ਕੱਵਾਲ ਜਮਾਲਪੁਰੀ ਦੀਆਂ ਕੱਵਾਲੀਆਂ ਨੇ ਸ਼ਰਧਾਲੂਆਂ ਨੂੰ ਕੀਤਾ ਨੱਚਣ ਤੇ ਮਜਬੂਰ ਸ਼੍ਰੀ ਲੱਖਦਾਤਾ ਮੀਰਾ ਸਾਹਿਬ ਪੀਰਖਾਨਾ ਟਰੱਸਟ ਵੱਲੋਂ ਅਯੋਜਿਤ ਕੀਤਾ ਗਿਆ ਸੀ ਦੀਵਾਨ ਅਤੇ ਭੰਡਾਰਾ

0
1849

ਬਰਨਾਲਾ 29 ਦਿਸੰਬਰ ( ਸੀ ਐਨ ਆਈ ) ਸ਼੍ਰੀ ਲੱਖਦਾਤਾ ਮੀਰਾ ਸਾਹਿਬ ਪੀਰਖਾਨਾ ਟਰੱਸਟ ਵੱਲੋਂ ਨਵੇਂ ਸਾਲ ਦੀ ਖੁਸ਼ੀ ਵਿੱਚ ਅਯੋਜਿਤ ਹੋਏ ਤੀਜੇ ਵਿਸ਼ਾਲ ਦੀਵਾਨ ‘ਚ ਪੁੱਜੇ ਪ੍ਰਸਿੱਧ ਕੱਵਾਲ ਦਿਲਸ਼ਾਦ ਜਮਾਲਪੁਰੀ ਦੀਆਂ ਕੱਵਾਲੀਆਂ ਨੇ ਰੰਗ ਬੰਨ ਦਿੱਤਾ। ਇਸ ਮੌਕੇ ਪੁੱਜੇ ਹਜਾਰਾਂ ਸ਼ਰਧਾਲੁਆਂ ਨੇ ਪੀਰਾਂ ਦੀ ਧਰਤੀ ਮਲੇਰਕੋਟਲਾਂ ਅਤੇ ਪੀਰਨਿਗਾਹੇ ਸਾਹਿਬ ਤੋਂ ਲਿਆਂਦੀ ਪਵਿੱਤਰ ਜੋਤ ਦੇ ਦਰਸ਼ਨ ਕੀਤੇ ਅਤੇ ਟਰੱਸਟ ਵੱਲੋਂ ਲਾਏ ਗਏ ਭੰਡਾਰੇ ‘ਚ ਯੋਗਦਾਨ ਪਾਇਆ। ਸ਼੍ਰੀ ਲੱਖਦਾਤਾ ਮੀਰਾ ਸਾਹਿਬ ਪੀਰਖਾਨਾ ਬਰਨਾਲਾ ਦੇ ਗੱਦੀਨਸ਼ੀਨ ਬਾਬਾ ਕਾਲਾ ਜੀ ਨੇ ਦੱਸਿਆ ਕਿ ਦੀਵਾਨ ਮੌਕੇ ਪੁੱਜੇ ਅਤਿ ਸਨਮਾਨਯੋਗ ਸ਼ੇਖਾਂ ਵੱਲੋਂ ਰਿਵਾਇਤ ਅਨੁਸਾਰ ਯਸ਼ਪਾਠ ਕੀਤਾ ਗਿਆ। ਵਿਸ਼ੇਸ਼ ਤੌਰ ‘ਤੇ ਪੁੱਜੇ ਸ਼੍ਰੀ ਪੀਰਖਾਨਾ ਟਰੱਸਟ ਪੀਰ ਮੰਦਰ (ਰਜਿ) ਧਨੌਲਾ ਦੇ ਗੱਦੀਨਸ਼ੀਨ ਬਾਬਾ ਹਰਵਿੰਦਰ ਹਿੰਦੀ ਜੀ ਅਤੇ ਬਾਬਾ ਰਾਜ ਸ਼ਾਹ ਜੀ ਨੇ ਵੀ ਆਪਣੇ
ਪ੍ਰਵਚਨਾਂ ਨਾਲ ਸੰਗਤ ਨੂੰ ਨਿਹਾਲ ਕੀਤਾ। ਦੱਸਣਯੋਗ ਹੈ ਕਿ ਪੀਰਾਂ ਦੀ ਧਰਤੀ ਮਲੇਰਕੋਟਲਾਂ ਤੋਂ ਪੁੱਜੇ ਪ੍ਰਸਿੱਧ ਕੱਵਾਲ ਦਿਲਸ਼ਾਦ ਜਮਾਲਪੁਰੀ ਸਾਹਿਬ ਵੱਲੋਂ ਦੇਰ ਰਾਤ ਤੱਕ ਕੱਵਾਲੀਆਂ ਪੇਸ਼ ਕੀਤੀਆਂ। ‘ਮੁਝੇ ਲੇ ਚਲੋ ਮਦੀਨਾ’, ‘ਮੈਂ ਤੇ ਅਲੀ ਦਾ ਮਲੰਗ ਜੋ ਅਲੀ ਅਲੀ ਕਰਾਂ’, ‘ਉਜੱੜੀ ਵਸਾਊਣੀ ਮੇਰਾ ਪੀਰ ਜਾਣਦਾ’, ‘ਮੁਖ ਦੁਨੀਆ ਮੋੜ ਲਵੇ-ਸਾਈਆਂ ਤੂੰ ਮੁਖੜਾ ਨਾ ਮੋੜੀ’, ਅੱਧੀ ਰਾਤੋਂ ਮਾਤਾ ਗੁਜਰੀ ਬੈਠੀ ਘੋੜੀਆਂ ਚੰਨਾ ਗਾਵੇ’, ‘ ਹੁਣ ਪਿਆਲਾ ਰਖਦੇ ਇੱਕ ਪਾਸੇ ਅੱਜ ਨਜਰਾਂ ਨਾਲ ਪਿਆ ਸਾਕੀ’, ‘ ਮੈਂ ਮੰਗਤੀ ਮੈਂ ਨੌਕਰ ਮੇਰੇ ਲੱਖ ਦਾਤਾ ਸਰਕਾਰ ਦੀਆਂ’ ਨੇ ਦੀਵਾਨ ਮੌਕੇ ਪੁੱਜੇ ਸ਼ਰਧਾਲੂਆਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ।

ਟਰਸੱਟ ਪ੍ਰਧਾਨ ਰਿਟਾਇਰਡ ਡੀਐਸਪੀ ਬਲਦੇਵ ਸਿੰਘ, ਮੀਤ ਪ੍ਰਧਾਨ ਹੰਸਰਾਜ, ਸਕੱਤਰ ਅਮਨ ਕੁਮਾਰ, ਖਜਾਨਚੀ ਮਾਸਟਰ ਸੱਤਪਾਲ, ਭੰਡਾਰਾ ਇੰਚਾਰਜ ਸੁਰਿੰਦਰ ਸ਼ਿੰਦੀ ਆਦਿ ਟਰੱਸਟੀਆਂ ਨੇ ਦੱਸਿਆ ਕਿ ਪੀਰਾਂ ਦੀ ਦਰਗਾਹ ਤੇ ਸ਼ਰਧਾ ਰੱਖਣ ਵਾਲੇ ਲੱਖਾਂ ਸ਼ਰਧਾਲੂਆਂ ਦੀਆਂ
ਮਨੋਕਾਮਨਾਵਾਂ ਪੂਰੀਆਂ ਹੋਈਆਂ ਹਨ।