ਸੀਨੀਅਰ ਸਿਟੀਜਨ ਕੌਂਸਲ ਰਾਜਪੁਰਾ ਨੇ ਵਿਸ਼ਵ ਸੀਨੀਅਰ ਸਿਟੀਜਨ ਦਿਹਾੜਾ ਮਨਾਇਆ

0
1356

ਰਾਜਪੁਰਾ (ਧਰਮਵੀਰ ਨਾਗਪਾਲ) ਸੀਨੀਅਰ ਸਿਟੀਜਨ ਕੌਂਸਲ ਦੇ ਪ੍ਰਧਾਨ ਸ੍ਰ. ਹਰਬੰਸ ਸਿੰਘ ਅਹੂਜਾ ਨੇ ਸਾਰੇ ਮੈਂਬਰਾ ਨੂੰ ਵਿਸ਼ਵ ਸੀਨੀਅਰ ਸਿਟੀਜਨ ਦਿਹਾੜੇ ਦੀਆਂ ਮੁਬਾਰਕਾ ਦਿੱਤੀਆ। ਸਭ ਤੋਂ ਪਹਿਲਾ 3 ਸੀਨੀਅਰ ਸਿਟੀਜਨ ਮੈਂਬਰਾਂ ਦੀ ਮੌਤ ਹੋ ਗਈ ਸੀ ਉਹਨਾਂ ਦੀ ਆਤਮਾ ਦੀ ਸ਼ਾਂਤੀ ਲਈ 2 ਮਿੰਟ ਦਾ ਮੌਨ ਰਖਿਆ ਰੱਖ ਕੇ ਉਹਨਾਂ ਨੂੰ ਸ਼ਰਧਾਂਜਲੀਆਂ ਦਿੱਤੀਆਂ। ਪ੍ਰੋਗਰਾਮ ਸ਼ੁਰੂ ਹੋਣ ਤੋਂ ਬਾਅਦ ਇੱਕ ਮੈਂਬਰ ਵਲੋਂ ਇਹ ਕੌਣ ਆ ਗਈ ਦਿਲ ਰੂਬਾ ਗੀਤ ਗਾ ਕੇ ਮੈਂਬਰਾ ਦਾ ਮਨ ਮੋਹ ਲਿਆ।ਕੌਂਸਲ ਮੈਂਬਰ ਸ਼ਤਰੂਘਨ ਗੁਪਤਾ ਨੇ ਵੀ ਆਪਣੀ ਕਵਿਤਾ ਪੇਸ਼ ਕੀਤੀ। ਇਸ ਮੌਕੇ ਬੰਸੀ ਧਵਨ ਨੇ ਜੀਨ ਜਿਸ ਦਰਖਤ ਦਾ ਫੱਲ ਖਾਇਏ ਸੁੱਕ ਜਾਵੇ ਤਾਂ ਉਸਨੂੰ ਕਟਿਏ ਨਾ, ਰੂਬਾਈ ਪੇਸ਼ ਕਰਕੇ ਵਾਹ ਵਾਹ ਲੁੱਟੀ।ਮੁੱਖ ਮਹਿਮਾਨ ਐਸ ਡੀ ਐਮ ਰਾਜਪੁਰਾ ਸ਼੍ਰੀ ਜੇ.ਕੇ.ਜੈਨ ਨੇ ਸਿਨੀਅਰ ਸਿਟੀਜਨ ਕੌਂਸਲ ਦੇ ਕੰਪਯੁਟਰ ਰੂਮ ਦਾ ਉਦਘਾਟਨ ਰੀਬਨ ਕੱਟਕੇ ਕੀਤਾ ਤੇ ਉਹਨਾਂ ਸਮੂਹ ਬਜੁਰਗਾ ਨੂੰ ਵਿਸ਼ਵ ਪੱਧਰ ਦਾ ਇਹ ਦਿਹਾੜਾ ਮਨਾਉਣ ਦੀਆਂ ਆਪਣੀਆਂ ਸ਼ੁਭ ਕਾਮਨਾਵਾ ਦਿੱਤੀਆਂ ਅਤੇ ਕੌਂਸਲ ਦੇ ਪ੍ਰਧਾਨ ਸ਼੍ਰੀ ਹਰਬੰਸ ਸਿੰਘ ਅਹੂਜਾ ਵਲੋਂ ਉਹਨਾਂ ਨੂੰ ਦਿੱਤਾ ਗਿਆ ਮੰਗ ਪੱਤਰ ਦੇ ਬਾਰੇ ਉਹਨਾਂ ਕਿਹਾ ਕਿ ਜਲਦੀ ਹੀ ਪੰਜਾਬ ਸਰਕਾਰ ਕੋਲ ਇਹ ਮੰਗ ਪੱਤਰ ਭੇਜ ਦਿਤਾ ਜਾਵੇ। ਨਗਰ ਕੌਂਸਲ ਦੇ ਪ੍ਰਧਾਨ ਪ੍ਰਵੀਨ ਛਾਬੜਾ, ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਸ੍ਰ. ਰਣਬੀਰ ਸਿੰਘ ਨੇ ਸੀਨੀਅਰ ਸਿਟੀਜਨ ਮੈਂਬਰਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਜੋ ਵੀ ਉਹਨਾਂ ਦੀਆਂ ਮੰਗਾ ਹਨ ਉਹ ਜਾਇਜ ਹਨ ਅਤੇ ਇਹ ਜਲਦੀ ਪ੍ਰਵਾਨ ਕੀਤੀਆਂ ਜਾਣਗੀਆ। ਐਸ.ਡੀ.ਐਮ ਜੇੈਨ ਨੇ ਮੀਡੀਆ ਨਾਲ ਗਲਬਾਤ ਕਰਦੇ ਹੋਏ ਕਿਹਾ ਕਿ ਸੀਨੀਅਰ ਸਿਟੀਜਨਾ ਨੂੰ ਚਾਹੀਦਾ ਹੈ ਕਿ ਉਹ ਹੋਮ ਬਣਾਉਣ ਦੀ ਥਾਂ ਆਪਣੇ ਬਚਿਆ ਨੂੰ ਇਹ ਸਮਝਾਉਣ ਕਿ ਉਹ ਆਪਣੇ ਮਾਂ ਬਾਪ ਦੀ ਸੇਵਾ ਕਰਨ ਤਾਂ ਕਿ ਸੀਨੀਅਰ ਸਿਟੀਜਨਾ ਲਈ ਹੋਮ ਬਣਾਉਣ ਦੀ ਲੋੜ ਹੀ ਨਾ ਪਵੇ।ਉਹਨਾਂ ਨੇ ਕੌਂਸਲ ਪ੍ਰਧਾਨ ਸ੍ਰ. ਹਰਬੰਸ ਸਿੰਘ ਅਹੂਜਾ ਨੂੰ ਆਪਣੇ ਭਾਸ਼ਣ ਦੌਰਾਨ ਕਿਹਾ ਕਿ ਚੰਗਾ ਹੋਵੇਗਾ ਕੀ ਉਹ ਸੀਨੀਅਰ ਸਿਟੀਜਨਾਂ ਦੀਆਂ ਟੀਮਾ ਬਣਾ ਕੇ ਕਾਲਜ ਅਤੇ ਸਕੂਲਾ ਵਿੱਚ ਭੇਜਣ ਅਤੇ ਵਿਦਿਆਰਥੀਆਂ ਨੂੰ ਦੱਸਣ ਕਿ ਬਜੁਰਗਾ ਦੀ ਸੇਵਾ ਤੇ ਇਜੱਤ ਕੀਵੇ ਕਰੀਏਂ ਤੇ ਇਹ ਕਿਉਂ ਜਰੂਰੀ ਹੈ ਤਾਂ ਕਿ ਉਹ ਇਸ ਤੇ ਅਮਲ ਕਰਕੇ ਬਜੁਰਗਾ ਨੂੰ ਬਣਦਾ ਮਾਨ ਸਨਮਾਨ ਦੇਣ।ਇਸ ਮੌਕੇ ਐਸ ਡੀ ਐਮ ਜੇ.ਕੇ.ਜੈਨ, ਪ੍ਰਵੀਨ ਛਾਬੜਾ, ਈ.ੳ ਰਣਬੀਰ ਸਿੰਘ ਤੋਂ ਇਲਾਵਾ ਮੈਂਬਰ ਜਿਹਨਾ ਦੀ ਉਮਰ 65 ਅਤੇ 85 ਸਾਲ ਹੋ ਗਈ ਹੈ ਉਹਨਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਨਵੇਂ ਬਣੇ ਮੈਂਬਰ ਰਮੇਸ਼ ਸ਼ਰਮਾ, ਭਾਗ ਸਿੰਘ ਅਤੇ ਹੋਰ ਮੈਂਬਰਾ ਨੂੰ ਜੀ ਆਇਆ ਨੂੰ ਕਿਹਾ ਗਿਆ ਅਤੇ ਕੌਂਸਲ ਪ੍ਰਧਾਨ ਸ੍ਰ. ਹਰਬੰਸ ਸਿੰਘ ਅਹੂਜਾ ਨੇ ਸਾਰੇ ਮੁੱਖ ਮਹਿਮਾਨਾ ਅਤੇ ਮੈਂਬਰਾ ਦਾ ਤਹਿਦਿਲੋਂ ਧੰਨਵਾਦ ਕੀਤਾ।