਵਾਵਾਂ ਦਾ ਲਾਭ ਉਠਾਇਆ ਗਿਆ। ਸਿੱਧੂ ਨੇ ਇਹ ਵੀ ਦੱਸਿਆ ਕਿ ਉਕਤ ਸੁਵਿਧਾ ਕੇਂਦਰਾਂ ‘ਚ ਸੇਵਾਵਾਂ ਮੁਹੱਈਆ ਕਰਵਾਉਣ ਨਾਲ  ਜ਼ਿਲ•ਾ ਵਾਸੀਆਂ ਦੀ ਜਿੱਥੇ ਪ੍ਰੇਸ਼ਾਨੀ ਬਹੁਤ ਘੱਟ ਹੋ ਗਈ ਹੈ ਉੱਥੇ  ਉਨ•ਾਂ ਨੂੰ ਪੈਨਸ਼ਨ ਕੇਸ, ਐਸ. ਸੀ., ਬੀ. ਸੀ. ਸਰਟੀਫਿਕੇਟ, ਰਿਹਾਇਸ਼ੀ ਸਰਟੀਫਿਕੇਟ, ਜਨਮ-ਮਰਨ ਸਰਟੀਫਿਕੇਟ, ਡਰਾਈਵਰੀ ਲਾਇਸੰਸ ਅਤੇ ਰਾਸ਼ਨ ਕਾਰਡ ਆਦਿ ਸੇਵਾਵਾਂ ਤਹਿ ਕੀਤੇ ਗਏ ਸਮੇਂ ਅਨੁਸਾਰ ਮੁਹੱਈਆ ਕਰਵਾਈਆਂ ਜਾ ਰਹੀਆ ਹਨ ।