ਸੰਸਥਾ ਦਾ ਮੁਖ ਉਦੇਸ਼ ਨੋਜਵਾਨਾ ਨੂੰ ਨਸ਼ੇ ਦੀ ਦਲਦਲ ਵਿਚੋ ਕਢ ਕੇ ਚੰਗੇ ਇਨਸਾਨ ਬਣਾਉਣਾ ਹੈ,

0
1510

ਅਮ੍ਰਿਤਸਰ 10 ਦਿਸੰਬਰ (ਧਰਮਵੀਰ ਗਿੱਲ) ਪੰਜਾਬ ਦਾ ਨੋਜਵਾਨ ਨਸ਼ੇ ਦੀ ਦਲਦਲ ਵਿਚ ਫਸਦਾ ਜਾ ਰਿਹਾ ਹੈ ਪਰ ਕੁਝ ਸਮਾਜ ਸੇਵੀ ਸੰਸਥਾਵਾ ਨੋਜਵਾਨਾ ਨੂੰ ਨਸ਼ੇ ਦੇ ਘਾਤਕ ਪ੍ਰਭਾਵਾ ਤੋ ਬਚਾਉਣ ਵਾਸਤੇ ਵਖ ਵਖ ਤਰ੍ਹਾ ਦੇ ਉਪਰਾਲੇ ਕਰਦੀਆ ਆ ਰਹੀਆ ਹਨ ਇਸੇ ਤਰਾ ਦੀ ਇਕ ਸਮਾਜ ਸੇਵੀ ਸੰਸਥਾ ਭਗਵਾਨ ਵਾਲਮੀਕ ਸੰਘਰਸ਼ ਦਲ ਹੈ ਜੋ ਪਿੰਡਾ ਅਤੇ ਸ਼ਹਿਰਾ ਵਿਚ ਜਾ ਕੇ ਨੋਜਵਾਨਾ ਨੂੰ ਨਸ਼ੇ ਦੇ ਕੋਹੜ ਤੋ ਬਾਹਰ ਕਢਣ ਦੇ ਉਪਰਾਲੇ ਕਰ ਰਹੀ ਹੈ,ਅੱਜ ਇਸੇ ਲੜੀ ਦੇ ਤਹਤ ਅੰਮ੍ਰਿਤਸਰ ਦੇ ਸਥਾਨਕ ਗੁਜਰਾਵਾਲਾ ਇਲਾਕੇ ਵਿਚ ਕੁਲਦੀਪ ਸਿੰਘ ਅਠਵਾਲ,ਜਤਿੰਦਰ ਕੁਮਾਰ ਅਤੇ ਹਰਪ੍ਰੀਤ ਸਿੰਘ ਟਿੰਕੂ ਦੀ ਅਗਵਾਈ ਵਿਚ ਇੱਕ ਪ੍ਰੋਗਰਾਮ ਦਾ ਆਜੋਜਨ ਕੀਤਾ ਗਿਆ,ਜਿਸ ਵਿਚ ਸੈਕੜੇ ਲੋਕਾ ਨੇ ਹਿਸਾ ਲਿਆ,
ਇਸ ਮੋਕੇ ਵਾਲਮੀਕੀ ਸੰਘਰਸ਼ ਦਲ ਦੇ ਚੈਯਰਮੈਨ ਹਰਦੀਸ਼ ਸਿੰਘ ਭਗਾਲੀ,ਸਾਬਕਾ ਡੀ.ਐਸ.ਪੀ ਅਰਜੁਨ ਸਿੰਘ ਅਤੇ ਜਤਿੰਦਰ ਸਿੰਘ ਲਾਖਨ ਨੇ ਮੁਖ ਮਹਿਮਾਨ ਵੱਜੋ ਸ਼ਿਰਕਤ ਕੀਤੀ,ਇਸ ਮੋਕੇ ਆਏ ਹੋਏ ਮੁਖ ਮਹਿਮਾਨਾ ਨੂੰ ਸ਼੍ਰੀ ਸਿਰੋਪ੍ਯੋ ਸਾਹਿਬ ਦੇ ਕੇ ਸਨਮਾਨਿਤ ਵੀ ਕੀਤਾ ਗਿਆ,ਇਸ ਮੋਕੇ ਜਤਿੰਦਰ ਕੁਮਾਰ ਨੂੰ ਯੂਥ ਵਿੰਗ ਦਾ ਸ਼ਹਿਰੀ ਪ੍ਰਧਾਨ ਅਤੇ ਹਰਪ੍ਰੀਤ ਸਿੰਘ ਟਿੰਕੂ ਨੂੰ ਜਨਰਲ ਸਕਤਰ ਨਿਜੁਕਤ ਕੀਤਾ ਗਿਆ,

ਚੇਅਰਮੈਨ ਹਰਦੀਸ਼ ਸਿੰਘ ਭਗਾਲੀ ਨੇ ਪਤਰਕਾਰਾ ਨੂੰ ਸਬੋਧਨ ਕਰਦੇ ਹੋਏ ਕਿਹਾ ਕੇ ਉਹਨਾ ਦੀ ਸੰਸਥਾ ਦਾ ਮੁਖ ਉਦੇਸ਼ ਨੋਜਵਾਨਾ ਨੂੰ ਨਸ਼ੇ ਦੀ ਦਲਦਲ ਵਿਚੋ ਕਢ ਕੇ ਚੰਗੇ ਇਨਸਾਨ ਬਣਾਉਣਾ ਹੈ,ਇਸੇ ਕਰਕੇ ਉਹ ਪਿੰਡ ਅਤੇ ਸ਼ਹਿਰ ਦੇ ਨੋਜਵਾਨਾ ਨੂੰ ਨਸ਼ੇ ਦੇ ਖਿਲਾਫ਼ ਲੜਨ ਅਤੇ ਚੰਗੇ ਕਮ ਕਰਨ ਵਾਸਤੇ ਪ੍ਰੇਰਿਤ ਕਰਦੇ ਹਨ

ਇਸ ਮੋਕੇ ਹਰਪ੍ਰੀਤ ਸਿੰਘ ਹੈਪੀ,ਦਲਜੀਤ ਸਿੰਘ ਬੰਟੀ,ਕਸ਼ਮੀਰ ਸਿੰਘ,ਜਸਬੀਰ ਸਿੰਘ ਬੁਢਾ ਥੇ,ਪਾਖਰ ਸਿੰਘ,ਡੋਲਤ ਸਿੰਘ ਸ਼ੇਰਗਿਲ,ਸਾਬ ਭਲਵਾਨ,ਬਿਟੂ ਭਲਵਾਨ,ਦੀਪਕ ਕੁਮਾਰ,ਬੁਧ ਹੰਸ ਮਜੀਠਾ,ਸਹਿਤ ਹੋਰ ਵੀ ਪਤਵੰਤੇ ਲੋਕ ਹਾਜਰ ਸਨ