ਤੰਬਾਕੂ ਕੰਟਰੋਲ ਐਕਟ ਦੀ ਉਲੰਘਣਾ ਕਰਨ ਵਾਲਿਆਂ ਦੇ 12 ਚਲਾਨ ਕੱਟ ਕੇ 2200 ਰੁਪਏ ਦਾ ਜੁਰਮਾਨਾ ਵਸੂਲਿਆਂ

0
1883

ਐਸ.ਏ.ਐਸ.ਨਗਰ: 27 ਅਗਸਤ (ਧਰਮਵੀਰ ਨਾਗਪਾਲ) ਡਿਪਟੀ ਕਮਿਸ਼ਨਰ ਸ੍ਰੀ ਤੇਜਿੰਦਰ ਪਾਲ ਸਿੰਘ ਸਿੱਧੂ ਵੱਲੋਂ ਜ਼ਿਲ•ਾ ਸਿਹਤ ਸੁਸਾਇਟੀ ਦੀ ਮੀਟਿੰਗ ਦੌਰਾਨ ਜ਼ਿਲ•ੇ ’ਚ ਤੰਬਾਕੂ ਕੰਟਰੋਲ ਐਕਟ ਨੂੰ ਸਖ਼ਤੀ ਨਾਲ ਲਾਗੂ ਕਰਨ ਦੀਆਂ ਹਦਾਇਤਾਂ ਨੂੰ ਮੁੱਖ ਰੱਖਦਿਆਂ ਸਿਹਤ ਵਿਭਾਗ ਨੇ ਪੁਲਿਸ ਦੇ ਪੀ.ਸੀ.ਆਰ. ਵਿੰਗ ਨਾਲ ਮਿਲਕੇ ਸ਼ਹਿਰ ਵਿੱਚ ਤੰਬਾਕੂ ਕੰਟਰੋਲ ਐਕਟ ਦੀ ਉਲੰਘਣਾ ਕਰਨ ਵਾਲਿਆਂ ਦੇ 12 ਚਲਾਨ ਕੱਟ ਕੇ 2200 ਰੁਪਏ ਦਾ ਜੁਰਮਾਨਾ ਵਸੂਲਿਆਂ ਹੈ। ਤੰਬਾਕੂ ਕੰਟਰੋਲ ਸੈਲ ਦੇ ਨੋਡਲ ਅਫ਼ਸਰ ਡਾ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਦੀ ਟੀਮ ਵੱਲੋਂ ਪੀ.ਆਰ.ਵਿੰਗ ਦੇ ਵਧੀਕ ਇੰਚਾਰਜ ਏ.ਐਸ.ਆਈ ਅਜੇ ਪਾਠਕ ਅਤੇ ਪੁਲਿਸ ਦੇ ਹੋਰ ਮੁਲਾਜਮਾਂ ਦੇ ਸਹਿਯੌਗ ਨਾਲ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਸ਼ਹਿਰ ’ਚ ਵੱਖ-ਵੱਖ ਥਾਵਾਂ ਤੇ ਤੰਬਾਕੂ ਕੰਟਰੋਲ ਐਕਟ ਦੀ ਉਲੰਘਣਾ ਕਰਨ ਵਾਲਿਆ ਦੇ ਚਲਾਨ ਕੱਟ ਕੇ ਮੌਕੇ ਤੇ ਹੀ ਜੁਰਮਾਨਾ ਵਸੂਲਿਆ ਗਿਆ। ਉਨ•ਾਂ ਦੱਸਿਆ ਕਿ ਸ਼ਹਿਰ ਵਿੱਚ ਕਈ ਥਾਵਾਂ ਤੇ ਸੜਕਾਂ ਕਿਨਾਰੇ ਹੀ ਤੰਬਾਕੂ, ਸਿਗਰੇਟ ਆਦਿ ਵੇਚੀ ਜਾਂਦੀ ਸੀ ਜੋ ਕਿ ਤੰਬਾਕੂ ਕੰਟਰੋਲ ਐਕਟ ਦੀ ਘੌਰ ਉ¦ਘਣਾ ਹੈ। ਉਨ•ਾਂ ਦੱਸਿਆ ਕਿ ਐਕਟ ਮੁਤਾਬਿਕ ਖੁੱਲੀ ਸਿਗਰੇਟ ਅਤੇ ਤੰਬਾਕੂ ਜਿਸ ਤੇ ਤੰਬਾਕੂ ਕੰਟਰੋਲ ਐਕਟ ਦੀ ਧਾਰਾ 7 ਤਹਿਤ ਪਾਬੰਦੀ ਹੈ ਨਹੀਂ ਵੇਚਿਆ ਜਾ ਸਕਦਾ। ਉਨ•ਾਂ ਹੋਰ ਕਿਹਾ ਕਿ ਅਹਾਤਿਆਂ ਵਿੱਚ ਵੀ ਤੰਬਾਕੂ ਦੀ ਵਰਤੋਂ ਤੇ ਪਾਬੰਦੀ ਹੈ। ਕੋਈ ਵੀ ਵਿਅਕਤੀ ਕਿਸੇ ਜਨਤਕ ਥਾਂ ਤੇ ਸਿਗਰੇਟ ਨੋਸ਼ੀ ਨਹੀਂ ਕਰ ਸਕਦਾ, 18 ਸਾਲ ਤੋਂ ਘੱਟ ਉਮਰ ਦੇ ਵਿਅਕਤੀ ਨੂੰ ਤੰਬਾਕੂ ਦੀ ਵਿਕਰੀ ਦੀ ਮਨਾਹੀ ਹੈ। ਇਸ ਤੋਂ ਇਲਾਵਾ ਵਿਦਿਅਕ ਸੰਸਥਾ ਦੇ 100 ਗਜ ਦੇ ਘੇਰੇ ਦੇ ਅੰਦਰ ਤੰਬਾਕੂ ਉਤਪਾਦ ਵੇਚਨ ਦੀ ਮਨਾਹੀ ਹੈ। ਡਾ. ਸਿੰਘ ਨੇ ਦੱਸਿਆ ਕਿ ਜ਼ਿਲ•ਾ ਸਿੱ੍ਯਖਿਆ ਅਫ਼ਸਰ ਨੂੰ ਚਲਾਨ ਬੁੱਕਾਂ ਦਿੱਤੀਆਂ ਗਈਆਂ ਹਨ । ਜੇਕਰ ਵਿਦਿਅਕ ਸੰਸਥਾਵਾਂ ਦੇ ਨੇੜੇ ਕੋਈ ਵੀ ਵਿਅਕਤੀ ਐਕਟ ਦੀ ਉ¦ਘਣਾ ਕਰੇਗਾ ਤਾਂ ਉਸ ਦਾ ਚਲਾਨ ਕੱਟ ਕੇ ਜੁਰਮਾਨਾ ਵਸੂਲਿਆਂ ਜਾਵੇਗਾ। ਡਾ. ਗੁਰਪ੍ਰੀਤ ਨੇ ਦੱਸਿਆ ਕਿ ਤੰਬਾਕੂ ਸੇਵਨ ਕਰਨ ਨਾਲ ਜਿਥੇ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਲਗਦੀਆਂ ਹਨ ਉਥੇ ਤੰਬਾਕੂ ਸੇਵਨ ਕਰਨ ਵਾਲਾ ਹੋਰ ਵੀ ਬਹੁਤ ਸਾਰੀਆਂ ਬਿਮਾਰੀਆਂ ਸ਼ਿਕਾਰ ਹੁੰਦਾ ਹੈ। ਉਨ•ਾਂ ਲੋਕਾਂ ਨੂੰ ਅਪੀਲ ਕੀਤੀ ਕਿ ਚੰਗੀ ਸਿਹਤ ਲਈ ਤੰਬਾਕੂ ਅਤੇ ਸਿਗਰੇਟ ਨੋਸ਼ੀ ਆਦਿ ਨਾ ਕਰਨ। ਟੀਮ ਵਿੱਚ ਸ੍ਰੀ ਸਰਬਜੀਤ ਸਿੰਘ, ਹਰਦੀਪ ਸਿੰਘ ਅਤੇ ਪੁਲਿਸ ਦੇ ਮੁਲਾਜ਼ਮ ਵੀ ਨਾਲ ਸਨ।