ਫੌਜ ਦੀ ਭਰਤੀ ਵਾਸਤੇ ਮੁਫਤ ਪ੍ਰੀ-ਟ੍ਰੇਨਿੰਗ ਲੈਣ ਲਈ ਟਰਾਇਲ ਕੈਂਪ 10 ਅਤੇ 17 ਜਨਵਰੀ ਨੂੰ,

0
1871

ਲੁਧਿਆਣਾ, 5 ਜਨਵਰੀ (ਸੀ ਐਨ ਆਈ )-ਜਿਲਾ ਲੁਧਿਆਣਾ ਦੇ ਨੌਜਵਾਨਾਂ ਦੀ ਫੌਜ ਵਿੱਚ ਭਰਤੀ ਅਪ੍ਰੈਲ 2018 ਵਿੱਚ ਹੋਣ ਜਾ ਰਹੀ ਹੈ, ਜਿਸ ਵਾਸਤੇ ਸੀ-ਪਾਈਟ ਕੈਂਪ, ਆਈ.ਟੀ.ਆਈ. ਗਿੱਲ ਰੋਡ, ਲੁਧਿਆਣਾ ਵਿਖੇ ਮੁਫਤ ਪ੍ਰੀ-ਟ੍ਰੇਨਿੰਗ ਕੈਂਪ ਮਿਤੀ 29 ਜਨਵਰੀ, 2018 ਤੋਂ ਸ਼ੁਰੂ ਕੀਤਾ ਜਾ ਰਿਹਾ ਹੈ।
ਟਰੇਨਿੰਗ ਅਫ਼ਸਰ ਮੇਜਰ ਸ੍ਰ. ਸੁਖਦੇਵ ਸਿੰਘ ਨੇ ਦੱਸਿਆ ਕਿ ਚਾਹਵਾਨ ਨੌਜਵਾਨ ਆਪਣੇ ਅਸਲ ਦਸਤਾਵੇਜ ਅਤੇ ਪਾਸਪੋਰਟ ਸਾਈਜ਼ ਤਸਵੀਰਾਂ ਨਾਲ ਲੈ ਕੇ 10 ਅਤੇ 17 ਜਨਵਰੀ 2018 ਨੂੰ ਸਵੇਰੇ 08:00 ਵਜੇ ਟ੍ਰਾਇਲ ਦੇਣ ਲਈ ਕੈਂਪ ਵਿੱਚ ਆ ਸਕਦੇ ਹਨ। ਨੌਜਵਾਨ 10ਵੀਂ ਪਾਸ (ਘੱਟੋ-ਘੱਟ 45 ਪ੍ਰਤੀਸ਼ਤ) ਹੋਣ। ਉਨਾਂ ਦਾ ਕੱਦ 5 ਫੁੱਟ 7 ਇੰਚ (170 ਸੈਂਟੀਮੀਟਰ), ਛਾਤੀ 77-82 ਸੈਂਟੀਮੀਟਰ ਹੋਣੀ ਚਾਹੀਦੀ ਹੈ। ਇਸ ਪ੍ਰੀ-ਟ੍ਰੇਨਿੰਗ ਕੈਂਪ ਦੌਰਾਨ ਨੌਜਵਾਨਾਂ ਨੂੰ ਮੁਫਤ ਖਾਣਾ ਅਤੇ ਰਿਹਾਇਸ਼ ਮੁਹੱਈਆ ਕਰਵਾਈ ਜਾਵੇਗੀ।
ਉਨਾਂ ਕਿਹਾ ਕਿ ਹੋਰ ਜਾਣਕਾਰੀ ਲਈ 0161-2491883, 81988-00853, 98766-17258 ਅਤੇ 99143-69376 ਨੰਬਰਾਂ ‘ਤੇ ਸੰਪਰਕ ਕੀਤਾ ਜਾ ਸਕਦਾ ਹੈ। ਉਨਾਂ ਕਿਹਾ ਕਿ ਸਮਰਾਲਾ ਤਹਿਸੀਲ ਦੇ ਉਹ ਨੌਜਵਾਨ, ਜਿਨ੍ਹਾਂ ਨੂੰ ਸੀ-ਪਾਈਟ ਕੈਂਪ, ਰਾਹੋਂ ਨੇੜੇ ਪੈਂਦਾ ਹੋਵੇ, ਉਹ ਉੱਥੇ ਵੀ ਜਾ ਸਕਦੇ ਹਨ।