ਸ੍ਰ. ਪ੍ਰੇਮ ਸਿੰਘ ਚੰਦੁੂਮਾਜਰਾ ਨੇ ਬਾਰ ਐਸੋਸ਼ੀਏਸ਼ਨ ਰਾਜਪੁਰਾ ਵਿੱਚ ਪਹੁੰਚ ਕੇ ਸੁਣਿਆ ਵਕੀਲਾ ਦੀਆਂ ਮੁਸ਼ਕਲਾ

0
1340

 
ਰਾਜਪੁਰਾ (ਧਰਮਵੀਰ ਨਾਗਪਾਲ) ਪੰਜਾਬ ਦੇ ਪ੍ਰਵੇਸ਼ ਦੁਆਰ ਜਾਣੀ ਜਾਂਦੀ ਤਹਿਸੀਲ ਰਾਜਪੁਰਾ ਨੂੰ ਘਨੌਰ ਅਤੇ ਸਨੌਰ ਵਿਧਾਨ ਸਭਾ ਨੂੰ ਮਿਲਾ ਕੇ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਨਾਂ ਜਿਲਾ ਬਣਾਉਣ ਸਬੰਧੀ ਅਤੇ ਘਨੌਰ ਨੂੰ ਬਾਬਾ ਭਾਗ ਸਿੰਘ ਜੀ ਦੇ ਨਾਂ ਤੇ ਤਹਿਸੀਲ ਬਣਾਉਣ ਸਬੰਧੀ ਕੁਝ ਵਕੀਲਾ ਨੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨਾਲ ਵਿਚਾਰ ਵਟਾਂਦਰਾ ਕੀਤਾ। ਇਸ ਮੌਕੇ ਐਡਵੋਕੇਟ ਕਿਸ਼ਨ ਸਿੰਘ ਪ੍ਰਧਾਨ ਬਾਬਾ ਬੰਦਾ ਸਿੰਘ ਬਹਾਦਰ ਫੈਡਰੇਸ਼ਨ ਨੇ ਕਿਹਾ ਕਿ ਪੰਜਾਬ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਮਹਾਨ ਸ਼ਹੀਦ ਅਤੇ 1200 ਸਾਲ ਦੀ ਗੁਲਾਮੀ ਝੱਲਦੇ ਰਹੇ ਨੇ। ਉਹਨਾਂ ਗੁਲਾਮੀ ਦੀਆਂ ਬੇੜੀਆਂ ਨੂੰ ਤੋੜਦੇ ਹੋਏ ਪੰਜਾਬੀਆਂ ਅਤੇ ਹਿੰਦੁਸਤਾਨੀਆਂ ਦੇ ਲੋਕਾ ਵਿੱਚ ਰਾਜਨੀਤਕ ਸ਼ਕਤੀ ਦੀ ਇੱਛਾ ਪੈਦਾ ਕੀਤੀ ਅਤੇ ਇਹਨਾਂ ਮਹਾਨ ਸ਼ਹੀਦਾ ਦੀ ਯਾਦ ਵਿੱਚ ਹਿੰਦੁਸਤਾਨ ਸ਼੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ 300 ਸਾਲਾ ਸ਼ਹੀਦ ਸਮਾਰੋਹ ਮਨਾਉਣ ਜਾ ਰਹੀ ਹੈ ਜੋ ਕਿ ਬਹੁਤ ਹੀ ਸ਼ਲਾਘਾ ਯੋਗ ਕਦਮ ਹੈ ਅਗੇ ਉਹਨਾਂ ਕਿਹਾ ਕਿ ਵਿਧਾਨ ਸਭਾ ਵਿੱਚ ਪੈਂਦੇ ਪਿੰਡ ਘਨੌਰ ਅਤੇ ਸਨੌਰ ਨੂੰ ਮਿਲਾ ਕੇ ਰਾਜਪੁਰਾ ਨੂੰ ਜਿਲਾ ਬਣਾਇਆ ਜਾਵੇ ਅਤੇ ਉਹਦਾ ਨਾਮ ਬਾਬਾ ਬੰਦਾ ਸਿੰਘ ਬਹਾਦਰ ਰਖਿਆ ਜਾਵੇ ਅਤੇ ਘਨੌਰ ਦਾ ਨਾਮ ਬਦਲ ਕੇ ਸ਼ਹੀਦ ਬਾਬਾ ਭਾਗ ਸਿੰਘ ਰਖਿਆ ਜਾਵੇ ਅਤੇ ਦੇਵੀ ਗੜ ਦਾ ਨਾਮ ਭੀਖਣ ਸ਼ਾਹ ਰਖਿਆ ਜਾਵੇ। ਉਹਨਾਂ ਇਹ ਵੀ ਮੰਗ ਕੀਤੀ ਕਿ ਸਾਹਿਬਜਾਦਾ ਅਜੀਤ ਸਿੰਘ ਨਗਰ ਵਿੱਖੇ ਬਣਾਏ ਜਾ ਰਹੇ ਇੰਟਰਨੈਸ਼ਨਲ ਏਅਰਪੋਰਟ ਦਾ ਨਾਮ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਰਖਿਆ ਜਾਵੇ। ਫਤਿਹਗੜ ਸਾਹਿਬ ਜਿਲੇ ਵਿੱਚ ਪੈਂਦੇ ਸ਼ਹਿਰ ਬਸੀ ਪਠਾਣਾ ਦਾ ਨਾਮ ਬਦਲ ਦੀਵਾਨ ਟੋਡਰ ਮਲ ਰਖਿਆ ਜਾਵੇ। ਬਾਬਾ ਬੰਦਾ ਸਿੰਘ ਬਹਾਦਰ ਫੈਡਰੇਸ਼ਨ ਹਮੇਸ਼ਾ ਇਸ ਆਵਾਜ ਨੂੰ ਬੁਲੰਦ ਕਰਦਾ ਰਿਹਾ ਹੈ ਅਤੇ ਕਰਦੀ ਰਹੇਗੀ ਅਤੇ ਕੁਝ ਵਕੀਲਾ ਨੇ ਇਹ ਵੀ ਕਿਹਾ ਕਿ 22 ਪਿੰਡ ਬਨੂੜ ਅਤੇ ਮੋਹਾਲੀ ਹਲਕੇ ਵਿੱਚ ਪਾਏ ਗਏ ਨੇ ਉਹਨਾਂ ਨੂੰ ਵਾਪਸ ਲਿਆ ਜਾਵੇ ਅਗੇ ਮੰਗ ਕਰਦਿਆਂ ਉਹਨਾਂ ਇਹ ਵੀ ਕਿਹਾ ਕਿ ਰਾਜਪੁਰਾ ਨੂੰ ਜਿਲਾ ਬਣਾਇਆ ਜਾਵੇ। ਐਡੀਸ਼ਨਲ ਜੱਜ ਅਤੇ ਕਮੀਸ਼ਨਰ ਦੀ ਪੋਸਟ ਮੁਹਇਆਂ ਕਰਾਈ ਜਾਵੇ। ਇਸ ਮੌਕੇ ਪ੍ਰੋ; ਪ੍ਰੇਮ ਸਿੰਘ ਚੰਦੂਮਾਜਰਾ ਜਨਰਲ ਸਕੱਤਰ ਸ਼੍ਰੋ. ਅਕਾਲੀਦਲ ਮੈਂਬਰ ਪਾਰਲੀਮੈਂਟ ਨੇ ਕਿਹਾ ਕਿ ਤੁਹਾਡੇ ਸੁਝਾੳ ਸਿਰ ਮੱਥੇ ਅਤੇ ਜੋ ਤੁਸੀ ਮੰਗ ਕੀਤੀ ਹੈ ਉਹਨੂੰ ਲਾਗੂ ਕਰਣ ਲਈ ਉਹ ਇੱਟ ਚੋਟੀ ਦਾ ਜੌਰ ਲਾ ਦੇਣਗੇ ਤੇ ਉਹਨਾਂ ਕਿਹਾ ਕਿ ਮੇਰਾ ਰਾਜਪੁਰਾ ਨਾਲ ਖੁਨ ਤੇ ਮਾਸ ਦਾ ਰਿਸ਼ਤਾ ਹੈ ਹੋਰ ਤਾਂ ਹੋਰ ਤੁਹਾਨੂੰ ਤਾਂ ਖੁਸ਼ੀ ਹੋਈ ਹੋਣੀ ਮੈਨੂੰ ਤੁਹਾਡੇ ਤੋਂ ਜਿਆਦਾ ਖੁਸ਼ੀ ਇਸ ਕਰਕੇ ਹੋਈ ਹੈ ਜਿਸ ਕੋਰਟ ਕੰਪਲੈਕਸ਼ ਵਿੱਚ ਮੈਂ ਆਇਆ ਹਾਂ ਇਸ ਕੰਪਲੈਕਸ਼ ਨੂੰ ਪਹਿਲੀ ਗਰਾਂਟ ਹੀ ਮੇਰੇ ਵਲੋਂ ਹੀ ਦਿੱਤੀ ਗਈ ਸੀ ਤੇ ਅੱਜ ਇਹ ਕੰਪਲੈਕਸ਼ ਸ਼ਲਾਘਾ ਯੋਗ ਹੈ।
ਇਸ ਮੌਕੇ ਬਾਰ ਐਸੋਸ਼ੀੲਸ਼ਨ ਦੇ ਦੇ ਪ੍ਰਧਾਨ ਨਰਿੰਦਰ ਪਟਿਆਲ, ਕ੍ਰਿਸ਼ਨ ਸਿੰਘ ਐਡਵੋਕੇਟ ਪ੍ਰਧਾਨ ਬਾਬਾ ਬੰਦਾ ਸਿੰਘ ਬਹਾਦਰ ਫੈਡਰੇਸ਼ਨ ਪ੍ਰਮਿੰਦਰ ਰਾਏ, ਸ੍ਰ. ਸਬੇਗ ਸਿੰਘ ਸੰਧੂ, ਰਾਜੇਸ਼ ਜੋਸ਼ੀ, ਸੋਹਨ ਲਾਲ, ਪ੍ਰੇਮ ਸਿੰਘ ਨਨਵਾ, ਅਨਿਲ ਪਾਠਕ, ਨਰੇਸ਼ ਰਾਣਾ, ਰਮਾ ਸਿੰਗਲਾ, ਸੁਸ਼ਮਾ ਸਿੰਗਲਾ, ਮਿਨਾਕਸ਼ੀ, ਗੀਤਾ ਭਾਰਤੀ ਸਣੇ ਭਾਰੀ ਗਿਣਤੀ ਵਿੱਚ ਵਕੀਲ ਮੌਜੂਦ ਸਨ।