ਨਸ਼ੇ ਖਿਲਾਫ਼ ਨੌਜਵਾਨ ਹੋਏ ਲਾਮਬੰਦ , ਕੀਤਾ ਸ਼ਹੀਦ ਭਗਤ ਸਿੰਘ ਸ਼ਕਤੀਦਲ ਦਾ ਗਠਨ

0
1633

ਅਮ੍ਰਿਤਸਰ 2 ਸਿਤਬਰ ( ਧਰ੍ਮਵੀਰ ਗਿੱਲ) ਪੰਜਾਬ ਵਿੱਚ ਵਧ ਰਹੇ ਨਸ਼ੇ ਦੇ ਖਿਲਾਫ਼ ਅੱਜ ਅੰਮ੍ਰਿਤਸਰ ਵਿੱਚ ਪੰਜਾਬ ਲੇਵਲ ਤੇ ਸ਼ਹੀਦ ਭਗਤ ਸਿੰਘ ਸ਼ਕਤੀ ਦਲ ਨਾਮਕ ਸੰਸਥਾ ਦਾ ਗਠਨ ਕੀਤਾ ਗਿਆ ਜਿਸ ਵਿੱਚ ਸਰਵਸੰਮਤੀ ਨਾਲ ਸੁਖਵਿੰਦਰ ਸਿੰਘ ਬੌਬੀ ਕਲੱਬ ਵਾਲੇ ਨੂੰ ਪੰਜਾਬ ਪ੍ਰਧਾਨ ਨਿਯੁਕਤ ਕੀਤਾ ਗਿਆ ਅਤੇ ਨਾਲ ਹੀ ਬਿਕਰਮ ਸਿੰਘ ਗਿੱਲ ਨੂੰ ਮੀਡੀਆ ਸਲਾਹਕਾਰ ਵਜੋਂ ਨਿਯੁਕਤ ਗਿਆ | ਸੁਖਵਿੰਦਰ ਸਿੰਘ ਬੌਬੀ ਨੇ ਕਿਹਾ ਕੇ ਉਹਨਾ ਨੇ ਨਸ਼ੇ ਦੇ ਖਿਲਾਫ਼ ਜੋ ਇਹ ਮੁਹਿਮ ਸ਼ੁਰੂ ਕੀਤੀ ਗਈ ਹੈ ਉਸ ਵਿੱਚ ਲੋਕ ਵਧ ਚੜ ਕੇ ਸਾਥ ਦੇ ਰਹੇ ਹਨ ਉਹਨਾ ਕਿਹਾ ਕੇ ਉਹ ਜਲਦ ਹੀ ਨਸ਼ਾ ਵੇਚਣ ਵਾਲੇ ਵੱਡੇ ਵੱਡੇ ਸਮਗਲਰਾਂ ਦਾ ਪਰਦਾਫਾਸ ਕਰਨਗੇ | ਉਹਨਾ ਕਿਹਾ ਕਿ ਪੰਜਾਬ ਵਿੱਚ ਸਿਸਟਮ ਐਨਾ ਖਰਾਬ ਹੋ ਚੁੱਕਾ ਹੈ ਕੇ ਪੁਲਿਸ ਸਿਆਸੀ ਸਹਿ ਤੇ ਆਮ ਲੋਕਾਂ ਨੂੰ ਪਰੇਸ਼ਾਨ ਕਰਦੀ ਹੈ ਪਰ ਜੋ ਅਸਲ ਚ ਵੱਡੇ ਲੇਵਲ ਤੇ ਇਸ ਨਸ਼ੇ ਨੂੰ ਵੇਚ ਰਹੇ ਹਨ ਉਹਨਾ ਖਿਲਾਫ਼ ਕਾਰਵਾਈ ਕਰਨ ਵਿੱਚ ਅਸਮਰਥ ਹੈ | ਇਸ ਮੌਕੇ ਤੇ ਉਘੇ ਕਬੱਡੀ ਪ੍ਰਮੋਟਰ ਬਾਬਾ ਕੁਲਵੰਤ ਸਿੰਘ ਮਘਾ ਵਿਸ਼ੇਸ਼ ਤੌਰ ਤੇ ਪਹੁੰਚੇ |

hqdefault (1)