”ਪਾਣੀ ਬਚਾਓ, ਪੈਸਾ ਕਮਾਓ” ਸਕੀਮ ਅਧੀਨ ਵਰਕਸ਼ਾਪ ਦਾ ਆਯੋਜਨ -ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਅਤੇ ਪੀ.ਐਸ.ਪੀ.ਸੀ.ਐੱਲ. ਕਰਨਗੇ ਸਾਂਝੇ ਤੌਰ ‘ਤੇ ਕਿਸਾਨਾਂ ਨੂੰ ਜਾਗਰੂਕ

0
1779

ਦਫ਼ਤਰ ਜ਼ਿਲ•ਾ ਲੋਕ ਸੰਪਰਕ ਅਫ਼ਸਰ, ਲੁਧਿਆਣਾ
”ਪਾਣੀ ਬਚਾਓ, ਪੈਸਾ ਕਮਾਓ” ਸਕੀਮ ਅਧੀਨ ਵਰਕਸ਼ਾਪ ਦਾ ਆਯੋਜਨ
-ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਅਤੇ ਪੀ.ਐਸ.ਪੀ.ਸੀ.ਐੱਲ. ਕਰਨਗੇ ਸਾਂਝੇ ਤੌਰ ‘ਤੇ ਕਿਸਾਨਾਂ ਨੂੰ ਜਾਗਰੂਕ
ਲੁਧਿਆਣਾ, 23 ਜੁਲਾਈ (000)-”ਪਾਣੀ ਬਚਾਓ, ਪੈਸਾ ਕਮਾਓ” ਸਕੀਮ ਅਧੀਨ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਅਤੇ ਪੀ.ਐਸ.ਪੀ.ਸੀ.ਐੱਲ. ਵੱਲੋਂ ਸਾਂਝੀ ਵਰਕਸ਼ਾਪ ਦਾ ਆਯੋਜਨ ਲੁਧਿਆਣਾ ਵਿਖੇ ਕੀਤਾ ਗਿਆ। ਇਸ ਵਰਕਸ਼ਾਪ ਵਿੱਚ ਖੇਤੀਬਾੜੀ ਵਿਭਾਗ, ਲੁਧਿਆਣਾ ਅਤੇ ਮੋਗਾ ਦੇ ਅਧਿਕਾਰੀਆਂ ਅਤੇ ਕਰਮਚਾਰੀਆ ਨੇ ਹਿੱਸਾ ਲਿਆ।
ਸਮਾਗਮ ਨੂੰ ਸੰਬੋਧਨ ਕਰਦੇ ਹੋਏ ਡਾ. ਬਲਦੇਵ ਸਿੰਘ, ਮੁੱਖ ਖੇਤੀਬਾੜੀ ਅਫਸਰ, ਲੁਧਿਆਣਾ ਨੇ ਕਿਹਾ ਕਿ ਪਾਣੀ ਦੇ ਪੱਧਰ ਦਾ ਦਿਨੋਂ ਦਿਨ ਡੂੰਘਾ ਜਾਣਾ ਚਿੰਤਾ ਦਾ ਵਿਸ਼ਾ ਹੈ। ਪਾਣੀ ਦੇ ਸਰੋਤ ਨੂੰ ਆਉਣ ਵਾਲੀਆਂ ਪੀੜ•ੀਆਂ ਲਈ ਬਚਾਉਣ ਹਿੱਤ ਹਰ ਇਨਸਾਨ ਨੂੰ ਆਪਣੇ ਪੱਧਰ ‘ਤੇ ਉਪਰਾਲੇ ਕਰਨੇ ਚਾਹੀਦੇ ਹਨ ਅਤੇ ਪੰਜਾਬ ਖੇਤੀ ਪ੍ਰਧਾਨ ਸੂਬਾ ਹੋਣ ਕਾਰਨ ਖੇਤੀਬਾੜੀ ਅਧਿਕਾਰੀਆਂ ਦੀ ਜਿੰਮੇਵਾਰੀ ਬਣਦੀ ਹੈ ਕਿ ਉਹ ਕਿਸਾਨਾਂ ਨੂੰ ਪਾਣੀ ਸੰਭਾਲਣ ਦੀਆਂ ਤਕਨੀਕਾਂ ਅਪਨਾਉਣ ਲਈ ਪ੍ਰੇਰਿਤ ਕਰਨ।
ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਇੰੰਜੀਨੀਅਰ ਦੀਪਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਸਮੇਂ ਦੀ ਲੋੜ ਨੂੰ ਮੁੱਖ ਰੱਖਦੇ ਹੋਏ ਪਾਣੀ ਬਚਾਓ, ਪੈਸਾ ਕਮਾਉ ਸਕੀਮ ਦਾ ਆਗਾਜ਼ ਕੀਤਾ ਗਿਆ ਹੈ। ਪਿਛਲੇ ਸਾਲ ਇਹ ਸਕੀਮ ਸਿਰਫ ਛੇ ਬਿਜਲੀ ਫੀਡਰਾਂ ਉੱਪਰ ਚਲਾਈ ਗਈ ਸੀ ਅਤੇ ਇਸ ਸਾਲ ਪੰਜਾਬ ਭਰ ਵਿੱਚ 250 ਫੀਡਰਾਂ ਉਪਰ ਇਸਦਾ ਵਿਸਥਾਰ ਕੀਤਾ ਗਿਆ ਹੈ। ਇਸ ਸਕੀਮ ਅਧੀਨ ਜ਼ਿੰਮੀਦਾਰ ਭਰਾ ਆਪਣੇ ਪੰਪ ਕੁਨੈਕਸ਼ਨ ਉੱਪਰ ਏ.ਐਮ.ਆਰ ਮੀਟਰ ਸਥਾਪਿਤ ਕਰਵਾ ਕੇ ਨਿਸਚਿਤ ਲਿਮਟ ਤੋਂ ਘੱਟ ਬਿਜਲੀ ਦੀ ਖਪਤ ਕਰਕੇ ਪੈਸੇ ਕਮਾ ਸਕਦੇ ਹਨ। ਕਿਸਾਨਾਂ ਨੂੰ 4 ਰੁਪਏ ਪ੍ਰਤੀ ਯੁਨਿਟ ਦੀ ਦਰ ‘ਤੇ ਭੁਗਤਾਨ ਸਿੱਧੇ ਤੌਰ ‘ਤੇ ਕਿਸਾਨ ਦੇ ਖਾਤੇ ਵਿੱਚ ਕੀਤਾ ਜਾਵੇਗਾ। ਇਸ ਸਕੀਮ ਦਾ ਮਕਸਦ ਸਿਰਫ ਤੇ ਸਿਰਫ ਧਰਤੀ ਹੇਠਲੇ ਪਾਣੀ ਦੀ ਬੱਚਤ ਕਰਨਾ ਹੀ ਹੈ। ਨਿਸਚਿਤ ਲਿਮਟ ਤੋਂ ਜਿਆਦਾ ਬਿਜਲੀ ਖਪਤ ਕਰ ‘ਤੇ ਕੋਈ ਬਿੱਲ ਨਹੀਂ ਵਸੂਲਿਆ ਜਾਵੇਗਾ।
ਉਨ•ਾਂ ਕਿਹਾ ਕਿ ਇਹ ਸਕੀਮ ਬਿਲਕੁਲ ਸਵੈ-ਇੱਛਤ ਹੈ ਅਤੇ ਜੋ ਕਿਸਾਨ ਭਰਾ ਇਸ ਸਕੀਮ ਅਧੀਨ ਮੀਟਰ ਲਗਵਾਉਣਾ ਚਾਹੇ ਸਿਰਫ ਉਸੇ ਦੇ ਪੰਪ ਉੱਪਰ ਮੀਟਰ ਲਾਇਆ ਜਾਵੇਗਾ। ਇਸ ਤੋਂ ਬਿਨ•ਾਂ ਡਾ. ਪਰਮਜੀਤ ਸਿੰਘ ਬਰਾੜ, ਮੁੱਖ ਖੇਤੀਬਾੜੀ ਅਫਸਰ, ਮੋਗਾ, ਡਾ.ਐਸ.ਐਸ. ਕੁੱਕਲ, ਡੀਨ, ਖੇਤੀਬਾੜੀ ਕਾਲਜ, ਪੀ.ਏ.ਯੂ ਅਤੇ ਅਜੇਪਾਲ ਸਿੰਘ ਅਟਵਾਲ, ਸੀਨੀਅਰ ਐਕਸੀਅਨ ਅਤੇ ਵਰਲਡ ਬੈਂਕ ਦੇ ਨੁਮਾਇੰਦੇ ਨੇ ਵੀ ਆਏ ਹੋਏ ਅਧਿਕਾਰੀਆਂ ਨੂੰ ਸੰਬੋਧਨ ਕੀਤਾ।