ਰਾਜਪੁਰਾ (ਧਰਮਵੀਰ ਨਾਗਪਾਲ) ਮਾਨਵ ਵਿਕਾਸ ਮੰਚ ਸੰਸ਼ਥਾਂ ਵਲੋਂ ਅੱਜ ਮਿਤੀ 27 ਸਤੰਬਰ ਦਿਨ ਐਤਵਾਰ ਨੂੰ ਪਹਿਲਾ ਖੂਨਦਾਨ ਕੈਂਪ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਐਸ ਪੀ ਹੈਡਕੁਆਟਰ ਪਟਿਆਲਾ ਸ਼ਰਨਜੀਤ ਸਿੰਘ ਢਿੱਲੋ ਨੇ ਆਪਣੇ ਸਾਥੀਆਂ ਸਮੇਤ ਐਸ ਐਚ ੳ ਟਰੈਫਿਕ ਇੰਚਾਰਜ ਰਾਜਪੁਰਾ ਸ੍ਰ. ਬਲਬੀਰ ਸਿੰਘ ਅਤੇ ਸ੍ਰ. ਹਾਕਮ ਸਿੰਘ ਸਣੇ ਸਿਰਕਤ ਕੀਤੀ। ਇਸ ਮੌਕੇ ਸ਼ਹਿਰ ਦੇ ਪਤਵੰਤੇ ਸਜੱਣਾ ਵਜੋਂ ਸ਼੍ਰੀ ਨਿਰਮਲਜੀਤ ਸਿੰਘ ਨਿੰਮਾ ਪ੍ਰਧਾਨ ਨਗਰ ਕੌਂਸਲ ਬਨੂੜ, ਨਰਿੰਦਰ ਸੋਨੀ ਪ੍ਰਧਾਨ ਵਪਾਰ ਮੰਡਲ ਰਾਜਪੁਰਾ, ਸੁਰਿੰਦਰ ਮੁੱਖੀ, ਸਮਾਜ ਸੇਵੀ ਸ਼ਾਮ ਲਾਲ ਆਨੰਦ, ਕੇ.ਕੇ.ਪੁਰੀ ਐਂਟੀਕਰਪਸ਼ਨ ਪ੍ਰਧਾਨ, ਧਰਮਪਾਲ ਪਾਹੂਜਾ ਵੀ ਮੋਜੂਦ ਰਹੇ।ਇਸ ਮੌਕੇ ਵਿਸ਼ੇਸ ਤੌਰ ਤੇ ਪੱਤਰਕਾਰ ਭਾਈਚਾਰੇ ਵਜੋ ਚੰਡੀਗੜ ਪੰਜਾਬ ਜਰਨਾਲਿਸ਼ਟ ਯੂਨੀਅਨ ਦੇ ਸਮੂਹ ਮੈਂਬਰ ਅਤੇ ਪੱਤਰਕਾਰ ਐਸੋਸ਼ੀਏਸ਼ਨ ਰਾਜਪੁਰਾ ਰਜਿਸਟਰਡ ਦੇ ਮੈਂਬਰਾ ਨੂੰ ਮੰਚ ਦੇ ਪ੍ਰਧਾਨ ਸ਼੍ਰੀ ਕ੍ਰਿਸ਼ਨ ਕੁਕਰੇਜਾ ਵਲੋਂ ਵਿਸ਼ੇਸ ਸਨਮਾਨ ਚਿੰਨ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਮੁੱਖ ਮਹਿਮਾਨ ਸ੍ਰ. ਸ਼ਰਨਜੀਤ ਸਿੰਘ ਢਿੱਲੋ ਵਲੋਂ ਲੋਕਾ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਸਾਰੇ ਸੰਸਾਰ ਵਿਚੋਂ ਭਾਰਤ ਦੇਸ਼ ਵਿੱਚ ਹੀ ਐਕਸੀਡੈਂਟਾ ਰਾਹੀਂ ਅਣਮੁਲੀਆਂ ਜਾਨਾ ਜਾਂਦੀਆਂ ਹਨ ਜਿਸ ਕਾਰਨ ਖੂੁਨ ਦੀ ਹਰ ਸਮੇਂ ਲੋੜ ਪੈਂਦੀ ਹੈ। ਹਰ ਇਨਸਾਨ ਦੇ ਖੁਨ ਦਾ ਕਤਰਾ ਕਤਰਾ ਬਹੁਤ ਕੀਮਤੀ ਹੁੰਦਾ ਹੈ। ਖੂਨਦਾਨ ਕਰਨ ਆਏ ਦਾਨੀਆਂ ਦੀ ਉਹਨਾਂ ਵਲੋਂ ਖੂਬ ਸਲਾਘਾ ਵੀ ਕੀਤੀ ਗਈ ਅਤੇ ਕਿਹਾ ਕਿ ਅੱਜ ਉਹਨਾਂ ਵਲੋਂ ਦਾਨ ਕੀਤਾ ਗਿਆ ਇਹ ਖੁਨ ਲੋੜ ਵੰਦ ਲੋਕਾ ਦੀਆਂ ਰਗਾ ਵਿੱਚ ਜਾਵੇਗਾ ਜਿਸ ਨਾਲ ਅਣਮੁਲੀਆਂ ਅਤੇ ਬੇਸ਼ਕੀਮਤੀ ਜਾਨਾ ਬਚਾਇਆ ਜਾ ਸਕਣਗੀਆਂ।
ਇਸ ਮੌਕੇ ਪਟਿਆਲਾ ਰਜਿੰਦਰਾ ਹਸਪਤਾਲ ਵਲੋਂ ਆਈ ਟੀਮ ਵਲੋਂ ਬੜੇ ਹੀ ਸੁੱਚਜੇ ਢੰਗ ਨਾਲ ਖੂਨਦਾਨ ਕਰਨ ਆਏ ਦਾਨੀਆਂ ਨੂੰ ਆਪਣਾ ਸਹਿਯੋਗ ਦਿੱਤਾ ਗਿਆ ਅਤੇ ਉਹਨਾਂ ਕਿਹਾ ਕਿ ਤਕਰੀਬਨ 100 ਯੂਨੀਟ ਖੁਨ ਇੱਕਠਾ ਕਰਨ ਦਾ ਉਦੇਸ਼ ਹੋਵੇਗਾ। ਇਸ ਮੌਕੇ ਮੰਚ ਦੇ ਪ੍ਰਧਾਨ ਕ੍ਰਿਸ਼ਨ ਕੁਕਰੇਜਾ ਨੇ ਆਏ ਸਾਰੇ ਸਹਿਯੋਗੀਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹਨਾਂ ਦਾ ਮੁੱਖ ਉਦੇਸ਼ ਤਨ ਮਨ ਧਨ ਨਾਲ ਇਸ ਮੰਚ ਰਾਹੀ ਰਾਜਪੁਰਾ ਵਾਸੀਆਂ ਦੀ ਨਿਰਸ਼ਵਾਰਥ ਸੇਵਾ ਕਰਨਾ ਹੈ।