ਆਰਥਿਕ ਤੰਗੀ ਹੋਣ ਕਾਰਨ ਨੋਜਵਾਨ ਨੇ ਲੀਤਾ ਫਾਹਾ

0
1244

ਨਾਬਾ 23  ਦਿਸਮ੍ਬਰ ( ਰਾਜੇਸ਼ ਬਜਾਜ )  ਪੰਜਾਬ ਦਾ ਅੰਨਦਾਤਾ ਕਿਸਾਨ ਜਿੱਥੇ ਖੂਨ ਪਸੀਨੇ ਦੀ ਸਖਤ ਮਿਹਨਤ ਨਾਲ ਸਾਰੇ ਦੇਸ ਦਾ ਢਿੱਡ ਭਰਦਾ ਹੈ। ਉੱਥੇ ਹੁਣ ਪੰਜਾਬ ਦਾ ਕਿਸਾਨ ਸਰਕਾਰ ਦੀਆ ਨੀਤੀਆ ਤੋ ਤੰਗ ਆ ਕੇ ਕਰਜੇ ਦੇ ਬੋਝ ਥੱਲੇ ਦਬਦਾ ਜਾ ਰਿਹਾ ਹੈ ਅਤੇ ਰੋਜਾਨਾ ਹੀ ਕਿਸਾਨ ਆਤਮਹੱਤਿਆ  ਕਰ ਰਿਹਾ ਹੈ। ਇਸ ਤਰਾ ਦੀ ਘਟਨਾ ਵਾਪਰੀ ਨਾਭਾ ਦੇ ਮੋਤੀ ਬਾਗ ਵਿਖੇ ਜਿੱਥੇ ਨੋਜਵਾਨ ਕਿਸਾਨ ਨੇ ਪੱਖੇ ਦੇ ਨਾਲ ਫਾਹਾ  ਲੈ ਕੇ ਜੀਵਨ ਲੀਲਾ ਸਮਾਪਤ ਕਰ ਲਈ, ਕਿਸਾਨ ਕੋਲ ਜਮੀਨ ਘੱਟ ਸੀ ਦੇਣ ਦਾਰੀ ਜਿਆਦਾ ਸੀ ਜਿਸ ਕਰਕੇ ਪਰਿਵਾਰ ਦਾ ਗੁਜਾਰਾ ਨਾ ਹੋਣ ਕਰਕੇ ਨੋਜਵਾਨ ਵੱਲੋ ਇਹ ਕਦਮ ਚੁਕਿਆ। ਪੁਲਿਸ ਨੇ 174 ਦੀ ਕਾਰਵਾਈ ਕਰਕੇ ਲਾਸ ਨੂੰ ਵਾਰਿਸਾ ਦੇ ਹਵਾਲੇ ਕਰ ਦਿੱਤੀ।
ਕਿਸਾਨਾ ਵੱਲੋ ਆਤਮਹੱਤਿਆ ਕਰਨ ਦਾ ਸਿਲਸਿਲਾ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ ਹਰ ਰੋਜ ਕਿਸਾਨ ਆਰਥਿਕ ਤੰਗੀ ਤੋ ਤੰਗ ਆ ਕੇ ਜੀਵਨ ਲੀਲਾ ਸਮਾਪਤ ਕਰ ਰਹੇ ਹਨ ਪਰ ਸਰਕਾਰਾ ਵੱਲੋ ਕਿਸਾਨਾ ਲਈ ਕੋਈ ਠੋਸ ਕਦਮ ਨਹੀ ਚੁਕਿਆ ਜਾ ਰਿਹਾ ਅਤੇ ਨਾਭਾ ਸਹਿਰ ਦੇ 28 ਸਾਲਾ ਨੋਜਵਾਨ ਸੁਰਿੰਦਰ ਸਿੰਘ ਨੇ ਇਸ ਲਈ ਆਤਮ ਹੱਤਿਆ ਕਰ ਲਈ ਕਿਉਕਿ ਉਸ ਕੋਲ ਜਮੀਨ ਘੱਟ ਸੀ ਅਤੇ ਨਾਲ ਕਰਜਾ ਵੀ ਲਿਆ ਹੋਇਆ ਸੀ ਅਤੇ ਦਿਨ ਪ੍ਰਤੀ ਦਿਨ ਘਰ ਦੀ ਆਰਥਿਕ ਤੰਗੀ ਹੋਣ ਕਾਰਨ ਘਰ ਦਾ ਗੁਜਾਰਾ ਵੀ ਬਹੁਤ ਮੁਸਕਲ ਨਾਲ ਹੁੰਦਾ ਸੀ ਜਿਸ ਕਰਕੇ ਅੱਜ ਮ੍ਰਿਤਕ  ਨੇ ਘਰ ਵਿਚ ਹੀ ਗੱਲ ਫਾਹਾ  ਲੈ ਕੇ ਅਪਣੀ  ਜੀਵਨ ਲੀਲਾ ਸਮਾਪਤ ਕਰ ਲਈ ਅਤੇ ਅਪਣੇ ਪਿੱਛੇ ਮ੍ਰਿਤਕ ਅਪਣੀ ਪਤਨੀ ਅਤੇ ਦੋ ਮਾਸੂਮ ਬੱਚੇ ਤੋ ਇਲਾਵਾ ਮਾਤਾ ਪਿਤਾ ਨੂੰ ਛੱਡ ਗਿਆ ਹੈ। ਜਦੋ ਹੀ ਇਸ ਘਟਨਾ ਦਾ ਸਹਿਰ ਨਿਵਾਸੀਆ ਨੂੰ ਪਤਾ ਲੱਗਾ ਤਾ ਸਹਿਰ ਵਿਚ ਸਨਸਨੀ ਫੈਲ ਗਈ ਦੂਜੇ ਪਾਸੇ ਪੁਲਿਸ ਨੇ ਲਾਸ ਨੂੰ ਅਪਣੇ ਕਬਜੇ ਵਿਚ ਲੈ ਕੇ ਪੋਸਟਮਾਟਮ ਕਰਵਾ ਕੇ 174 ਦੀ ਕਾਰਵਾਈ ਕੀਤੀ ਹੈ। ਇਸ ਮੋਕੇ ਤੇ ਮ੍ਰਿਤਕ ਦੇ ਰਿਸਤੇਦਾਰ ਐਡਵੋਕੇਟ ਹਰਪ੍ਰੀਤ ਸਿੰਘ ਨੇ ਕਿਹਾ ਕਿ ਘਰ ਵਿਚ ਆਰਥਿਕ ਤੰਗੀ ਦੇ ਕਾਰਨ ਆਤਮ ਹੱਤਿਆ ਕੀਤੀ ਹੈ ਅਤੇ ਇਸ ਕੋਲ ਜਮੀਨ ਵੀ ਘੱਟ ਸੀ ਇਸ ਮੋਕੇ ਤੇ ਜਾਚ ਅਧਿਕਾਰੀ ਬੂਟਾ ਸਿੰਘ ਨੇ ਕਿਹਾ ਕਿ ਮ੍ਰਿਤਕ ਸੁਰਿੰਦਰ ਸਿੰਘ ਨੇ ਘਰ ਵਿਚ ਆਤਮ ਹੱਤਿਆ ਕਰ ਲਈ ਅਸੀ ਲਾਸ ਦਾ ਪਸਟ ਮਾਟਮ ਕਰਵਾਕੇ 174 ਦੀ ਕਾਰਵਾਈ ਅਮਲ ਵਿਚ ਲਿਆਦੀ ਹੈ।
ਦਿਨੋ ਦਿਨ ਕਿਸਾਨਾ ਵੱਲੋ ਕੀਤੀਆ ਜਾ ਰਹੀਆ ਆਤਮ ਹੱਤਿਆ ਦਾ ਦੋਰ ਕਦੋ ਰੁਕੇਗਾ ਇਹ ਤਾ ਕਿਸੇ ਨੂੰ ਨਹੀ ਪਤਾ ਪਰ ਜੇਕਰ ਸਰਾਕਾਰਾ ਕਿਸਾਨਾ ਨੂੰ ਕਰਜੇ ਦੇ ਬੋਝ ਤੋ ਮੁੱਕਤ ਕਰ ਦੇਣ ਤਾ ਸਾਈਦ ਇਹ ਘਟਨਾਵਾ ਕੁੱਝ ਹੱਦ ਤੱਕ ਘੱਟ ਸਕਦੀਆ ਹਨ ।