ਇੱਕ ਵਾਰ ਫਿਰ ਵਿਆਹ ਕਰਾਏਗੀ ਈਸ਼ਾ ਦਿਓਲ…!

0
1410

ਅਦਾਕਾਰਾ ਈਸ਼ਾ ਦਿਓਲ ਆਪਣੀ ਪ੍ਰੈਗਨੈਂਸੀ ਪ੍ਰਤੀ ਕਾਫ਼ੀ ਉਤਸ਼ਾਹਿਤ ਦਿੱਸ ਰਹੀ ਹੈ। ਉਹ ਹਰ ਦਿਨ ਕੁਝ ਨਾ ਕੁਝ ਨਵਾਂ ਪਲਾਨ ਕਰਦੀ ਰਹਿੰਦੀ ਹੈ। ਤੁਹਾਨੂੰ ਦੱਸ ਦੇਈਏ ਕਿ ਹੁਣ ਉਸ ਨੇ ਤੈਅ ਕੀਤਾ ਹੈ ਕਿ ਉਹ ਆਪਣੀ ਗੋਦ ਭਰਾਈ ‘ਤੇ ਇੱਕ ਵਾਰ ਫਿਰ ਆਪਣੇ ਪਤੀ ਭਰਤ ਤਖ਼ਤਾਨੀ ਨਾਲ ਵਿਆਹ ਕਰਾਏਗੀ। ਇਸ ਦੇ ਨਾਲ ਹੀ ਇਸ ਵਾਰ ਉਸ ਦਾ ਵਿਆਹ ਸਿੰਧੀ ਰੀਤੀ-ਰਿਵਾਜ਼ਾਂ ਮੁਤਾਬਕ ਹੋਵੇਗਾ। ਵਿਆਹ ਵਿੱਚ ਪੁਜਾਰੀ ਵੀ ਸਿੰਧੀ ਹੀ ਹੋਵੇਗਾ। ਹਾਲਾਂਕਿ, ਇਸ ਗੱਲ ਦਾ ਧਿਆਨ ਰੱਖਿਆ ਜਾਵੇਗਾ ਕਿ ਪੁਜਾਰੀ ਹਿੰਦੀ ਵੀ ਬੋਲੇ ਤਾਂ ਕਿ ਈਸ਼ਾ ਦੇ ਸਹੁਰੇ-ਘਰ ਵਾਲਿਆਂ ਨੂੰ ਸਭ ਕੁਝ ਸਮਝ ਆਏ।

ਵਿਆਹ ਵਿੱਚ ਇੱਕ ਵਾਰ ਫਿਰ ਧਰਮਿੰਦਰ ਤੇ ਹੇਮਾ ਮਾਲਿਨੀ, ਈਸ਼ਾ ਦਾ ਕੰਨਿਆਦਾਨ ਕਰਨਗੇ। ਇਸ ਤੋਂ ਬਾਅਦ ਇੱਕ ਵਿਦਾਈ ਸਮਾਗਮ ਵੀ ਹੋਵੇਗਾ ਤੇ ਈਸ਼ਾ ਭਰਤ ਦੇ ਘਰ ਜਾਵੇਗੀ। ਫਿਲਹਾਲ ਉਹ ਜ਼ਿਆਦਾਤਰ ਸਮਾਂ ਧਰਮਿੰਦਰ ਤੇ ਹੇਮਾ ਮਾਲਿਨੀ ਦੇ ਘਰ ਵਿੱਚ ਹੀ ਰਹਿ ਰਹੀ ਹੈ। ਇਸ ਤੋਂ ਪਹਿਲਾਂ ਈਸ਼ਾ ਨੇ ਭਰਤ ਨਾਲ ਪ੍ਰੈਗਨੈਂਸੀ ਸ਼ੂਟ ਵੀ ਕਰਵਾਇਆ ਸੀ। ਗਰਭਵਤੀ ਹੋਣ ਦੌਰਾਨ ਈਸ਼ਾ ਆਪਣੇ ਤੇ ਭਰਤ ਦੇ ਕਰੀਬੀ ਰਿਸ਼ਤਿਆਂ ਬਾਰੇ ਵੀ ਕਾਫ਼ੀ ਕੁਝ ਸ਼ੇਅਰ ਕੀਤਾ ਹੈ।

ਈਸ਼ਾ ਦੱਸਦੀ ਹੈ ਕਿ ਪ੍ਰੈਗਨੈਂਸੀ ਤੋਂ ਬਾਅਦ ਉਨ੍ਹਾਂ ਦੇ ਮੂਡ ਕਾਫ਼ੀ ਸਵਿੰਗ ਹੋ ਰਹੇ ਹਨ। ਅਜਿਹੇ ਵਿੱਚ ਭਰਤ ਉਸ ਦੀਆਂ ਸਾਰੀਆਂ ਗੱਲਾਂ ਮੰਨਦਾ ਹੈ ਤੇ ਕਾਫ਼ੀ ਦੇਖਭਾਲ ਵੀ ਕਰਦਾ ਹੈ। ਈਸ਼ਾ ਕਹਿੰਦੀ ਹੈ ਕਿ ਭਰਤ ਮੇਰੇ ਲਈ ਸਭ ਕੁਝ ਕਰਦੇ ਹਨ। ਜ਼ਿਕਰਯੋਗ ਹੈ ਕਿ ਈਸ਼ਾ ਤੇ ਭਰਤ ਦਾ ਵਿਆਹ ਸਾਲ 2012 ਵਿੱਚ ਹੋਇਆ ਸੀ। ਈਸ਼ਾ ਇਸ ਸਾਲ ਦੇ ਅੰਤ ਵਿੱਚ ਆਪਣੇ ਪਹਿਲੇ ਬੱਚੇ ਨੂੰ ਜਨਮ ਦੇਵੇਗੀ।