ਚੰਡੀਗੜ ਪੰਜਾਬ ਯੂਨੀਅਨ ਆਫ ਜਰਨਾਲਿਸ਼ਟ ਦੇ ਪ੍ਰਧਾਨ ਬਣੇ ਮਨਜੀਤ ਧਵਨ

0
1696

 

ਰਾਜਪੁਰਾ (ਧਰਮਵੀਰ ਨਾਗਪਾਲ) ਚੰਡੀਗੜ ਪੰਜਾਬ ਯੂਨੀਅਨ ਆਫ ਜਰਨਾਲਿਸ਼ਟ (ਰਜਿ.) ਦੇ ਨੈਸ਼ਨਲ ਪ੍ਰਧਾਨ ਵਿਨੋਦ ਕੋਹਲੀ ਦੀ ਰਹਿਨੁਮਾਈ ਹੇਠ ਅੱਜ ਪਟਿਆਲਾ ਰੋਡ ਤੇ ਸਥਿਤ ਛਾਬੜਾ ਰੈਸਟੋਰੈਂਟ ਵਿੱਖੇ ਰਾਜਪੁਰਾ ਯੂਨਿਟ ਦੀ ਇੱਕ ਹੰਗਾਮੀ ਮੀਟਿੰਗ ਹੋਈ ਜਿਸ ਵਿੱਚ ਸੀ.ਪੀ.ਯੂ.ਜੇ ਯੂਨਿਟ ਰਾਜਪੁਰਾ ਦੇ ਚੇਅਰਮੈਨ ਸ਼੍ਰੀ ਬੰਸੀ ਧਵਨ ਅਤੇ ਮੈਂਬਰ ਸਾਹਿਬਾਨਾ ਵਿਚੋਂ, ਸੁਦੇਸ਼ ਤਨੇਜਾ, ਪ੍ਰਿੰਸ ਤਨੇਜਾ, ਜਗਨੰਦਨ ਗੁਪਤਾ, ਹਰਵਿੰਦਰ ਗਗਨ, ਰਾਜੇਸ਼ ਡਾਇਰਾ, ਦਰਸ਼ਨ ਮਿੱਠਾ, ਬਲਵਿੰਦਰ ਵਿਰਦੀ, ਜਗਦੀਸ਼ ਹਿਤੈਸ਼ੀ, ਸੰਟੀ ਹਿਤੈਸ਼ੀ, ਚੁਰੰਜੀਵ ਸ਼ਰਮਾ, ਅਭਿਸ਼ੇਕ ਸੂਦ, ਨਰੇਸ਼ ਪਪਨੇਜਾ,ਰਮੇਸ਼ ਕਟਾਰੀਆਂ, ਯੁਗੇਸ਼ ਸ਼ਰਮਾ, ਧਰਮਵੀਰ ਨਾਗਪਾਲ, ਗੌਰੀ ਸ਼ੰਕਰ ਨਾਗਪਾਲ, ਧਿਆਨ ਸਿੰਘ ਸੈਦਖੇੜੀ, ਰਾਜ ਵਧਵਾ, ਉਮ ਪ੍ਰਕਾਸ਼, ਆਤਮ ਪ੍ਰਕਾਸ਼, ਦਰਸ਼ਨ ਮਿੱਠਾ, ਸ਼ੁਸ਼ੀਲ ਸ਼ਰਮਾ, ਮਦਨ ਤੇ ਸਰਦਾਰਾ ਸਿੰਘ ਘਨੌਰ ਸ਼ਾਮਲ ਹੋਏ। ਇਸ ਹੰਗਾਮੀ ਮੀਟਿੰਗ ਵਿੱਚ ਸਰਬਸੰਮਤੀ ਨਾਲ ਨੈਸ਼ਨਲ ਪ੍ਰਧਾਨ ਸ੍ਰੀ ਵਿਨੋਦ ਕੋਹਲੀ ਵਲੋਂ ਨਵੇਂ ਬਣੇ ਪ੍ਰਧਾਨ ਮਨਜੀਤ ਧਵਨ ਦਾ ਨਾਮ ਘੋਸ਼ਿਤ ਕੀਤਾ ਜਿਸ ਤੇ ਸਮੂਹ ਮੈਂਬਰਾ ਨੇ ਤਾੜੀਆਂ ਮਾਰ ਕੇ ਉਹਨਾਂ ਦੇ ਫੈਸਲੇ ਦਾ ਸੁਆਗਤ ਕੀਤਾ। ਮਨਜੀਤ ਧਵਨ ਨੇ ਸ਼੍ਰੀ ਕੋਹਲੀ ਜੀ, ਨੇਹਾ ਵਰਮਾ ਨੈਸ਼ਨਲ ਜੁਆਇੰਟ ਸੈਕਟਰੀ ਅਤੇ ਉਹਨਾਂ ਨਾਲ ਆਏ ਨੈਸ਼ਨਲ ਸੰਗਠਨ ਸੈਕਟਰੀ ਸ੍ਰ. ਬਲਜੀਤ ਮਰਵਾਹਾ ਤੋਂ ਆਸ਼ੀਰਵਾਦ ਲੈਂਦੇ ਹੋਏ ਉਹਨਾਂ ਦਾ ਧੰਨਵਾਦ ਕੀਤਾ ਅਤੇ ਇਸ ਮੌਕੇ ਨਵੇ ਬਣੇ ਪ੍ਰਧਾਨ ਮਨਜੀਤ ਧਵਨ ਵਲੋਂ ਬਾਕੀ ਕਾਰਜਕਾਰਨੀ ਦੀ ਘੋਸ਼ਣਾ ਜਲਦੀ ਕਰ ਦਿਤੀ ਜਾਵੇਗੀ।