ਜਰਨਲ ਮਨੇਜਰ ਉੱਤਰ ਰੇਲਵੇ ਸ਼੍ਰੀ ਪੁਛੀਆ ਨੇ ਰੇਲਵੇ ਸ਼ਟੇਸ਼ਨ ਰਾਜਪੁਰਾ ਦਾ ਕੀਤਾ ਦੌਰਾ

0
1531

 

ਰਾਜਪੁਰਾ (ਧਰਮਵੀਰ ਨਾਗਪਾਲ) ਰਾਜਪੁਰਾ ਦੇ ਜੰਕਸ਼ਨ ਰੇਲਵੇ ਸ਼ਟੇਸ਼ਨ ਤੇ ਨਾਰਥ ਰੇਲਵੇ ਦੇ ਜਰਨਲ ਮਨੇਜਰ ਸ਼੍ਰੀ ਏ.ਕੇ. ਪੁਛੀਆ ਨੇ ਦੌਰਾ ਕੀਤਾ ਅਤੇ ਉਹਨਾਂ ਦਾ ਸੁਆਗਤ ਰਾਜਪੁਰਾ ਦੇ ਰੇਲਵੇ ਸ਼ਟੇਸ਼ਨ ਮਾਸਟਰ ਸ਼੍ਰੀ ਪੁਸ਼ਪਿੰਦਰ ਸੋਨਕਰ ਦੇ ਇਲਾਵਾ ਨਿਰਭੈ ਸਿੰਘ ਮਿਲਟੀ ਸਪੁਤਰ ਐਮ ਐਲ ਏ ਸ੍ਰ. ਹਰਦਿਆਲ ਸਿੰਘ ਕੰਬੋਜ ਦੀ ਸਮੂਹ ਟੀਮ ਨੇ ਉਹਨਾਂ ਨੂੰ ਬੁਕੇ ਦੇ ਕੇ ਕੀਤਾ। ਸ਼੍ਰੀ ਪੂਛੀਆ ਨੇ ਸਾਰੇ ਰੇਲਵੇ ਸ਼ਟੇਸ਼ਨ ਦਾ ਦੌਰਾ ਕੀਤਾ ਅਤੇ ਪਤਰਕਾਰਾ ਦੇ ਸਵਾਲ ਦਾ ਜਵਾਬ ਦਿੰਦੇ ਹੋਏ ਉਹਨਾਂ ਕਿਹਾ ਕਿ ਰੂਟੀਨ ਵਾਈਜ ਇਹ ਦੌਰਾ ਹਰ ਸਾਲ ਰਾਜਪੁਰਾ ਰੇਲਵੇ ਸ਼ਟੇਸ਼ਨ ਤੇ ਪਹੁੰਚ ਕੇ ਕੀਤਾ ਜਾਂਦਾ ਹੈ। ਉਹਨਾਂ ਸਰਾਏ ਬੰਜਾਰਾ ਕੋਲ ਯਾਤਰੀ ਡਿੱਬੇ ਨੂੰ ਲਗੀ ਅਚਾਨਕ ਅੱਗ ਬਿਜਲੀ ਦੇ ਸ਼ਾਰਟ ਦਾ ਕਾਰਨ ਦਸਿਆ। ਉਹਨਾਂ ਰਾਜਪੁਰਾ ਦੀ ਕਈ ਸਮਾਜਿਕ ਸੰਸ਼ਥਾਵਾਂ ਵਲੋਂ ਸੁਝਾਵ ਤੇ ਮੰਗ ਪੱਤਰ ਵੀ ਪ੍ਰਾਪਤ ਕੀਤੇ। ਇਸ ਸਮੇਂ ਵਿਸ਼ੇਸ ਤੌਰ ਤੇ ਚੰਡੀਗੜ ਪੰਜਾਬ ਯੂਨੀਅਨ ਆਫ ਜਰਨਾਲਿਸ਼ਟ ਯੁਨਿਟ ਰਾਜਪੁਰਾ ਦੇ ਚੇਅਰਮੈਨ ਸ਼੍ਰੀ ਬੰਸੀ ਧਵਨ ਤੋਂ ਇਲਾਵਾ, ਸ਼੍ਰੀ ਸੁਰੇਸ਼ ਅਰੋੜਾ, ਨਿਰਭੈ ਸਿੰਘ ਮਿਲਟੀ, ਨਰਿੰਦਰ ਸ਼ਾਸਤਰੀ ਬਲਾਕ ਕਾਂਗਰਸ ਪ੍ਰਧਾਨ ਸ਼ਹਿਰੀ, ਨਰਿੰਦਰ ਗੁਪਤਾ ਪ੍ਰਧਾਨ ਰਾਜਪੁਰਾ ਸੇਵਾ ਸੋਸਾਇਟੀ, ਰਾਜ ਬੁਧਿਰਾਜਾ, ਸ਼ਾਮ ਲਾਲ ਸ਼ਰਮਾ, ਪ੍ਰਦੀਪ ਗੁਪਤਾ, ਯੁਗੇਸ਼ ਗੋਲਡੀ, ਅਨਿਲ ਟਨੀ, ਜੀ ਆਰ ਪੀ ਦੇ ਇੰਸਪੈਕਟਰ ਸ੍ਰ. ਕਸ਼ਮੀਰ ਸਿੰਘ, ਏ ਐਸ ਆਈ ਸ੍ਰ. ਸੁਰਜੀਤ ਸਿੰਘ ਚੀਮਾ ਤੇ ਹੋਰ ਪਤਵੰਤੇ ਸਜਣ ਹਾਜਰ ਸਨ।