ਜ਼ਿਲਾ ਲੁਧਿਆਣਾ ਦੀ ਸਾਲ 2018-19 ਲਈ ਕਰਜ਼ਾ ਯੋਜਨਾ ਤਿਆਰ ਤਰਜੀਹੀ ਖੇਤਰ ਨੂੰ 4706617.06 ਲੱਖ ਰੁਪਏ ਦੇ ਕਰਜ਼ੇ ਦਿੱਤੇ ਜਾਣਗੇ,

0
1821

ਲੁਧਿਆਣਾ, 30 ਨਵੰਬਰ (ਸੀ ਐਨ ਆਈ )-ਨਾਬਾਰਡ ਵੱਲੋਂ ਵਿੱਤੀ ਸਾਲ 2018-19 ਦੌਰਾਨ ਲੁਧਿਆਣਾ ਜਿਲੇ ਲਈ ਤਰਜ਼ੀਹੀ ਖੇਤਰ ਲਈ 4706617.06 ਲੱਖ ਰੁਪਏ ਦੀ ਸੰਭਾਵਿਤ ਕਰਜ਼ ਯੋਜਨਾ ਜਾਰੀ ਕੀਤੀ ਗਈ ਹੈ। ਇਸ ਯੋਜਨਾ ਨੂੰ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਅੱਜ ਆਪਣੇ ਦਫ਼ਤਰ ਵਿਖੇ ਜਾਰੀ ਕੀਤਾ। ਇਸ ਮੌਕੇ ਉਨਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਵ) ਸ੍ਰੀਮਤੀ ਸੁਰਭੀ ਮਲਿਕ, ਜ਼ਿਲਾ ਲੀਡ ਮੈਨੇਜਰ ਸ੍ਰ. ਅਨੂਪ ਸਿੰਘ ਚਾਵਲਾ, ਨਾਬਾਰਡ ਦੇ ਡੀ. ਡੀ. ਐੱਮ. ਸ੍ਰੀ ਪ੍ਰਵੀਨ ਭਾਟੀਆ, ਜ਼ਿਲਾ ਵਿਕਾਸ ਅਤੇ ਪੰਚਾਇਤ ਅਫ਼ਸਰ ਸ੍ਰ. ਹਰਕੰਵਲਜੀਤ ਸਿੰਘ, ਸ੍ਰੀ ਵਿਜੇ ਕੁਮਾਰ ਡਾਇਰੈਕਟਰ ਆਰਸੇਟੀ ਅਤੇ ਹੋਰ ਅਧਿਕਾਰੀ ਹਾਜ਼ਰ ਸਨ।
ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਜਾਰੀ ਯੋਜਨਾ ਵਿਚ ਇਸ ਸਾਲ ਲਈ ਥੀਮ ‘ਪਾਣੀ ਬਚਾਓ-ਪ੍ਰਤੀ ਤੁਪਕਾ ਵਧੇਰੇ ਫਸਲ’ ਰੱਖਿਆ ਗਿਆ ਹੈ, ਤਾਂ ਜੋ ਪਾਣੀ ਦੀ ਦੁਰਵਰਤੋਂ ਕਰਨ ਵਾਲੇ ਖੇਤਰਾਂ ਵਿੱਚ ਲੋਕਾਂ ਨੂੰ ਪਾਣੀ ਦੀ ਸੰਭਾਲ ਅਤੇ ਸੰਜਮ ਨਾਲ ਵਰਤੋਂ ਬਾਰੇ ਜਾਗਰੂਕ ਵੀ ਕੀਤਾ ਜਾ ਸਕੇ। ਸ੍ਰੀ ਅਗਰਵਾਲ ਨੇ ਉਮੀਦ ਜਤਾਈ ਕਿ ਇਹ ਕਰਜ਼ਾ ਯੋਜਨਾ ਆਪਣਾ ਟੀਚਾ ਪ੍ਰਾਪਤ ਕਰਨ ਦੇ ਨਾਲ-ਨਾਲ ਜ਼ਿਲਾ ਲੁਧਿਆਣਾ ਦੇ ਕਿਸਾਨਾਂ, ਗੈਰ ਕਾਸ਼ਤਕਾਰਾਂ ਅਤੇ ਹੋਰ ਸਾਰੀਆਂ ਧਿਰਾਂ ਦੀਆਂ ਉਮੀਦਾਂ ਨੂੰ ਪੂਰਾ ਕਰਨ ਵਿੱਚ ਸਹਾਈ ਸਿੱਧ ਹੋਵੇਗੀ।
ਸ੍ਰੀ ਪ੍ਰਵੀਨ ਭਾਟੀਆ ਨੇ ਯੋਜਨਾ ਦਾ ਵਿਸਥਾਰ ਦਿੰਦਿਆਂ ਦੱਸਿਆ ਕਿ ਇਸ ਯੋਜਨਾ ਵਿੱਚ ਭਾਰਤੀ ਰਿਜ਼ਰਵ ਬੈਂਕ ਦੀਆਂ ਹਦਾਇਤਾਂ ਨੂੰ ਧਿਆਨ ਵਿੱਚ ਰੱਖਦਿਆਂ ਹਰੇਕ ਖੇਤਰ ਨੂੰ ਸ਼ਾਮਿਲ ਕੀਤਾ ਗਿਆ ਹੈ। ਨਾਬਾਰਡ ਵਲੋਂ ਵਿੱਤੀ ਸਾਲ 2018-19 ਦੌਰਾਨ ਲੁਧਿਆਣਾ ਜਿਲੇ ਲਈ ਤਰਜ਼ੀਹੀ ਖੇਤਰ ਲਈ 4706617.06 ਲੱਖ ਰੁਪਏ ਦੀ ਸੰਭਾਵਿਤ ਕਰਜ਼ ਯੋਜਨਾ ਜਾਰੀ ਕੀਤੀ ਗਈ ਹੈ। ਜੋ ਕਿ ਬਲਾਕ ਪੱਧਰ ‘ਤੇ ਵੱਖ-ਵੱਖ ਗਤੀਵਿਧੀਆਂ ‘ਤੇ ਕੇਂਦਰਿਤ ਰਹੇਗੀ।