ਜਿਲਾ ਲੁਧਿਆਣਾ ਵਿੱਚ ਪੋਲਿੰਗ ਸਟੇਸ਼ਨਾਂ ਦੀ ਗਿਣਤੀ ਵਧ ਕੇ 2765 ਹੋਈ -ਰੈਸ਼ਨੇਲਾਈਜੇਸ਼ਨ ਸੰਬੰਧੀ ਭੇਜੀ ਤਜਵੀਜ਼ ਨੂੰ ਭਾਰਤ ਚੋਣ ਕਮਿਸ਼ਨ ਵੱਲੋਂ ਪ੍ਰਵਾਨਗੀ

0
1465

ਲੁਧਿਆਣਾ, 26 ਅਕਤੂਬਰ (ਸੀ ਐਨ ਆਈ )-ਭਾਰਤ ਚੋਣ ਕਮਿਸ਼ਨ ਵੱਲੋਂ ਜਿਲਾ ਲੁਧਿਆਣਾ ਵਿੱਚ ਪੈਂਦੇ 14 ਵਿਧਾਨ ਸਭਾ ਹਲਕਿਆਂ ਦੇ ਪੋਲਿੰਗ ਸਟੇਸ਼ਨਾਂ ਦੀ ਰੈਸ਼ਨੇਲਾਈਜੇਸ਼ਨ ਕਰ ਦਿੱਤੀ ਗਈ ਹੈ। ਇਸ ਤਰਾਂ ਜਿਲਾ ਲੁਧਿਆਣਾ ਵਿੱਚ ਪੈਂਦੇ ਪੋਲਿੰਗ ਸਟੇਸ਼ਨਾਂ ਦੀ ਗਿਣਤੀ 2720 ਤੋਂ ਵਧ ਕੇ 2765 ਹੋ ਗਈ ਹੈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜਿਲਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਜਿਲਾ ਚੋਣ ਦਫ਼ਤਰ ਵੱਲੋਂ ਇਸ ਸੰਬੰਧੀ ਭੇਜੀ ਗਈ ਤਜਵੀਜ਼ ਨੂੰ ਭਾਰਤ ਚੋਣ ਕਮਿਸ਼ਨ ਨੇ ਪ੍ਰਵਾਨ ਕਰ ਲਿਆ ਹੈ, ਜਿਸ ਉਪਰੰਤ ਵਿਧਾਨ ਸਭਾ ਹਲਕਾ ਖੰਨਾ (57) ਦੇ ਪੋਲਿੰਗ ਸਟੇਸ਼ਨਾਂ ਦੀ ਗਿਣਤੀ 182, ਸਮਰਾਲਾ (58) ਦੀ ਗਿਣਤੀ 209, ਸਾਹਨੇਵਾਲ (59) ਦੀ ਗਿਣਤੀ 246 ਤੋਂ ਵਧ ਕੇ 259, ਲੁਧਿਆਣਾ ਪੂਰਬੀ (60) ਦੀ ਗਿਣਤੀ 193 ਤੋਂ ਵਧ ਕੇ 197, ਲੁਧਿਆਣਾ ਦੱਖਣੀ (61) ਦੀ ਗਿਣਤੀ 152 ਤੋਂ ਵਧ ਕੇ 153, ਆਤਮ ਨਗਰ (62) ਦੀ ਗਿਣਤੀ 168, ਲੁਧਿਆਣਾ ਕੇਂਦਰੀ (63) ਦੀ ਗਿਣਤੀ 144 ਤੋਂ ਵਧ ਕੇ 147, ਲੁਧਿਆਣਾ ਪੱਛਮੀ (64) ਦੀ ਗਿਣਤੀ 193 ਤੋਂ ਵਧ ਕੇ 194, ਲੁਧਿਆਣਾ ਉੱਤਰੀ (65) ਦੀ ਗਿਣਤੀ 178 ਤੋਂ ਵਧ ਕੇ 182, ਗਿੱਲ (66) ਦੀ ਗਿਣਤੀ 280 ਤੋਂ ਵਧ ਕੇ 296, ਪਾਇਲ (67) ਦੀ ਗਿਣਤੀ 197, ਦਾਖਾ (68) ਦੀ ਗਿਣਤੀ 218 ਤੋਂ ਵਧ ਕੇ 219, ਰਾਏਕੋਟ (69) ਦੀ ਗਿਣਤੀ 171 ਤੋਂ ਵਧ ਕੇ 172, ਜਗਰਾਂਉਂ (70) ਦੀ ਗਿਣਤੀ 189 ਤੋਂ ਵਧ ਕੇ 190 ਹੋ ਗਈ ਹੈ। ਇਸ ਤਰਾਂ ਜਿਲਾ ਲੁਧਿਆਣਾ ਵਿੱਚ ਪੋਲਿੰਗ ਸਟੇਸ਼ਨਾਂ ਦੀ ਗਿਣਤੀ 2720 ਤੋਂ ਵਧ ਕੇ 2765 ਹੋ ਗਈ ਹੈ।