ਲੁਧਿਆਣਾ (ਦਿਹਾਤੀ) ਪੁਲਿਸ ਵੱਲੋਂ ਦੁਪਹੀਆ ਵਾਹਨ ਚੋਰ ਗਿਰੋਹ ਕਾਬੂ , 65 ਮੋਟਰਸਾਈਕਲ, 3 ਪਿਸਤੌਲ ਅਤੇ ਹੈਰੋਇਨ ਬਰਾਮਦ,

0
1637

ਜਗਰਾਂਉ, 26 ਦਸੰਬਰ (ਸੀ ਆਈ ਆਈ )-ਸ੍ਰੀ ਸੁਰਜੀਤ ਸਿੰਘ, ਆਈ.ਪੀ.ਐਸ,ਐਸ.ਐਸ.ਪੀ,ਲੁਧਿਆਣਾ (ਦਿਹਾਤੀ) ਅਤੇ ਰੁਪਿੰਦਰ ਕੁਮਾਰ ਭਾਰਦਵਾਜ, ਐਸ.ਪੀ (ਡੀ), ਲੁਧਿ:(ਦਿਹਾਤੀ) ਨੇ ਦੱਸਿਆ ਕਿ ਜਿਲਾ ਪੁਲਿਸ ਵੱਲੋਂ ਪਿਛਲੇ ਦਿਨੀ ਦਿਲਬਾਗ ਸਿੰਘ ਬਾਘਾ ਗੈਂਗ ਜੋ ਟੂ-ਵੀਲਰ ਚੋਰੀ ਕਰਨ ਦਾ ਪੰਜਾਬ ਇੱਕ ਵੱਡਾ ਗੈਂਗ ਚਲਾਂਉਦਾ ਸੀ, ਜੋ ਦਿਲਰਾਗ ਤੇ ਉਸਦੇ ਸਾਥੀਆਂ ਨੂੰ ਗ੍ਰਿਫ਼ਤਾਰ ਕਰਕੇ ਉਹਨਾਂ ਪਾਸੋਂ 65 ਚੋਰੀ ਦੇ ਮੋਟਰ ਸਾਈਕਲ ਅਤੇ 03 ਪਿਸਤੌਲ ਅਤੇ ਹੈਰੋਇੰਨ ਬਰਾਮਦ ਕੀਤੀ ਸੀ। ਜੋ ਇਸ ਗੈਂਗ ਦੇ ਬਾਕੀ ਸਰਗਰਮ ਮੈਂਬਰਾਂ ਦੀ ਗ੍ਰਿਫਤਾਰੀ ਲਈ ਇੰਸਪੈਕਟਰ ਪਰਮਜੀਤ ਸਿੰਘ ਮੁੱਖ ਅਫਸਰ ਥਾਣਾ ਸਿੱਧਵਾਂ ਬੇਟ ਅਤੇ ਏ.ਐਸ.ਆਈ ਸੁਖਮੰਦਰ ਸਿੰਘ, ਇੰਚਾਰਜ ਪੁਲਿਸ ਚੌਕੀ ਭੂੰਦੜੀ ਵੱਲੋ ਪਿੰਡ ਆਲੀਵਾਲ ਚੌਕ ਵਿੱਚ ਨਾਕਾਬੰਦੀ ਕੀਤੀ ਹੋਈ ਸੀ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਅੰਗਰੇਜ ਸਿੰਘ ਉਰਫ ਗੇਜੀ ਪੁੱਤਰ ਸਾਦਿਕ ਸਿੰਘ ਵਾਸੀ ਮੀਆਂ ਸਿੰਘ ਵਾਲਾ ਥਾਣਾ ਮੱਲਾਂਵਾਲਾ ਜਿਲਾ ਫਿਰੋਜਪੁਰ, ਜਰਨੈਲ ਸਿੰਘ, ਬੋਹੜ ਸਿੰਘ ਪੁਤਰਾਨ ਮਹਿੰਦਰ ਸਿੰਘ ਵਾਸੀਆਨ ਨਿਹਾਲੇਵਾਲਾ ਥਾਣਾ ਸਦਰ ਫਿਰੋਜਪੁਰ, ਸੁਖਵਿੰਦਰ ਸਿੰਘ ਪੁੱਤਰ ਕਸ਼ਮੀਰ ਸਿੰਘ ਅਤੇ ਜਸਵਿੰਦਰ ਸਿੰਘ ਪੁੱਤਰ ਹਰਬੰਸ ਸਿੰਘ ਦੋਵੇਂ ਵਾਸੀ ਸਲੇਮਪੁਰਾ ਥਾਣਾ ਸਿੱਧਵਾਂ ਬੇਟ ਆਪਣੇ ਰਿਸ਼ਤੇਦਾਰਾਂ ਨਾਲ ਮਿਲਕੇ ਥਾਣਾ ਸਿੱਧਵਾਂ ਬੇਟ ਅਤੇ ਕਈ ਹੋਰ ਜਿਲਿਆਂ ਵਿੱਚੋਂ ਮੋਟਰ ਸਾਈਕਲ ਅਤੇ ਟਰੈਕਟਰ ਟਰਾਲੀਆਂ ਚੋਰੀ ਕਰਕੇ ਅਤੇ ਜਾਅਲੀ ਨੰਬਰ ਪਲੇਟਾਂ ਲਗਾਕੇ ਅੱਗੇ ਵੇਚਦੇ ਹਨ। ਜੋ ਅੱਜ ਵੀ ਹੇਠ ਲਿਖੇ ਵਿਅਕਤੀ ਚੋਰੀ ਦੇ 03 ਮੋਟਰ ਸਾਈਕਲਾਂ ਪਰ ਸਵਾਰ ਹੋ ਕੇ ਦਰਿਆ ਸਤਲੁਜ ਦੇ ਬੰਨ ਪਰ ਹੰਬੜਾਂ ਵੱਲ ਨੂੰ ਵੇਚਣ ਜਾ ਰਹੇ ਹਨ :-
1. ਅੰਗਰੇਜ ਸਿੰਘ ਉਰਫ ਗੇਜੀ ਪੁੱਤਰ ਸਾਦਿਕ ਸਿੰਘ ਵਾਸੀ ਮੀਆਂ ਸਿੰਘ ਵਾਲਾ ਥਾਣਾ
ਮੱਲਾਂਵਾਲਾ, ਜਿਲਾ ਫਿਰੋਜਪੁਰ
2. ਜਰਨੈਲ ਸਿੰਘ, ਪੁੱਤਰ ਮਹਿੰਦਰ ਸਿੰਘ ਵਾਸੀ ਨਿਹਾਲੇਵਾਲਾ ਥਾਣਾ ਸਦਰ ਫਿਰੋਜਪੁਰ
3. ਬੋਹੜ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਨਿਹਾਲੇਵਾਲਾ ਥਾਣਾ ਸਦਰ ਫਿਰੋਜਪੁਰ
4. ਸੁਖਵਿੰਦਰ ਸਿੰਘ ਉਰਫ ਛਿੰਦਾ ਪੁੱਤਰ ਕ-ਮੀਰ ਸਿੰਘ ਵਾਸੀ ਸਲੇਮਪੁਰਾ ਥਾਣਾ ਸਿੱਧਵਾਂ ਬੇਟ
5. ਜਸਵਿੰਦਰ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਸਲੇਮਪੁਰਾ ਥਾਣਾ ਸਿੱਧਵਾਂ ਬੇਟ
ਮੁਕੱਦਮਾਂ ਨੰਬਰ 433 ਮਿਤੀ 22.12.2017 ਅ/ਧ 379/473/411 ਆਈ.ਪੀ.ਸੀ ਥਾਣਾ ਸਿੱਧਵਾਂ ਬੇਟ ਦਰਜ ਰਜਿਸਟਰ ਕੀਤਾ ਗਿਆ। ਏ.ਐਸ.ਆਈ ਸੁਖਮੰਦਰ ਸਿੰਘ, ਇੰਚਾਰਜ ਪੁਲਿਸ ਚੌਕੀ ਭੂੰਦੜੀ ਨੇ ਸਮੇਤ ਪੁਲਿਸ ਪਾਰਟੀ ਦੇ ਦੋਸ਼ੀਆਂ ਨੂੰ ਕਾਬੂ ਕਰਨ ਲਈ ਪਿੰਡ ਕੁੱਲ ਗਹਿਣਾ ਦੇ ਕੋਲ ਬੰਨ ਪਰ ਨਾਕਾਬੰਦੀ ਕੀਤੀ। ਜੋ ਮਿਤੀ 24.12.2017 ਨੂੰ ਏ.ਐਸ.ਆਈ ਸੁਖਮੰਦਰ ਸਿੰਘ, ਇੰਚਾਰਜ ਪੁਲਿਸ ਚੌਕੀ ਭੂੰਦੜੀ ਸਮੇਤ ਪੁਲਿਸ ਪਾਰਟੀ ਨੇ ਦੋਸ਼ੀ ਸੁਖਵਿੰਦਰ ਸਿੰਘ ਉਰਫ ਛਿੰਦਾ ਪੁੱਤਰ ਕਸ਼ਮੀਰ ਸਿੰਘ ਵਾਸੀ ਸਲੇਮਪੁਰਾ ਥਾਣਾ ਸਿੱਧਵਾਂ ਬੇਟ ਅਤੇ ਜਸਵਿੰਦਰ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਸਲੇਮਪੁਰਾ ਥਾਣਾ ਸਿੱਧਵਾਂ ਬੇਟ ਨੂੰ ਕਾਬੂ ਕਰਕੇ ਉਹਨਾਂ ਪਾਸੋਂ 04 ਪਿਸਤੌਲ 08 ਜਿੰਦਾ ਕਾਰਤੂਸ ਅਤੇ 20 ਚੋਰੀ ਦੇ ਮੋਟਰ ਸਾਈਕਲ/ਸਕੂਟਰ ਬਰਾਮਦ ਕੀਤੇ। ਦੋਸ਼ੀਆਂ ਨੇ ਪੁੱਛ-ਗਿੱਛ ਦੌਰਾਨ ਮੰਨਿਆ ਕਿ ਉਹ ਦਿਲਬਾਗ ਸਿੰਘ ਬਾਘਾ ਗੈਂਗ ਦੇ ਮੈਂਬਰ ਹਨ, ਉਹ ਲੁਧਿਆਣਾ ਫਿਰੋਜਪੁਰ ਤੋਂ ਮੋਟਰ ਸਾਈਕਲ ਚੋਰੀ ਕਰਕੇ ਅਮ੍ਰਿਤਸਰ ਤਰਨ-ਤਾਰਨ ਆਦਿ ਜਿਲਿਆਂ ਵਿੱਚ ਆਪਣੇ ਗੈਂਗ ਮੈਂਬਰਾਂ ਨੂੰ ਦੇ ਦਿੰਦੇ ਸਨ, ਜੋ ਉਹ ਅੱਗੇ ਵੇਚ ਦਿੰਦੇ ਸਨ ਅਤੇ ਅਮ੍ਰਿਤਸਰ ਤੋਂ ਚੋਰੀ ਕਰਕੇ ਇਹਨਾਂ ਦੇ ਹਵਾਲੇ ਕਰ ਦਿੰਦੇ ਸਨ। ਜੋ ਹੁਣ ਤੱਕ ਇਸ ਗੈਂਗ ਪਾਸੋਂ 07 ਹਥਿਆਰ ਅਤੇ 85 ਮੋਟਰ ਸਾਈਕਲ ਅਤੇ 200 ਗਰਾਮ ਹੈਰੋਇੰਨ ਬਰਾਮਦ ਕੀਤੀ ਜਾ ਚੁੱਕੀ ਹੈ। ਇਸ ਗੈਂਗ ਦੇ ਫੜੇ ਜਾਣ ਨਾਲ ਟੂ-ਵੀਲਰ ਚੋਰਾਂ ਦਾ ਇੱਕ ਬਹੁਤ ਵੱਡਾ ਗੈਂਗ ਜੋ ਪੂਰੇ ਪੰਜਾਬ ਵਿੱਚ ਸਰਗਰਮ ਸੀ, ਕਾਬੂ ਕੀਤਾ ਜਾ ਚੁੱਕਾ ਹੈ। ਗ੍ਰਿਫ਼ਤਾਰ ਕੀਤੇ ਦੋਸ਼ੀਆਂ ਦਾ ਮਾਨਯੋਗ ਅਦਾਲਤ ਤੋਂ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਹੈ।
ਇਸ ਚੋਰ ਗਰੋਹ ਦੇ ਹੇਠ ਲਿਖੇ 03 ਦੋਸ਼ੀ ਗ੍ਰਿਫਤਾਰ ਕਰਨੇ ਬਾਕੀ ਹਨ, ਜਿਹਨਾਂ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ :-1. ਅੰਗਰੇਜ ਸਿੰਘ ਉਰਫ ਗੇਜੀ ਪੁੱਤਰ ਸਾਦਿਕ ਸਿੰਘ ਵਾਸੀ ਮੀਆਂ ਸਿੰਘ ਵਾਲਾ ਥਾਣਾ ਮੱਲਾਂਵਾਲਾ, ਜਿਲਾ ਫਿਰੋਜਪੁਰ 2. ਜਰਨੈਲ ਸਿੰਘ, ਪੁੱਤਰ ਮਹਿੰਦਰ ਸਿੰਘ ਵਾਸੀ ਨਿਹਾਲੇਵਾਲਾ ਥਾਣਾ ਸਦਰ ਫਿਰੋਜਪੁਰ 3. ਬੋਹੜ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਨਿਹਾਲੇਵਾਲਾ ਥਾਣਾ ਸਦਰ ਫਿਰੋਜਪੁਰ
ਇਹਨਾਂ ਗ੍ਰਿਫਤਾਰ ਗੈਂਗ ਮੈਂਬਰਾਂ ਤੋਂ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।